ਕੈਂਟਰ ਤੇ ਕਾਰ ਦੀ ਹੋਈ ਜਬਰਦਸਤ ਟੱਕਰ, ਮਾਂ ਧੀ ਸਮੇਤ 3 ਦੀ ਹੋਈ ਮੋਤ

ਵਧਦੀ ਆਵਾਜਾਈ ਨਿੱਤ ਨਵੇਂ ਹਾਦਸਿਆਂ ਨੂੰ ਜਨਮ ਦਿੰਦੀ ਹੈ। ਅਸੀਂ ਹਰ ਰੋਜ਼ ਹੀ ਆਪਣੇ ਆਲੇ ਦੁਆਲੇ ਸਡ਼ਕ ਹਾਦਸੇ ਦੇਖਦੇ ਹਾਂ। ਕਈ ਵਾਰ ਤਾਂ ਹਾਲਤ ਅਜਿਹੀ ਹੁੰਦੀ ਹੈ ਕਿ ਹਾਦਸੇ ਦਾ ਦ੍ਰਿਸ਼ ਦੇਖਿਆ ਨਹੀਂ ਜਾਂਦਾ। ਹੁਸ਼ਿਆਰਪੁਰ ਚੰਡੀਗੜ੍ਹ ਰੋਡ ਤੇ ਇਕ ਕੈਂਟਰ ਅਤੇ ਸਵਿਫਟ ਕਾਰ ਵਿਚਕਾਰ ਟੱਕਰ ਹੋਣ ਦੀ ਖਬਰ ਮਿਲੀ ਹੈ। ਕੈਂਟਰ ਵਿਚ ਸੀਮਿੰਟ ਰੱਖਿਆ ਹੋਇਆ ਸੀ। ਇਸ ਹਾਦਸੇ ਵਿੱਚ 3 ਜਾਨਾਂ ਚਲੀਆਂ ਗਈਆਂ ਹਨ ਜਦਕਿ ਇਕ ਬੱਚੇ ਦੇ ਕਾਫੀ ਜ਼ਿਆਦਾ ਸੱ ਟ ਲੱਗੀ ਹੈ।

ਪਹਿਲਾਂ ਉਸ ਨੂੰ ਗੜ੍ਹਸ਼ੰਕਰ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਪਰ ਉਸ ਦੀ ਹਾਲਤ ਨੂੰ ਦੇਖਦੇ ਹੋਏ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਸਵਿਫਟ ਕਾਰ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਵੱਲ ਜਾ ਰਹੀ ਸੀ ਅਤੇ ਕੈਂਟਰ ਚੰਡੀਗੜ੍ਹ ਤੋਂ ਹੁਸ਼ਿਆਰਪੁਰ ਵੱਲ ਜਾ ਰਿਹਾ ਸੀ। ਜਦੋਂ ਇਹ ਪਿੰਡ ਨਰਿਆਲਾ ਨੇੜੇ ਪਹੁੰਚੇ ਤਾਂ ਇਨ੍ਹਾਂ ਦੀ ਆਪਸ ਵਿੱਚ ਟੱਕਰ ਹੋ ਗਈ। ਇਸ ਟੱਕਰ ਵਿੱਚ ਮਾਂ ਧੀ ਗੁਰਦੀਪ ਕੌਰ ਪਤਨੀ ਲੇਟ ਹਰਨੌਨਿਹਾਲ ਸਿੰਘ ਵਾਸੀ ਪਿੰਡ ਚੱਕ ਅਤੇ ਜਗਜੀਤ ਕੌਰ ਪਤਨੀ ਅਮਨਦੀਪ ਸਿੰਘ ਦੀ ਜਾਨ ਚਲੀ ਗਈ।

ਹਾਦਸੇ ਦਾ ਪਤਾ ਲੱਗਣ ਤੇ ਨੇਡ਼ੇ ਤੇਡ਼ੇ ਦੇ ਲੋਕ ਇਕੱਠੇ ਹੋ ਗਏ। ਉਨ੍ਹਾਂ ਨੇ ਸਵਿਫਟ ਕਾਰ ਵਿੱਚੋਂ ਇਨ੍ਹਾਂ ਨੂੰ ਬਾਹਰ ਕੱਢਿਆ ਅਤੇ ਬੱਚੇ ਨੂੰ ਗਡ਼੍ਹਸ਼ੰਕਰ ਹਸਪਤਾਲ ਵਿੱਚ ਪਹੁੰਚਾਇਆ। ਪੁਲਿਸ ਨੂੰ ਵੀ ਇਤਲਾਹ ਕੀਤੀ ਗਈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੁੱਛ ਗਿੱਛ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇ। ਕੈਂਟਰ ਚਾਲਕ ਦਾ ਪਤਾ ਨਹੀਂ ਲੱਗ ਸਕਿਆ ਕਿ ਉਹ ਕਿੱਥੋਂ ਦਾ ਰਹਿਣ ਵਾਲਾ ਹੈ?

Leave a Reply

Your email address will not be published.