16 ਸਾਲ ਦੀ ਉਮਰ ਚ ਸਿੱਖ ਨੌਜਵਾਨ ਨੇ ਕਨੇਡਾ ਚ ਕਰਾਈ ਬੱਲੇ ਬੱਲੇ

ਜਿਸ ਉਮਰ ਵਿੱਚ ਸਾਡੇ ਮੁਲਕ ਵਿੱਚ 2 ਪਹੀਆ ਵਾਹਨ ਵੀ ਰੋਡ ਤੇ ਚਲਾਉਣ ਦੀ ਆਗਿਆ ਨਹੀਂ, ਉਸ ਉਮਰ ਵਿੱਚ ਕੈਨੇਡਾ ਵਿੱਚ ਪੰਜਾਬੀ ਮੂਲ ਦੇ ਇੱਕ ਪਰਿਵਾਰ ਦੇ 16 ਸਾਲਾ ਬੱਚੇ ਜਪਗੋਬਿੰਦ ਸਿੰਘ ਨੇ ਹਵਾਈ ਜਹਾਜ਼ ਚਲਾਉਣ ਦੀ ਮੁਹਾਰਤ ਹਾਸਲ ਕਰ ਲਈ ਹੈ। ਉਸ ਨੂੰ ਸੋਲੋ ਪਾਇਲਟ ਦਾ ਲਾਇਸੈਂਸ ਮਿਲ ਗਿਆ ਹੈ। ਜਪਗੋਬਿੰਦ ਸਿੰਘ ਦੇ ਮਾਤਾ ਪਿਤਾ ਮੂਲ ਰੂਪ ਵਿੱਚ ਜ਼ਿਲ੍ਹਾ ਜਲੰਧਰ ਦੇ ਪਿੰਡ ਬੁੱਟਰਾਂ ਨਾਲ ਸਬੰਧਤ ਹਨ। ਜਪਗੋਬਿੰਦ ਸਿੰਘ ਨੇ ਆਪਣੀ ਪੜ੍ਹਾਈ ਕੈਨੇਡਾ ਵਿੱਚ ਹੀ ਕੀਤੀ ਹੈ।

ਅੱਜ ਕੈਨੇਡਾ ਦੀਆਂ ਯੂਨੀਵਰਸਿਟੀਆਂ ਦੁਆਰਾ ਜਪਗੋਬਿੰਦ ਸਿੰਘ ਨੂੰ ਸਪੇਸ ਇੰਜੀਨੀਅਰਿੰਗ ਦੀ ਸਿਖਲਾਈ ਲਈ ਸਕਾਲਰਸ਼ਿਪ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇੱਕ ਪੰਜਾਬੀ ਮੂਲ ਦੇ ਪਰਿਵਾਰ ਦੇ ਬੱਚੇ ਦੀ ਇਸ ਪ੍ਰਾਪਤੀ ਤੇ ਕੈਨੇਡਾ ਵਿੱਚ ਪੂਰਾ ਭਾਈਚਾਰਾ ਮਾਣਾ ਮਹਿਸੂਸ ਕਰ ਰਿਹਾ ਹੈ। ਹਰ ਪੰਜਾਬੀ ਖੁਸ਼ ਹੈ। ਜਪਗੋਬਿੰਦ ਸਿੰਘ ਦੀ ਇਹ ਪ੍ਰਾਪਤੀ ਹੋਰ ਨੌਜਵਾਨਾਂ ਲਈ ਵੀ ਪ੍ਰੇਰਨਾਸ੍ਰੋਤ ਬਣ ਗਈ ਹੈ ਕਿ ਮਿਹਨਤ ਕਰਕੇ ਕਿਸੇ ਵੀ ਮੁਕਾਮ ਤੇ ਪਹੁੰਚਿਆ ਜਾ ਸਕਦਾ ਹੈ। ਜਪਗੋਬੰਦ ਸਿੰਘ ਨੇ ਪਾਇਲਟ ਬਣਨ ਦੀ

ਤਿਆਰੀ ਬੀ.ਸੀ ਤੋਂ ਸ਼ੁਰੂ ਕੀਤੀ ਸੀ ਅਤੇ ਕਿਊਬੈਕ ਵਿੱਚ ਪੂਰੀ ਹੋ ਗਈ। ਮੈਥੇਮੈਟਿਕਸ, ਸੰਗੀਤ, ਇਤਿਹਾਸ ਅਤੇ ਸਾਇੰਸ ਜਪਗੋਬੰਦ ਸਿੰਘ ਦੇ ਪਸੰਦੀਦਾ ਵਿਸ਼ੇ ਹਨ। ਜਪਗੋਬਿੰਦ ਸਿੰਘ ਦੀ ਗੱਤਕਾ, ਗੁਰਬਾਣੀ ਕੀਰਤਨ ਅਤੇ ਤਬਲੇ ਦੇ ਨਾਲ ਨਾਲ ਖੇਡਾਂ ਵਿੱਚ ਵੀ ਬਹੁਤ ਦਿਲਚਸਪੀ ਹੈ। ਉਸ ਦੇ ਪਰਿਵਾਰ ਅਤੇ ਪੰਜਾਬੀ ਭਾਈਚਾਰੇ ਦੀਆਂ ਸ਼ੁਭ ਕਾਮਨਾਵਾਂ ਉਸ ਦੇ ਨਾਲ ਹਨ।

Leave a Reply

Your email address will not be published.