ਟੋਭੇ ਚੋਂ ਮਿਲੀ 11 ਸਾਲਾ ਬੱਚੇ ਦੀ ਲਾਸ਼, ਪੁੱਤ ਨੂੰ ਯਾਦ ਕਰ ਧਾਹਾਂ ਮਾਰ ਮਾਰ ਰੋਵੇ ਮਾਂ

ਆਦਮਪੁਰ ਦੀ ਪੁਲਿਸ ਚੌਕੀ ਜੰਡੂ ਸਿੰਘਾ ਦੇ ਏਰੀਏ ਵਿੱਚ ਪੈਂਦੇ ਪਿੰਡ ਧੋਗੜੀ ਦੇ ਟੋਭੇ ਵਿੱਚ 11 ਸਾਲ ਦੇ ਇੱਕ ਬੱਚੇ ਦੀ ਡੁੱਬ ਜਾਣ ਕਾਰਨ ਜਾਨ ਜਾਣ ਦ‍ਾ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ ਹੈ। ਬੱਚੇ ਦੇ ਪਿਤਾ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦਾ ਪੁੱਤਰ ਜਸ਼ਨਦੀਪ ਪ੍ਰਵਾਸੀਆਂ ਦੇ ਬੱਚਿਆਂ ਨਾਲ ਨਹਾਉਣ ਲਈ ਇੱਥੇ ਆ ਗਿਆ। ਜਦੋਂ ਉਹ 5 ਵਜੇ ਕੰਮ ਤੋਂ ਘਰ ਆਇਆ ਤਾਂ ਘਰ ਵਿੱਚ ਪੁੱਛਣ ਤੇ ਪਤਾ ਲੱਗਾ ਕਿ ਜਸ਼ਨਦੀਪ ਖੇਡਣ ਗਿਆ ਹੋਇਆ ਹੈ।

ਅੱਜ ਸਵੇਰੇ 6-30 ਵਜੇ ਉਨ੍ਹਾਂ ਦਾ ਪੁੱਤਰ ਮਿ੍ਤਕ ਮਿਲਿਆ ਹੈ। ਬੱਚੇ ਦੇ ਪਿਤਾ ਦੇ ਦੱਸਣ ਮੁਤਾਬਕ ਅੱਗੇ ਉਹ ਹਰ ਰੋਜ਼ ਇਸ ਪਾਸੇ ਪੱਠੇ ਲੈਣ ਆਉੰਦਾ ਹੈ ਪਰ ਕੱਲ੍ਹ ਨਹੀਂ ਆਇਆ। ਉਨ੍ਹਾਂ ਦ‍ਾ ਪੁੱਤਰ ਸਰਕਾਰੀ ਸਕੂਲ ਵਿੱਚ ਛੇਵੀਂ ਜਮਾਤ ਵਿੱਚ ਪੜ੍ਹਦਾ ਸੀ। ਉਹ ਸਕੂਲ ਤੋਂ ਛੁੱਟੀ ਮਗਰੋਂ, ਸਕੂਲ ਦੀ ਵਰਦੀ ਬਦਲਕੇ ਅਤੇ ਖਾਣਾ ਖਾ ਕੇ ਘਰ ਤੋਂ ਚਲਾ ਗਿਆ ਸੀ। ਬੱਚੇ ਦੇ ਲਾਪਤਾ ਹੋਣ ਦੀ ਉਨ੍ਹਾਂ ਨੇ ਪੁਲਿਸ ਨੂੰ ਇਤਲਾਹ ਕਰ ਦਿੱਤੀ ਸੀ। ਮ੍ਰਿਤਕ ਬੱਚੇ ਦੀ ਮਾਂ ਮੀਤਾਂ‌‌ ਦਾ ਕਹਿਣਾ ਹੈ

ਕਿ ਉਨ੍ਹਾਂ ਦਾ ਪੁੱਤਰ ਹਰ ਰੋਜ਼ 7-45 ਵਜੇ ਤੱਕ ਰਾਤ ਨੂੰ ਖੇਡ ਕੇ ਵਾਪਸ ਆ ਜਾਂਦਾ ਸੀ। ਜਦੋਂ ਉਹ ਵਾਪਸ ਨਹੀਂ ਆਇਆ ਤਾਂ ਉਹ ਆਪਣੇ ਪੁੱਤਰ ਨੂੰ ਰਾਤ ਭਰ ਲੱਭਦੇ ਰਹੇ। ਜੋ ਪਿੰਡ ਵਿੱਚ ਕਿਤੋਂ ਨਹੀਂ ਮਿਲਿਆ। ਬੱਚੇ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਉਮਰ 11 ਸਾਲ ਸੀ। ਉਸ ਦਾ 2012 ਦਾ ਜਨਮ ਸੀ। ਉਨ੍ਹਾਂ ਨੇ ਪਿੰਡ ਵਿਚ ਅਨਾਉਂਸਮੈਂਟ ਵੀ ਕਰਵਾਈ। ਬੱਚੇ ਦੀ ਮਾਂ ਮੀਤਾਂ ਦੇ ਦੱਸਣ ਮੁਤਾਬਕ ਉਨ੍ਹਾਂ ਦੇ 3 ਬੱਚੇ ਸਨ। ਜਿਨ੍ਹਾਂ ਵਿੱਚ 2 ਪੁੱਤਰ ਅਤੇ 1 ਧੀ ਸੀ।

ਛੋਟੇ ਪੁੱਤਰ ਜਸ਼ਨਦੀਪ ਦੀ ਮਿ੍ਤਕ ਦੇਹ ਮਿਲੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਰਾਤ ਨੂੰ 12-30 ਵਜੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਧੋਗੜੀ ਪਿੰਡ ਦਾ ਜਸ਼ਨਦੀਪ ਪੁੱਤਰ ਬਲਬੀਰ ਲਾਪਤਾ‌ ਹੈ। ਸਵੇਰੇ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਪਿੰਡ ਧੋਗੜੀ ਦੇ ਟੋਭੇ ਵਿੱਚੋਂ ਬੱਚੇ ਦੀ ਮ੍ਰਿਤਕ ਦੇਹ ਮਿਲੀ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਪਤਾ ਲੱਗਾ ਹੈ ਕਿ 4 ਬੱਚੇ ਨਹਾਉਣ ਆਏ ਸੀ। 3 ਬੱਚੇ ਬਾਹਰ ਸੀ। ਉੱਥੇ ਸੁਖਦੇਵ ਸਿੰਘ ਦੀ ਮੋਟਰ ਹੈ।

ਉਸ ਨੇ ਝੋਨਾ ਲਗਾਇਆ ਹੋਇਆ ਹੈ। ਉਸ ਨੇ ਬੱਚਿਆਂ ਨੂੰ ਝਿ ੜ ਕਿ ਆ। ਇਥੇ ਹੀ ਕਰਦੇ ਹੋ? ਕਿਤੇ ਡੁੱਬ ਨਾ ਜਾਇਓ। 3 ਬੱਚੇ ਭੱਜ ਗਏ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਬੱਚਿਆਂ ਦਾ ਕਹਿਣਾ ਹੈ ਕਿ ਇਹ ਅੱਗੇ ਚਲਾ ਗਿਆ ਸੀ। ਅਵਾਜਾਂ ਦਿੱਤੀਆਂ, ਕੱਢਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਨਿਕਲਿਆ। ਡੁੱਬਣ ਨਾਲ ਜਾਨ ਚਲੀ ਗਈ। 174 ਦੀ ਕਾਰਵਾਈ ਕੀਤੀ ਜਾ ਰਹੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.