ਸਵੇਰੇ ਸਵੇਰੇ ਆਈ ਅੱਤ ਦੀ ਮਾੜੀ ਖਬਰ, 2 ਘਰਾਂ ਦੇ ਬੁੱਝ ਗਏ ਚਿਰਾਗ, ਧਾਹਾਂ ਮਾਰ ਮਾਰ ਰੋਏ ਮਾਪੇ

ਦਸੂਹਾ ਦੇ ਰੇਲਵੇ ਓਵਰਬਰਿਜ ਤੇ ਸਵੇਰ ਸਮੇਂ ਸਕੂਲ ਜਾ ਰਹੇ ਬੱਚਿਆਂ ਨਾਲ ਹਾਦਸੇ ਦੀ ਜਾਣਕਾਰੀ ਮਿਲੀ ਹੈ। ਜਿਸ ਵਿੱਚ 2 ਬੱਚਿਆਂ ਦੀ ਥਾਂ ਤੇ ਹੀ ਜਾਨ ਚਲੀ ਗਈ ਅਤੇ 2 ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਇਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਅੱਗੇ ਰੈਫਰ ਕਰ ਦਿੱਤਾ ਗਿਆ। ਇਹ ਬੱਚੇ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਬਲੱਗਣ ਦਸੂਹਾ ਦੇ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਟਰੱਕ ਗ ਲ ਤ ਦਿਸ਼ਾ ਵਿੱਚ ਆ ਰਿਹਾ ਸੀ। ਜਿਸ ਨੇ ਚਾਰੇ ਬੱਚਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਪੁਲਿਸ ਨੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਟਰੱਕ ਚਾਲਕ ਨੂੰ ਕਾਬੂ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ 2 ਵਿਦਿਆਰਥੀ ਮੋਟਰਸਾਈਕਲ ਤੇ ਸਵਾਰ ਸਨ ਅਤੇ 2 ਪੈਦਲ ਤੁਰ ਕੇ ਸਕੂਲ ਜਾ ਰਹੇ ਸੀ। ਇਸ ਘਟਨਾ ਦੀ ਖਬਰ ਜੰਗਲ ਦੀ ਅੱਗ ਵਾਂਗ ਚਾਰੇ ਪਾਸੇ ਫੈਲ ਗਈ। ਸਕੂਲ ਦੀ ਮੈਨੇਜਮੈੰਟ ਕਮੇਟੀ ਅਤੇ ਸਟਾਫ ਮੈੰਬਰ ਤੁਰੰਤ ਘਟਨਾ ਸਥਾਨ ਤੇ ਪਹੁੰਚ ਗਏ। ਸ਼ਹਿਰ ਵਾਸੀਆਂ ਅਤੇ ਸਕੂਲ ਪੜ੍ਹਦੇ ਬੱਚਿਆਂ ਦੇ ਮਾਪਿਆ ਦਾ ਹਸਪਤਾਲ ਵਿੱਚ ਕਾਫੀ ਇਕੱਠ ਹੋ ਗਿਆ।

ਹਾਦਸੇ ਦੀ ਲਪੇਟ ਵਿੱਚ ਆਉਣ ਵਾਲੇ ਬੱਚਿਆਂ ਦੇ ਮਾਤਾ ਪਿਤਾ ਨੂੰ ਸਕੂਲ ਵੱਲੋਂ ਹਰ ਸੰਭਵ ਸਹਾਇਤਾ ਅਤੇ ਅਦਾਲਤੀ ਕਾਰਵਾਈ ਵਿੱਚ ਵੀ ਮੱਦਦ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਜਿਨ੍ਹਾਂ ਬੱਚਿਆਂ ਦੀ ਘਟਨਾ ਸਥਾਨ ਤੇ ਹੀ ਜਾਨ ਗਈ ਹੈ, ਉਨ੍ਹਾਂ ਦੇ ਨਾਮ ਨਵਦੀਪ ਸਿੰਘ ਅਤੇ ਸੁਭਾਸ਼ ਦੱਸੇ ਜਾ ਰਹੇ ਹਨ। ਪ੍ਰਭਦੀਪ ਸਿੰਘ ਅਤੇ ਰੋਹਿਤ ਨੂੰ ਹਸਪਤਾਲ ਲਿਜਾਇਆ ਗਿਆ ਹੈ। ਨਵਦੀਪ ਸਿੰਘ ਬਾਰਵੀਂ ਜਮਾਤ, ਪ੍ਰਭਦੀਪ ਸਿੰਘ 10ਵੀਂ ਜਮਾਤ, ਸੁਭਾਸ਼ ਗਿਆਰਵੀਂ ਜਮਾਤ ਅਤੇ ਰੋਹਿਤ ਬਾਰਵੀਂ ਜਮਾਤ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ।

ਸੁਣਨ ਵਿੱਚ ਇਹ ਵੀ ਆ ਰਿਹਾ ਹੈ ਕਿ ਤੀਜਾ ਬੱਚਾ ਹਸਪਤਾਲ ਵਿੱਚ ਅੱਖਾਂ ਮੀਟ ਗਿਆ ਹੈ। ਇਸ ਹਾਦਸੇ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਜਿਸ ਨੇ ਵੀ ਇਹ ਦਿ੍ਸ਼ ਦੇਖਿਆ, ਦਿਲ ਫੜਕੇ ਬਹਿ ਗਿਆ। ਇਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਦੀ ਹਾਲਤ ਬਿਆਨ ਕਰਨ ਤੋਂ ਬਾਹਰ ਹੈ। ਸਕੂਲ ਵਾਲਿਆਂ ਦ‍ਾ ਸੁਝਾਅ ਹੈ ਕਿ ਘਟਨਾ ਵਾਲੀ ਥਾਂ ਤੇ ਟਰੈਫਿਕ ਪੁਲਿਸ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਕਿ ਹਾਦਸਾ ਨਾ ਵਾਪਰ ਸਕੇ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.