ਚਿੱਟੇ ਨੇ ਖਾਧਾ ਇਕ ਹੋਰ ਨੌਜਵਾਨ ਮੁੰਡਾ, ਸਮਸ਼ਾਨ ਘਾਟ ਚ ਪਈ ਮਿਲੀ ਲਾਸ਼

ਫਿਰੋਜ਼ਪੁਰ ਦੇ ਪਿੰਡ ਸਾਬੂਆਣਾ ਦੇ ਸ਼ ਮ ਸ਼ਾ ਨ ਘਾ ਟ ਵਿਚ ਇਕ ਨੌਜਵਾਨ ਦੀ ਮ੍ਰਿਤਕ ਦੇਹ ਪਈ ਮਿਲੀ ਹੈ। ਜਿਸ ਦੀ ਪਛਾਣ ਜੁਗਰਾਜ ਸਿੰਘ ਪੁੱਤਰ ਅਨੂਪ ਸਿੰਘ ਵਾਸੀ ਪਿੰਡ ਸਮਾਣ ਵਾਲਾ ਵਜੋਂ ਹੋਈ ਹੈ। ਮ੍ਰਿਤਕ ਦੀ ਉਮਰ 32 ਸਾਲ ਸੀ। ਸਮਝਿਆ ਜਾ ਰਿਹਾ ਹੈ ਕਿ ਅਮਲ ਦੀ ਜ਼ਿਆਦਾ ਮਾਤਰਾ ਵਿੱਚ ਵਰਤੋਂ ਕਰਨ ਨਾਲ ਉਸ ਦੀ ਜਾਨ ਗਈ ਹੈ। ਤਰਸੇਮ ਸਿੰਘ ਨਾਮ ਦੇ ਵਿਅਕਤੀ ਦੇ ਦੱਸਣ ਮੁਤਾਬਕ ਜਾਪਦਾ ਹੈ ਕਿ ਇਹ ਮ੍ਰਿਤਕ ਦੇਹ ਰਾਤ ਦੀ ਪਈ ਹੈ ਅਤੇ ਅਮਲ ਦੀ ਜ਼ਿਆਦਾ ਮਾਤਰਾ

ਵਿੱਚ ਵਰਤੋਂ ਕਰਨ ਕਾਰਨ ਇਹ ਘਟਨਾ ਵਾਪਰੀ ਹੈ। ਤਰਸੇਮ ਸਿੰਘ ਦਾ ਕਹਿਣਾ ਹੈ ਕਿ ਅਮਲ ਪਦਾਰਥਾਂ ਦੀ ਵਿਕਰੀ ਜ਼ੋਰਾਂ ਤੇ ਹੋ ਰਹੀ ਹੈ। ਪੁਲਿਸ ਇਸ ਬਾਰੇ ਸਭ ਕੁਝ ਜਾਣਦੀ ਹੈ। ਤਰਸੇਮ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਕਾਰ ਤੋਂ ਮੁਫ਼ਤ ਵਿੱਚ ਕੁਝ ਨਹੀਂ ਚਾਹੀਦਾ। ਸਰਕਾਰ ਅਮਲ ਦੀ ਵਿਕਰੀ ਤੇ ਰੋਕ ਲਗਾ ਕੇ ਨੌਜਵਾਨਾਂ ਨੂੰ ਬਚਾ ਲਵੇ। ਅਮਲ ਦੀ ਵਿਕਰੀ ਬਹੁਤ ਜ਼ਿਆਦਾ ਵਧ ਗਈ ਹੈ ਅਤੇ ਨੌਜਵਾਨਾਂ ਦੀਆਂ ਜਾਨਾਂ ਜਾ ਰਹੀਆਂ ਹਨ। ਤਰਸੇਮ ਸਿੰਘ ਦੇ ਦੱਸਣ ਮੁਤਾਬਕ ਸਰਕਾਰ ਨੇ ਐਲਾਨ ਕੀਤਾ ਸੀ

