ਚੜ੍ਹਦੇ ਸੂਰਜ ਨੇ ਲਿਆਂਦਾ 2 ਘਰਾਂ ਚ ਹਨੇਰਾ, ਸਾਥੀ ਨੂੰ ਬਚਾਉਂਦੇ ਗਵਾਈ ਆਪਣੀ ਵੀ ਜਾਨ

ਬਲਾਚੌਰ ਵਿੱਚ ਵਾਪਰੀ ਇੱਕ ਘਟਨਾ ਵਿਚ 2 ਸਫ਼ਾਈ ਸੇਵਕ ਮੁਲਾਜਮਾਂ ਦੀ ਜਾਨ ਚਲੀ ਗਈ। ਇਨ੍ਹਾਂ ਨੂੰ ਸੀਵਰੇਜ ਦੇ ਅੰਦਰ ਬਣੀ ਗੈਸ ਚੜ੍ਹ ਗਈ ਅਤੇ ਸੀਵਰੇਜ਼ ਦੇ ਅੰਦਰ ਹੀ ਰਹਿ ਗਏ। ਇਨ੍ਹਾਂ ਨੂੰ ਬਾਅਦ ਵਿੱਚ ਫਾਇਰ ਬ੍ਰਿਗੇਡ ਦੇ ਇਕ ਮੁਲਾਜ਼ਮ ਨੇ ਬਾਹਰ ਕੱਢਿਆ। ਇਕ ਮਹਿਲਾ ਨੇ ਇਸ ਮੁਲਾਜ਼ਮ ਦਾ ਧੰਨਵਾਦ ਕੀਤਾ ਹੈ। ਜਿਸ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਗਟਰ ਵਿੱਚ ਵੜ ਕੇ ਇਨ੍ਹਾਂ ਨੂੰ ਬਾਹਰ ਕੱਢਿਆ। ਸਫ਼ਾਈ ਸੇਵਕਾਂ ਦੀ ਜਥੇਬੰਦੀ ਦੇ ਚੇਅਰਮੈਨ ਨੇ ਮੰਗ ਕੀਤੀ ਹੈ

ਕਿ ਜਿਸ ਐੱਸ.ਡੀ.ਓ ਜਾਂ ਜੇਈ ਨੇ ਸਫ਼ਾਈ ਕਰਮਚਾਰੀਆਂ ਨੂੰ ਬਿਨਾਂ ਸੇਫਟੀ ਕਿੱਟ ਅਤੇ ਬਿਨਾ ਗੈਸ ਸਿਲੰਡਰ ਦੇ ਗਟਰ ਵਿੱਚ ਵਾੜਿਆ ਹੈ, ਉਨ੍ਹਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਚੇਅਰਮੈਨ ਨੇ ਮੰਗ ਕੀਤੀ ਹੈ ਕਿ ਸਫਾਈ ਕਰਮਚਾਰੀਆਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿੱਤੇ ਜਾਣ। ਸਫ਼ਾਈ ਕਰਮਚਾਰੀਆਂ ਨੂੰ ਬਾਹਰ ਕੱਢਣ ਵਾਲੇ ਫਾਇਰਬਿ੍ਗੇਡ ਮੁਲਾਜ਼ਮ ਨੇ ਦੱਸਿਆ ਹੈ ਕਿ ਜਦੋਂ ਹੀ ਉਨ੍ਹਾਂ ਨੂੰ ਫੋਨ ਆਇਆ ਉਹ ਤੁਰੰਤ ਇੱਥੇ ਪਹੁੰਚ ਗਏ। ਉਨ੍ਹਾਂ ਨੇ ਦੇਖਿਆ ਕਿ ਗੈਸ ਨਹੀਂ ਹੈ।

ਉਨ੍ਹਾਂ ਨੇ ਗਟਰ ਵਿੱਚ ਉਤਰ ਕੇ ਰੱਸੇ ਨਾਲ ਬੰਨ੍ਹ ਕੇ ਪੌੜੀ ਲਗਾ ਕੇ ਫਾਇਰ ਬਿ੍ਗੇਡ ਦੀ ਮਦਦ ਨਾਲ ਇਨ੍ਹਾਂ ਨੂੰ ਬਾਹਰ ਕੱਢਿਆ। ਉਨ੍ਹਾਂ ਨੇ ਪਹਿਲਾਂ ਵੀ ਇੱਕ ਵਾਰ ਬੰਦਾ ਕੱਢਿਆ ਸੀ। ਇਸ ਵਿਅਕਤੀ ਦਾ ਮੰਨਣਾ ਹੈ ਕਿ ਸਫ਼ਾਈ ਸੇਵਕਾਂ ਦੀ ਹਾਲਤ ਤਾਂ ਡਾਕਟਰ ਹੀ ਦੱਸ ਸਕਦੇ ਹਨ। ਇੱਕ ਹੋਰ ਵਿਅਕਤੀ ਦੇ ਦੱਸਣ ਮੁਤਾਬਕ ਇਕ ਲੜਕਾ ਸੀਵਰੇਜ ਦੇ ਗਟਰ ਵਿੱਚ ਉਤਰਿਆ ਸੀ। ਉਸ ਨੂੰ ਗੈਸ ਚੜ੍ਹ ਗਈ ਅਤੇ ਵਿਚ ਹੀ ਰਹਿ ਗਿਆ। ਉਸ ਨੂੰ ਬਚਾਉਣ ਲਈ ਉਸ ਦਾ ਦੂਜਾ ਸਾਥੀ ਗਿਆ।

ਉਹ ਵੀ ਵਿੱਚ ਹੀ ਡਿੱਗ ਗਿਆ। ਇਸ ਵਿਅਕਤੀ ਦਾ ਕਹਿਣਾ ਹੈ ਕਿ ਲੜਕਿਆਂ ਨੂੰ ਬਾਹਰ ਕੱਢਣ ਲਈ ਉਨ੍ਹਾਂ ਕੋਲ ਕੋਈ ਸਾਧਨ ਨਹੀਂ। ਇੱਥੇ ਦੱਸਣਾ ਬਣਦਾ ਹੈ ਕਿ ਮੌਕੇ ਤੇ ਹਾਜਰ ਵਿਅਕਤੀਆਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਜੇ ਸੀ.ਬੀ.ਮਸ਼ੀਨ ਹੀ ਦੇਰ ਨਾਲ ਆਈ। ਉਸ ਤੋਂ ਬਾਅਦ ਉਨ੍ਹਾਂ ਨੇ ਜੇ.ਸੀ.ਬੀ ਮਸ਼ੀਨ ਨਾਲ ਪੁੱਟਣਾ ਸ਼ੁਰੂ ਕਰ ਦਿੱਤਾ। ਜਿਸ ਕਰਕੇ ਲੜਕਿਆਂ ਨੂੰ ਬਾਹਰ ਕੱਢਣ ਵਿਚ ਦੇਰੀ ਹੋ ਗਈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.