ਮੀਂਹ ਨੂੰ ਲੈ ਕੇ ਆ ਗਈ ਇੱਕ ਹੋਰ ਵੱਡੀ ਅਪਡੇਟ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਬਰਸਾਤ ਦਾ ਮੌਸਮ ਲਗਭਗ ਬੀਤ ਚੁੱਕਾ ਹੈ। ਅੱਜ ਕੱਲ੍ਹ ਗਰਮੀ ਜ਼ੋਰਾਂ ਤੇ ਪੈ ਰਹੀ ਹੈ। ਇਸ ਗਰਮ ਤਰ ਮੌਸਮ ਵਿੱਚ ਖ਼ੂਬ ਪਸੀਨਾ ਆਉਂਦਾ ਹੈ। ਲੋਕ ਗਰਮੀ ਤੋਂ ਛੁਟਕਾਰਾ ਚਾਹੁੰਦੇ ਹਨ। ਭਾਵੇਂ ਇਸ ਸਾਲ ਜੁਲਾਈ ਵਿਚ ਭਰਵਾਂ ਮੀਂਹ ਪਿਆ ਪਰ ਅਗਸਤ ਮਹੀਨੇ ਮਾਮੂਲੀ ਮੀਂਹ ਪੈਣ ਕਾਰਨ ਗਰਮੀ ਜ਼ਿਆਦਾ ਮਹਿਸੂਸ ਕੀਤੀ ਜਾ ਰਹੀ ਹੈ। ਹਰ ਕੋਈ ਚਾਹੁੰਦਾ ਹੈ ਕਿ ਮੀਂਹ ਪਵੇ ਅਤੇ ਗਰਮੀ ਤੋਂ ਕੁਝ ਰਾਹਤ ਮਿਲੇ। ਹੁਣ ਮੌਸਮ ਵਿਭਾਗ ਦੇ ਮਾਹਿਰਾਂ ਦਾ ਮੰਨਣਾ ਹੈ

ਕਿ 27 ਅਗਸਤ ਤੱਕ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕਾ ਅਤੇ ਦਰਮਿਆਨਾ ਮੀਂਹ ਪੈ ਸਕਦਾ ਹੈ। ਜਿਸ ਨਾਲ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ। ਇਸਦੇ ਨਾਲ ਹੀ ਮੌਸਮ ਵਿਭਾਗ ਨੇ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਜਤਾਈ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਮੌਸਮ ਵਿਭਾਗ ਦੁਆਰਾ ਇਹ ਅੰਦਾਜ਼ੇ ਹਾਲਾਤਾਂ ਨੂੰ ਦੇਖ ਕੇ ਲਗਾਏ ਜਾਂਦੇ ਹਨ ਅਤੇ ਕੁਦਰਤੀ ਤੌਰ ਤੇ ਮੌਸਮੀ ਪ੍ਰਕਿਰਿਆ ਕਿਸੇ ਸਮੇਂ ਵੀ ਬਦਲ ਸਕਦੀ ਹੈ। ਮੌਸਮ ਮਾਹਿਰਾਂ ਦੀ ਮੰਨੀਏ

ਤਾਂ 27 ਅਗਸਤ ਤੱਕ ਪੰਜਾਬ ਦੇ ਕਈ ਇਲਾਕਿਆਂ ਵਿਚ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ। ਮੰਗਲਵਾਰ ਨੂੰ ਲੁਧਿਆਣਾ ਵਿੱਚ ਕੁੱਝ ਮੀਂਹ ਪਿਆ। ਇਸ ਤਰ੍ਹਾਂ ਹੀ ਸੂਬੇ ਵਿੱਚ ਕਈ ਹੋਰ ਥਾਵਾਂ ਤੇ ਵੀ ਭਾਵੇਂ ਟੁੱਟਵੇਂ ਰੂਪ ਵਿੱਚ ਛਿੱਟੇ ਪੈਂਦੇ ਰਹਿੰਦੇ ਹਨ ਪਰ ਇਸ ਨਾਲ ਗਰਮੀ ਤੋਂ ਰਾਹਤ ਨਹੀਂ ਮਿਲਦੀ। ਸੂਬੇ ਵਿੱਚ ਜ਼ਿਆਦਾਤਰ ਤਿੱਖੀ ਧੁੱਪ ਦੇਖਣ ਨੂੰ ਮਿਲ ਰਹੀ ਹੈ। ਮੌਸਮ ਮਾਹਿਰਾਂ ਦੇ ਅੰਦਾਜ਼ੇ ਤੋਂ ਲੋਕਾਂ ਨੂੰ ਉਮੀਦ ਜਾਗੀ ਹੈ ਕਿ ਗਰਮੀ ਤੋਂ ਕੁਝ ਰਾਹਤ ਮਿਲੇਗੀ।

Leave a Reply

Your email address will not be published.