ਸਕੂਲ ਪੜ੍ਹਨ ਗਈਆਂ 2 ਕੁਡ਼ੀਆਂ ਹੋਈਆਂ ਗਾਇਬ, ਪਿੱਛੋਂ ਮਾਪਿਆਂ ਦਾ ਰੋ ਰੋ ਹੋਇਆ ਬੁਰਾ ਹਾਲ

ਜਿਲ੍ਹਾ ਹੁਸ਼ਿਆਰਪੁਰ ਦੇ ਇੱਕ ਪਿੰਡ ਦੇ ਇਕ ਸਕੂਲ ਵਿਚੋਂ 2 ਵਿਦਿਆਰਥਣਾਂ ਦੇ ਲਾਪਤਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਲੜਕੀਆਂ 9 ਵੀਂ ਜਮਾਤ ਦੀਆਂ ਵਿਦਿਆਰਥਣਾਂ ਸਨ। ਬੱਚੀਆਂ ਦੇ ਮਾਪਿਆਂ ਅਤੇ ਸਕੂਲ ਵੱਲੋਂ ਵੱਖਰੇ ਵੱਖਰੇ ਤੌਰ ਤੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ। ਇਹ ਬੱਚੀਆਂ ਘਰ ਤੋਂ ਤਾਂ ਸਕੂਲ ਆਈਆਂ ਸਨ ਪਰ ਸਕੂਲ ਦਾ ਗੇਟ ਨਹੀਂ ਟੱਪੀਆਂ ਸਗੋਂ ਬਾਹਰ ਦੀ ਬਾਹਰ ਹੀ ਲਾਪਤਾ ਹੋ ਗਈਆਂ। ਇਸ ਘਟਨਾ ਦੇ ਪਿੱਛੇ ਕੀ ਕਾਰਨ ਹੈ?

ਅਜੇ ਕੁਝ ਪਤਾ ਨਹੀਂ ਲੱਗ ਸਕਿਆ? ਇਸ ਮਾਮਲੇ ਵਿੱਚ ਪੁਲਿਸ ਦਾ ਵੀ ਕੋਈ ਬਿਆਨ ਸਾਹਮਣੇ ਨਹੀਂ ਆਇਆ। ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਬੱਚੀਆਂ ਦੇ ਪਰਿਵਾਰ ਨੂੰ ਉਡੀਕ ਕਰਨ ਲਈ ਕਿਹਾ ਹੈ। ਇਨ੍ਹਾਂ ਬੱਚੀਆਂ ਦੀ ਉਮਰ 13-14 ਸਾਲ ਦੇ ਲਗਭਗ ਦੱਸੀ ਜਾਂਦੀ ਹੈ। ਇੱਕ ਲੜਕੀ ਦਾ ਪਿਤਾ ਮੋਟਰਸਾਈਕਲ ਤੇ ਆਪਣੀ ਬੇਟੀ ਨੂੰ ਸਕੂਲ ਛੱਡ ਕੇ ਆਇਆ ਸੀ। ਸਕੂਲ ਦੇ ਗੇਟ ਅੱਗੇ ਕੁਝ ਭੀੜ ਹੋਣ ਕਾਰਨ ਉਸ ਨੇ ਆਪਣੀ ਬੱਚੀ ਨੂੰ ਗੇਟ ਤੋਂ ਕੁਝ ਫ਼ਰਕ ਨਾਲ ਮੋਟਰਸਾਈਕਲ ਤੋਂ ਉਤਾਰ ਦਿੱਤਾ

ਅਤੇ ਵਾਪਸ ਘਰ ਆ ਗਿਆ। ਕੁਝ ਦੇਰ ਬਾਅਦ ਸਕੂਲ ਵੱਲੋਂ ਬੱਚੀ ਦੇ ਘਰ ਫੋਨ ਕੀਤਾ ਗਿਆ ਕਿ ਉਨ੍ਹਾਂ ਦੀ ਬੱਚੀ ਸਕੂਲ ਨਹੀਂ ਪਹੁੰਚੀ। ਜਿਸ ਤੋਂ ਬਾਅਦ ਪਰਿਵਾਰ ਆਪਣੀ ਬੱਚੀ ਦੀ ਭਾਲ ਕਰਨ ਲੱਗਾ। ਦੱਸਿਆ ਜਾ ਰਿਹਾ ਹੈ ਕਿ ਸਵੇਰੇ 8 ਤੋਂ 8-30 ਵਜੇ ਤੱਕ ਸਕੂਲ ਵਿੱਚ ਪ੍ਰਾਰਥਨਾ ਹੁੰਦੀ ਹੈ। ਇਸ ਸਮੇਂ ਬੱਚਿਆਂ ਦੀ ਹਾਜ਼ਰੀ ਵੀ ਲਗਾਈ ਜਾਂਦੀ ਹੈ। ਉਸ ਤੋਂ ਬਾਅਦ ਕਲਾਸ ਵਿੱਚ ਹਾਜ਼ਰੀ ਲੱਗਦੀ ਹੈ। ਜਿਹੜੇ ਬੱਚੇ ਸਕੂਲ ਨਹੀਂ ਆਉਂਦੇ, ਰੁਟੀਨ ਵਿੱਚ ਉਨ੍ਹਾਂ ਦੇ

ਘਰ ਫੋਨ ਕਰਕੇ ਸਕੂਲ ਵੱਲੋਂ ਦੱਸਿਆ ਜਾਂਦਾ ਹੈ। ਇਹ ਦੋਵੇਂ ਬੱਚੀਆਂ ਪ੍ਰਾਰਥਨਾ ਸਮੇਂ ਵੀ ਅਤੇ ਕਲਾਸ ਵਿੱਚ ਵੀ ਗ਼ੈਰ ਹਾਜ਼ਰ ਸਨ। ਜਿਸ ਕਰਕੇ ਸਕੂਲ ਵੱਲੋਂ ਇਨ੍ਹਾਂ ਦੋਵੇਂ ਬੱਚੀਆਂ ਦੇ ਘਰ ਫੋਨ ਕੀਤਾ ਗਿਆ। ਜਿਸ ਤੋਂ ਬਾਅਦ ਪਤਾ ਲੱਗਾ ਕਿ ਇਹ ਬੱਚੀਆਂ ਘਰੋਂ ਤਾਂ ਆਈਆਂ ਹਨ ਪਰ ਸਕੂਲ ਨਹੀਂ ਪਹੁੰਚੀਆਂ। ਇਸ ਤੋਂ ਬਾਅਦ ਬੱਚੀਆਂ ਦੀ ਭਾਲ ਕੀਤੀ ਜਾ ਰਹੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.