ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਅਦਾਲਤ ਨੇ 4 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ

ਅਖੀਰ ਉਹੀ ਹੋਇਆ ਜਿਸ ਦੀ ਕਾਫ਼ੀ ਸਮੇਂ ਤੋਂ ਉਮੀਦ ਸੀ। ਵਿਜੀਲੈਂਸ ਨੇ ਪਿਛਲੀ ਸੂਬਾ ਸਰਕਾਰ ਵਿਚ ਫੂਡ ਸਪਲਾਈ ਮੰਤਰੀ ਰਹੇ ਭਾਰਤ ਭੂਸ਼ਨ ਆਸ਼ੂ ਨੂੰ ਕਾਬੂ ਕਰ ਲਿਆ ਹੈ। ਕਾਫੀ ਦਿਨਾਂ ਤੋਂ ਆ ਰਹੀਆਂ ਖਬਰਾਂ ਤੋਂ ਅੰਦਾਜੇ ਲਗਾਏ ਜਾ ਰਹੇ ਸਨ ਕਿ ਇੱਕ ਨਾ ਇੱਕ ਦਿਨ ਭਾਰਤ ਭੂਸ਼ਨ ਆਸ਼ੂ ਨੂੰ ਵਿਜੀਲੈਂਸ ਜਰੂਰ ਕਾਬੂ ਕਰੇਗੀ। ਕਈ ਦਿਨਾ ਤੋਂ ਚਰਚਾ ਹੋ ਰਹੀ ਸੀ ਕਿ ਪਿਛਲੀ ਸਰਕਾਰ ਦੇ ਕਾਰਜਕਾਲ ਵਿੱਚ ਫੂਡ ਸਪਲਾਈ ਮਹਿਕਮੇ ਵਿੱਚ ਢੋਆ ਢੁਆਈ ਦੌਰਾਨ ਜਿਨ੍ਹਾਂ ਵਾਹਨਾਂ ਦੀ

ਵਰਤੋਂ ਹੋਈ ਦਰਸਾਈ ਗਈ ਹੈ, ਉਹ ਤਾਂ ਦੋ ਪਹੀਆ ਵਾਹਨ, 3 ਪਹੀਆ ਵਾਹਨ ਜਾਂ ਕਾਰਾਂ ਹਨ। ਹੁਣ ਵਿਜੀਲੈਂਸ ਨੇ ਉਸ ਸਮੇਂ ਦੇ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਨੂੰ ਅਦਾਲਤ ਵਿੱਚ ਲੁਧਿਆਣਾ ਵਿਖੇ ਪੇਸ਼ ਕੀਤਾ ਗਿਆ। ਜਿੱਥੇ ਪੁਲਿਸ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਵਿਜੀਲੈਂਸ ਨੇ ਦੋਸ਼ ਲਗਾਇਆ ਹੈ ਕਿ ਭਾਰਤ ਭੂਸ਼ਨ ਆਸ਼ੂ ਦੇ ਕਹਿਣ ਤੇ ਹੀ ਟੈਂਡਰ ਦਿੱਤੇ ਗਏ ਸਨ। ਇਸ ਮਾਮਲੇ ਵਿਚ ਠੇਕੇਦਾਰ ਤੇਲੂ ਰਾਮ ਦਾ ਨਾਮ ਬੜੀ ਚਰਚਾ ਵਿੱਚ ਹੈ।

ਵਿਜੀਲੈਂਸ ਮੁਤਾਬਕ ਡਿਪਟੀ ਡਾਇਰੈਕਟਰ ਅਤੇ ਉਨ੍ਹਾਂ ਦੀ ਨਿੱਜੀ ਸਹਾਇਕ ਮੀਨੂੰ ਮਲਹੋਤਰਾ ਦੁਆਰਾ ਠੇਕੇਦਾਰ ਤੇਲੂ ਰਾਮ ਨਾਲ ਗੱਲਬਾਤ ਕੀਤੀ ਜਾਂਦੀ ਸੀ। ਦੂਜੇ ਪਾਸੇ ਭਾਰਤ ਭੂਸ਼ਣ ਆਸ਼ੂ ਅਤੇ ਉਨ੍ਹਾਂ ਦੇ ਵਕੀਲਾਂ ਦੀ ਦਲੀਲ ਹੈ ਕਿ ਸਾਬਕਾ ਮੰਤਰੀ ਦਾ ਠੇਕੇਦਾਰ ਤੇਲੂ ਰਾਮ ਨਾਲ ਕੋਈ ਲੈਣ ਦੇਣ ਜਾਂ ਸੰਪਰਕ ਨਹੀਂ ਹੋਇਆ। ਭਾਰਤ ਭੂਸ਼ਨ ਆਸ਼ੂ ਨੂੰ ਤਾਂ ਸਿਆਸੀ ਖੁੰਦਕ ਕਾਰਨ ਫੜਿਆ ਗਿਆ ਹੈ ਪਰ ਵਿਜੀਲੈਂਸ ਦੇ ਵਕੀਲ ਨੇ ਦਲੀਲਾਂ ਦੇ ਕੇ ਭਾਰਤ ਭੂਸ਼ਣ ਆਸ਼ੂ ਦੇ 7 ਦਿਨਾਂ ਦੇ

ਪੁਲਿਸ ਰਿਮਾਂਡ ਦੀ ਮੰਗ ਕੀਤੀ। ਦੋਵੇਂ ਧਿਰਾਂ ਦਾ ਪੱਖ ਸੁਣਨ ਤੋਂ ਬਾਅਦ ਲੁਧਿਆਣਾ ਦੀ ਅਦਾਲਤ ਨੇ ਭਾਰਤ ਭੂਸ਼ਣ ਆਸ਼ੂ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ। ਉਨ੍ਹਾਂ ਨੂੰ ਦੁਬਾਰਾ 27 ਅਗਸਤ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਭਾਰਤ ਭੂਸ਼ਣ ਆਸ਼ੂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਤਾਂ ਸਿਰਫ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਸਕੀਮਾਂ ਲਾਗੂ ਕੀਤੀਆਂ ਹਨ। ਕਿਸੇ ਗਲਤ ਕਾਰਵਾਈ ਵਿਚ ਉਨ੍ਹਾਂ ਦਾ ਕੋਈ ਹੱਥ ਨਹੀਂ।

Leave a Reply

Your email address will not be published.