ਜਿਸ ਗੁਰੂਘਰ ਚ ਸਹਿਜ ਵਜਾਉਂਦਾ ਸੀ ਤਬਲਾ, ਉੱਥੇ ਹੋਈ ਅੰਤਿਮ ਅਰਦਾਸ, ਪਿਤਾ ਦੇ ਨਹੀਂ ਰੁੱਕ ਰਹੇ ਹੰਝੂ

ਪਿਛਲੇ ਦਿਨੀਂ ਲੁਧਿਆਣਾ ਵਿਖੇ ਸਹਿਜ ਨਾਮ ਦੇ ਜਿਸ ਬੱਚੇ ਦੀ ਉਸ ਦੇ ਤਾਏ ਨੇ ਹੀ ਜਾਨ ਲੈ ਲਈ ਸੀ, ਉਸ ਦੀ ਆਤਮਿਕ ਸ਼ਾਂਤੀ ਲਈ ਭੋਗ ਪਾਏ ਗਏ ਅਤੇ ਅੰਤਿਮ ਅਰਦਾਸ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਜਿਸ ਗੁਰਦੁਆਰਾ ਸਾਹਿਬ ਵਿੱਚ ਸਹਿਜ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਕੀਤੀ ਗਈ ਹੈ, ਇਸ ਗੁਰਦੁਆਰਾ ਸਾਹਿਬ ਵਿਚ ਸਹਿਜ ਅਕਸਰ ਹੀ ਆਉਂਦਾ ਰਹਿੰਦਾ ਸੀ। ਇਸ ਗੁਰਦੁਆਰਾ ਸਾਹਿਬ ਵਿੱਚ ਹੀ ਉਸ ਨੇ ਤਬਲਾ ਵਜਾਉਣਾ ਸਿੱਖਿਆ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਿਸ ਦਿਨ ਸਹਿਜ ਦਾ ਤਾਇਆ ਉਸ ਨੂੰ ਨਾਲ ਲੈ ਕੇ ਗਿਆ, ਉਸ ਦਿਨ ਵੀ ਸਹਿਜ ਇਸ ਗੁਰੂ ਘਰ ਵਿੱਚ ਮੱਥਾ ਟੇਕ ਕੇ ਗਿਆ ਸੀ। ਸਹਿਜ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ ਸਬੰਧੀ ਅਤੇ ਹੋਰ ਜਾਣ ਪਛਾਣ ਦੇ ਲੋਕ ਪਹੁੰਚੇ ਹੋਏ ਸਨ। ਸਾਹਮਣੇ ਪਈ ਸਹਿਜ ਦੀ ਤਸਵੀਰ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਸੀ। ਉਸ ਦੇ ਪਿਤਾ ਦੇ ਹੰਝੂ ਨਹੀਂ ਸੀ ਰੁਕ ਰਹੇ। ਪਿਤਾ ਦੀ ਪੁੱਤਰ ਦੇ ਵਿ ਛੋ ੜੇ ਵਿੱਚ ਜੋ ਹਾਲਤ ਬਣ ਗਈ ਹੈ,

ਉਸ ਨੂੰ ਹਰ ਕੋਈ ਸਮਝ ਸਕਦਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਸਹਿਜ ਦੀ ਜਾਨ ਲੈਣ ਉਪਰੰਤ ਉਸ ਦੇ ਤਾਏ ਨੇ ਇਹ ਕਿਹਾ ਸੀ ਕਿ ਸਹਿਜ ਨੂੰ ਖੜ੍ਹਾ ਕਰਕੇ ਉਹ ਉਸ ਲਈ ਫਰੂਟ ਲੈਣ ਗਿਆ ਸੀ ਪਰ ਵਾਪਸੀ ਤੇ ਸਹਿਜ ਉੱਥੇ ਨਹੀਂ ਸੀ। ਪੁਲਿਸ ਨੇ ਸਭ ਤੋਂ ਪਹਿਲਾਂ ਸਹਿਜ ਦੇ ਤਾਏ ਨੂੰ ਹੀ ਕਾਬੂ ਕੀਤਾ ਸੀ ਹਾਲਾਂਕਿ ਸਾਰੇ ਪਰਿਵਾਰ ਨੂੰ ਸ਼ਿਕਵਾ ਸੀ ਕਿ ਸਹਿਜ ਤੇ ਤਾਏ ਨੂੰ ਕਿਉਂ ਫੜਿਆ ਗਿਆ ਹੈ। ਸਹਿਜ ਦਾ ਆਪਣੇ ਤਾਏ ਨਾਲ ਬਹੁਤ ਪ੍ਰੇਮ ਸੀ। ਜਿਸ ਕਰਕੇ ਉਨ੍ਹਾਂ ਨੂੰ ਸਹਿਜ ਦੇ ਤਾਏ ਤੇ ਕੋਈ ਸ਼ੱਕ ਨਹੀਂ ਸੀ। ਸਹਿਜ ਦੀ ਮਾਂ ਆਪਣੇ ਪੁੱਤਰ ਦੀਆਂ ਤਸਵੀਰਾਂ ਲੈ ਕੇ ਉਸ ਦੀ ਭਾਲ ਵਿਚ ਸੜਕਾਂ ਤੇ ਆਈ ਸੀ

ਪਰ ਜਦੋਂ ਇਹ ਪਤਾ ਲੱਗਾ ਕਿ ਸਾਰੀ ਘਟਨਾ ਨੂੰ ਅੰਜਾਮ ਹੀ ਸਹਿਜ ਦੇ ਤਾਏ ਨੇ ਦਿੱਤਾ ਹੈ ਤਾਂ ਪਰਿਵਾਰ ਲਈ ਇਹ ਹੋਰ ਵੀ ਅਸਹਿਣਯੋਗ ਹੋ ਗਿਆ। ਪੁਲਿਸ ਨੇ ਬੱਚੇ ਦੇ ਤਾਏ ਦੇ ਦੱਸੇ ਮੁਤਾਬਕ ਦੋਰਾਹਾ ਨਹਿਰ ਵਿੱਚੋਂ ਸਹਿਜ ਦੀ ਮਿ੍ਤਕ ਦੇਹ ਬਰਾਮਦ ਕਰ ਲਈ। ਸੀ.ਸੀ.ਟੀ.ਵੀ ਦੀ ਫੁਟੇਜ ਤੋਂ ਸਾਰਾ ਮਾਮਲਾ ਸਾਫ ਹੋ ਗਿਆ ਕਿ ਸਹਿਜ ਦਾ ਤਾਇਆ ਹੀ ਉਸ ਨੂੰ ਲੈ ਕੇ ਗਿਆ ਹੈ। ਸਹਿਜ 2 ਭੈਣਾਂ ਦਾ ਇਕਲੌਤਾ ਭਰਾ ਸੀ। ਵੱਡੀ ਭੈਣ ਦਾ ਵਿਆਹ ਹੋ ਚੁੱਕਾ ਹੈ ਅਤੇ ਉਸ ਤੋਂ ਛੋਟੀ ਦੀ ਉਮਰ 18 ਸਾਲ ਹੈ। ਘਰ ਵਿੱਚ ਛੋਟਾ ਬੱਚਾ ਹੋਣ ਕਾਰਨ ਸਾਰੇ ਹੀ ਸਹਿਜ ਨੂੰ ਪਿਆਰ ਕਰਦੇ ਸੀ।

Leave a Reply

Your email address will not be published.