ਪੁੱਤ ਨੇ ਜਾਣਾ ਸੀ ਵਿਦੇਸ਼, ਪਿਓ ਨੇ ਕਰਵਾਈ ਆਈਲੈਟਸ, ਜਹਾਜ ਚੜਨ ਤੋਂ ਪਹਿਲਾਂ ਹੀ ਚੜ ਗਿਆ ਟੈਂਕੀ ਤੇ

ਗੁਰਦਾਸਪੁਰ ਦਾ ਇੱਕ ਵਿਅਕਤੀ ਇੱਕ ਲੱਖ ਰੁਪਏ ਦੇ ਲੈਣ ਦੇਣ ਦੇ ਮਾਮਲੇ ਵਿੱਚ ਇਨਸਾਫ਼ ਲੈਣ ਲਈ ਪਾਣੀ ਵਾਲੀ ਟੈੰਕੀ ਤੇ ਚੜ੍ਹ ਗਿਆ। ਪੁਲਿਸ ਅਤੇ ਪਿੰਡ ਵਾਸੀਆਂ ਨੇ ਉਸ ਨੂੰ ਸਮਝਾ ਕੇ ਥੱਲੇ ਉਤਾਰਿਆ। ਇਸ ਵਿਅਕਤੀ ਦਾ ਕਹਿਣਾ ਹੈ ਕਿ ਉਸ ਦੇ ਭਰਾ ਨੇ ਉਸ ਤੇ ਝੂਠੀਆਂ ਦਰਖਾਸਤਾਂ ਦਿੱਤੀਆਂ ਹਨ। ਉਸ ਨੇ ਆਪਣੀ ਜ਼ਮਾਨਤ ਵੀ ਕਰਵਾ ਲਈ ਪਰ ਫੇਰ ਵੀ ਉਸ ਦਾ ਭਰਾ ਆਪਣੇ ਵਿਦੇਸ਼ ਗਏ ਪੁੱਤਰ ਤੋਂ ਦਰਖਾਸਤਾਂ ਦਿਵਾਈ ਜਾ ਰਿਹਾ ਹੈ। ਏ.ਐੱਸ.ਆਈ ਨੇ ਸਚਾਈ ਦੇਖ ਕੇ ਦਰਖਾਸਤਾਂ ਵਾਪਸ ਭੇਜ ਦਿੱਤੀਆਂ।

ਇਸ ਵਿਅਕਤੀ ਦੇ ਦੱਸਣ ਮੁਤਾਬਕ ਉਸ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਰਖਾਸਤ ਦਿੱਤੀ ਸੀ। 4-5 ਦਿਨਾਂ ਤੋਂ ਉਹ ਦਰਖਾਸਤ ਅੱਗੇ ਨਹੀਂ ਭੇਜੀ ਗਈ। ਉਹ ਵਾਰ ਵਾਰ ਚੱਕਰ ਲਗਾਉਂਦਾ ਰਿਹਾ। 17 ਤਰੀਖ਼ ਨੂੰ ਉਸ ਦੀ ਦਰਖਾਸਤ ਡੀ.ਐੱਸ.ਪੀ ਕੰਟਰੋਲ ਰੂਮ ਨੂੰ ਮਾਰਕ ਕਰ ਦਿੱਤੀ ਗਈ ਪਰ ਅਜੇ ਤੱਕ ਇਸ ਤੇ ਕੋਈ ਕਾਰਵਾਈ ਨਹੀਂ ਹੋਈ। ਹੁਣ ਪੁਲਿਸ ਨੇ ਉਸ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਹੈ। ਇੱਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ

ਸਗੋਂ ਉਨ੍ਹਾਂ ਨੇ ਅਤੇ ਪਿੰਡ ਵਾਸੀਆਂ ਨੇ ਆਪਣੇ ਭਰਾ ਨੂੰ ਥੱਲੇ ਉਤਾਰਿਆ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਇਸ ਦਾ ਮਸਲਾ ਹੱਲ ਕਰ ਦਿੱਤਾ ਜਾਵੇਗਾ। ਇਸ ਨੇ ਐਪਲੀਕੇਸ਼ਨ ਦਿੱਤੀ ਹੈ। ਅਫਸਰ ਜਾਂਚ ਕਰਨਗੇ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਸੀ ਕਿ ਇਹ ਬੰਦਾ ਉੱਤੇ ਚੜ੍ਹਿਆ ਹੈ। ਸੰਪਰਕ ਕਰਕੇ ਉਸ ਨੂੰ ਥੱਲੇ ਉਤਾਰਿਆ ਹੈ। ਇੱਕ ਹੋਰ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਦੋਵੇਂ ਭਰਾਵਾਂ ਬਲਜੀਤ ਸਿੰਘ ਅਤੇ ਜਸਵੀਰ ਸਿੰਘ ਦਾ

ਇੱਕ ਲੱਖ ਰੁਪਏ ਦਾ ਲੈਣ ਦੇਣ ਦਾ ਮਾਮਲਾ ਹੈ। ਇੱਕ ਭਰਾ ਨੇ ਦੁਜੇ ਭਰਾ ਤੋਂ ਆਪਣੀ ਜ਼ਰੂਰਤ ਲਈ ਇੱਕ ਲੱਖ ਰੁਪਏ ਲਏ ਸਨ। ਰਕਮ ਖਰੀ ਕਰਨ ਲਈ 9 ਮਰਲੇ ਬਦਲੇ ਇੱਕ ਲੱਖ ਰੁਪਏ ਬਿਆਨਾ ਲਿਖ ਦਿੱਤਾ। ਇਸ ਵਿਅਕਤੀ ਦਾ ਕਹਿਣਾ ਹੈ ਕਿ ਰਕਮ ਵਾਪਸ ਕਰਨ ਵਾਲਾ ਰਕਮ ਵਾਪਸ ਕਰਨ ਲਈ ਤਿਆਰ ਹੈ ਪਰ ਦੂਸਰਾ ਭਰਾ ਰਕਮ ਲੈਣ ਲਈ ਤਿਆਰ ਨਹੀਂ ਸਗੋਂ ਅਦਾਲਤ ਵਿੱਚ ਕੇਸ ਲਗਾ ਦਿੱਤਾ ਅਤੇ ਹੁਣ ਕੋਰਟ ਵਿੱਚ ਰਜਿਸਟਰੀ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਸ ਕਰਕੇ ਇਹ ਦਾ ਰੂ ਪੀ ਕੇ ਉੱਤੇ ਚੜ੍ਹ ਗਿਆ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.