ਭਾਰੀ ਬਾਰਿਸ਼ ਨੇ ਖਾਧੀ ਭਾਰਤੀ ਮੂਲ ਦੀ ਔਰਤ, ਪਾਰਕ ਚ ਸਾਥੀਆਂ ਨਾਲੋਂ ਹੋਈ ਅਲੱਗ

ਕੁਦਰਤ ਦੀ ਸੁੰਦਰਤਾ ਨੂੰ ਦੇਖਣ ਦਾ ਹਰ ਕੋਈ ਚਾਹਵਾਨ ਹੈ ਪਰ ਇਸ ਦੌਰਾਨ ਕਈ ਵਾਰ ਕੀਤੀ ਗਈ ਕੋਈ ਮਾਮੂਲੀ ਕੁਤਾਹੀ ਵੀ ਭਾਰੀ ਪੈ ਜਾਂਦੀ ਹੈ। ਕੁਝ ਇਸ ਤਰ੍ਹਾਂ ਦਾ ਹੀ ਹੈ ਅਮਰੀਕਾ ਦੇ ਨਿਊਯਾਰਕ ਵਿੱਚ ਭਾਰਤੀ ਮੂਲ ਦੀ ਇੱਕ ਔਰਤ ਨਾਲ ਵਾਪਰਿਆ ਹੈ। ਇਸ ਔਰਤ ਦਾ ਨਾਮ ਜੀਤਲ ਅਗਨੀਹੋਤਰੀ ਹੈ। ਉਸ ਦੀ ਉਮਰ 29 ਸਾਲ ਹੈ। ਜੀਤਲ ਅਗਨੀਹੋਤਰੀ ਅਮਰੀਕਾ ਦੀ ਆਈਜ਼ਓਨਾ ਯੂਨੀਵਰਸਿਟੀ ਵਿੱਚ ਪੀ.ਐੱਚ.ਡੀ ਕਰ ਰਹੀ ਹੈ। ਉਹ ਆਪਣੇ ਸਾਥੀਆਂ ਨਾਲ 19 ਅਗਸਤ

ਨੂੰ ਜੀਵਨ ਨੈਸ਼ਨਲ ਪਾਰਕ ਘੁੰਮਣ ਗਈ ਸੀ। ਇਸ ਦੌਰਾਨ ਉੱਥੇ ਮੌਸਮ ਜ਼ਿਆਦਾ ਖਰਾਬ ਹੋ ਗਿਆ। ਭਾਵੇਂ ਉਸ ਇਲਾਕੇ ਵਿੱਚ ਅੱਜ ਕਲ੍ਹ ਮੀਂਹ ਦਾ ਮੌਸਮ ਹੈ ਪਰ ਉਸ ਦਿਨ ਲਗਾਤਾਰ ਹੋਈ ਤੇਜ਼ ਬਾਰਿਸ਼ ਕਾਰਨ ਕਿਸੇ ਤਰ੍ਹਾਂ ਅਗਨੀਹੋਤਰੀ ਆਪਣੇ ਸਾਥੀਆਂ ਨਾਲੋਂ ਵਿਛੜ ਗਈ। ਜਿਸ ਦੀ ਅੱਜ ਤੱਕ ਕੋਈ ਉੱਘ-ਸੁੱਘ ਨਹੀਂ ਲੱਗੀ। ਉਸ ਦੀ ਭਾਲ ਲਗਾਤਾਰ ਜਾਰੀ ਹੈ। ਉਸ ਦੇ ਪਰਿਵਾਰ ਦੀ ਜੀਅ ਵੀ ਅਮਰੀਕਾ ਪਹੁੰਚ ਚੁੱਕੇ ਹਨ। ਉਨ੍ਹਾਂ ਨੂੰ ਉਮੀਦ ਹੈ

ਕਿ ਜੀਤਲ ਉਨ੍ਹਾਂ ਨੂੰ ਜ਼ਰੂਰ ਸਹੀ ਸਲਾਮਤ ਮਿਲ ਜਾਵੇਗੀ। ਬਚਾਅ ਅਤੇ ਰਾਹਤ ਟੀਮਾਂ ਆਪਣੇ ਕਾਰਜ ਵਿਚ ਲੱਗੀਆਂ ਹੋਈਆਂ ਹਨ। ਹੁਣ ਤੱਕ ਇੱਥੇ ਅਟਕੇ ਹੋਏ ਕਾਫੀ ਲੋਕਾਂ ਨੂੰ ਕੱਢਿਆ ਗਿਆ ਹੈ ਪਰ ਇਨ੍ਹਾਂ ਵਿੱਚ ਜੀਤਲ ਕਿਤੇ ਨਜ਼ਰ ਨਹੀਂ ਆਈ। ਪਾਰਕ ਦੇ ਕੋਲੋਂ ਲੰਘਦੀ ਨਹਿਰ ਵਿਚ ਵੀ ਜੀਤਲ ਦੀ ਭਾਲ ਕੀਤੀ ਗਈ ਪਰ ਕੋਈ ਸਫਲਤਾ ਨਹੀਂ ਮਿਲੀ। ਅੱਜ ਕੱਲ੍ਹ ਇੱਥੇ ਹੋ ਰਹੀ ਤੇਜ਼ ਬਾਰਿਸ਼ ਵੀ ਬਚਾਅ ਕਾਰਜਾਂ ਵਿੱਚ ਰੁਕਾਵਟ ਪਾ ਰਹੀ ਹੈ।

Leave a Reply

Your email address will not be published.