ਕਿ ਜਿਸ ਥਾਣੇ ਦੀ ਹੱਦ ਅੰਦਰ ਅਮਲ ਦੀ ਵਿਕਰੀ ਹੋਵੇਗੀ, ਇਸ ਲਈ ਥਾਣਾ ਮੁਖੀ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਨੇ ਸਰਕਾਰ ਨੂੰ ਸੁਆਲ ਕੀਤਾ ਹੈ ਕਿ ਹੁਣ ਤਕ ਕਿੰਨੇ ਥਾਣਾ ਮੁਖੀਆਂ ਤੇ ਕਾਰਵਾਈ ਕੀਤੀ ਗਈ ਹੈ। ਮ੍ਰਿਤਕ ਦੇ ਪਰਿਵਾਰ ਨਾਲ ਸਬੰਧਤ ਇਕ ਵਿਅਕਤੀ ਨੇ ਦੱਸਿਆ ਹੈ ਕਿ ਮ੍ਰਿਤਕ ਦੀ ਉਮਰ 32 ਸਾਲ ਸੀ। ਉਹ ਅਮਲ ਦੀ ਵਰਤੋਂ ਦਾ ਆਦੀ ਸੀ ਅਤੇ ਘਰੋਂ ਇਹ ਕਹਿ ਕੇ ਗਿਆ ਸੀ ਕਿ ਉਹ ਆਰਿਫ਼ ਕੇ ਮੇਲਾ ਦੇਖਣ ਜਾ ਰਿਹਾ ਹੈ। ਇਸ ਵਿਅਕਤੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਵ੍ਹੱਟਸਐਪ ਰਾਹੀਂ

ਮਿ੍ਤਕ ਦੀ ਤਸਵੀਰ ਭੇਜੀ ਗਈ ਸੀ। ਜਿਸ ਤੋਂ ਬਾਅਦ ਉਹ ਇੱਥੇ ਪਹੁੰਚੇ ਹਨ। ਮ੍ਰਿਤਕ ਦਾ ਵਿਆਹ ਹੋਇਆ ਸੀ ਪਰ ਤਲਾਕ ਹੋ ਚੁੱਕਾ ਹੈ। ਇਸ ਵਿਅਕਤੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੁੰਡਾ ਹੀ ਗ਼ਲਤ ਸੀ। ਸਰਕਾਰ ਨੂੰ ਕੀ ਕਹਿਣਾ ਹੈ? ਉਨ੍ਹਾਂ ਨੇ ਮ੍ਰਿਤਕ ਦੇਹ ਲੈ ਜਾਣੀ ਹੈ। ਇਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਪਿੰਡ ਵਾਸੀਆਂ ਨੇ ਇੱਥੇ ਮਿ੍ਤਕ ਦੇਹ ਪਈ ਦੇਖੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਫੋਨ ਕੀਤਾ ਗਿਆ। ਉਨ੍ਹਾਂ ਦੇ ਥਾਣੇ ਇਤਲਾਹ ਕਰਨ ਤੇ ਪੁਲਿਸ ਆ ਗਈ।

ਮ੍ਰਿਤਕ ਦੇ ਪਰਿਵਾਰ ਦੇ ਮੈਂਬਰ ਵੀ ਪਹੁੰਚ ਗਏ ਹਨ। ਮ੍ਰਿਤਕ ਦੇਹ ਸਾਬੂਆਣਾ ਦੇ ਸ਼ ਮ ਸ਼ਾ ਨ ਘਾ ਟ ਵਿੱਚ ਪਈ ਸੀ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਿਤਕ ਦਾ ਨਾਮ ਜੁਗਰਾਜ ਸਿੰਘ ਪੁੱਤਰ ਅਨੂਪ ਸਿੰਘ ਵਾਸੀ ਪਿੰਡ ਸਮਾਣ ਵਾਲਾ ਹੈ। ਮ੍ਰਿਤਕ ਦੇ ਪਰਿਵਾਰ ਦੇ ਮੈਂਬਰ ਪਹੁੰਚ ਚੁੱਕੇ ਹਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਰਿਵਾਰ ਦੇ ਜੀਆਂ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾਵੇਗਾ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.