ਹਾਈਵੇ ਤੇ ਟੈਂਕਰ ਤੇ ਟਰੱਕ ਦੀ ਹੋਈ ਟੱਕਰ, ਮਾਪਿਆਂ ਦੇ ਇਕਲੋਤੇ ਪੁੱਤ ਦੀ ਗਈ ਜਾਨ

ਕਈ ਵਾਰ ਵਾਹਨ ਚਾਲਕਾਂ ਦੁਆਰਾ ਅਣਗਹਿਲੀ ਵਰਤੇ ਜਾਣ ਕਾਰਨ ਅਜਿਹੇ ਹਾਦਸੇ ਹੁੰਦੇ ਹਨ, ਜਿਨ੍ਹਾਂ ਨਾਲ ਭਾਰੀ ਜਾਨੀ ਜਾਂ ਮਾਲੀ ਨੁ ਕ ਸਾ ਨ ਹੋ ਜਾਂਦਾ ਹੈ। ਛੇਤੀ ਇਸ ਨੁ ਕ ਸਾ ਨ ਦੀ ਭਰਪਾਈ ਵੀ ਨਹੀਂ ਹੁੰਦੀ। ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਹੋਏ ਹਾਦਸੇ ਵਿੱਚ 30-32 ਸਾਲ ਦੇ ਇਕ ਨੌਜਵਾਨ ਬਲਜੋਧ ਸਿੰਘ ਦੀ ਜਾਨ ਚਲੀ ਗਈ ਹੈ ਅਤੇ ਇਕ ਹੋਰ ਵਿਅਕਤੀ ਸਰਬਜੀਤ ਸਿੰਘ ਦੀ ਹਾਲਤ ਕਾਫੀ ਖਰਾਬ ਹੈ। ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਇਸ ਹਾਦਸੇ ਵਿਚ ਟਰਾਲੇ ਅਤੇ ਟੈਂਕਰ ਦੀ ਟੱਕਰ ਹੋਈ ਹੈ। ਟਰਾਲੇ ਵਿੱਚ ਕੋਇਲਾ ਲੱਦਿਆ ਹੋਇਆ ਸੀ। ਜੋ ਗੁਹਾਟੀ ਤੋਂ ਲਿਆਂਦਾ ਗਿਆ ਸੀ। ਸਵੇਰੇ 5 ਵਜੇ ਟਰਾਲਾ ਚਾਲਕ ਨੇ ਕਿਸੇ ਕਾਰਨ ਟਰਾਲਾ ਬਾਟਾਲਾ ਦੇ ਪਿੰਡ ਖਤੀਬਾਂ ਨੇੜੇ ਰੋਡ ਤੇ ਖੜ੍ਹਾ ਕਰ ਦਿੱਤਾ। ਕਈ ਲੋਕਾਂ ਦਾ ਵਿਚਾਰ ਹੈ ਕਿ ਟਰਾਲਾ ਚਾਲਕ ਨੂੰ ਨੀਂਦ ਆ ਰਹੀ ਸੀ। ਇਸ ਦੇ ਪਿੱਛੇ ਜੋਧਪੁਰ ਤੋਂ ਦੇਸੀ ਸਰ੍ਹੋਂ ਦਾ ਤੇਲ ਲੈ ਕੇ ਇਕ ਟੈਂਕਰ ਆ ਰਿਹਾ ਸੀ। ਜਿਸ ਨੂੰ ਗੁਰਦਾਸਪੁਰ ਦੇ ਪਿੰਡ ਤਿੱਬੜ ਦਾ ਸਰਬਜੀਤ ਸਿੰਘ ਚਲਾ ਰਿਹਾ ਸੀ

ਅਤੇ ਇਸੇ ਪਿੰਡ ਦਾ ਬਲਜੋਧ ਸਿੰਘ ਉਸ ਦੇ ਨਾਲ ਬੈਠਾ ਸੀ। ਇਹ ਟੈਂਕਰ ਜ਼ੋਰ ਨਾਲ ਖੜ੍ਹੇ ਟਰਾਲੇ ਵਿੱਚ ਪਿੱਛੇ ਤੋਂ ਜਾ ਵੱਜਾ। ਜਿਸ ਨਾਲ ਟੈੰਕਰ ਅਤੇ ਟਰਾਲਾ ਦੋਵੇਂ ਪਲਟ ਗਏ। ਟੈਂਕਰ ਵਿੱਚ ਸਵਾਰ ਬਲਜੋਧ ਸਿੰਘ ਦੀ ਜਾਨ ਚਲੀ ਗਈ ਅਤੇ ਉਸ ਦੀ ਮ੍ਰਿਤਕ ਦੇਹ ਬੁਰੀ ਤਰ੍ਹਾਂ ਟੈਂਕਰ ਵਿੱਚ ਹੀ ਫਸ ਗਈ। ਟੈਂਕਰ ਚਾਲਕ ਸਰਬਜੀਤ ਸਿੰਘ ਨੂੰ ਹਸਪਤਾਲ ਪਹੁੰਚਾਇਆ ਗਿਆ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਸ਼ਿਕਵਾ ਹੈ ਕਿ ਕਿੰਨੀ ਦੇਰ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਨੇ ਮ੍ਰਿਤਕ ਬਲਜੋਧ ਸਿੰਘ ਦੀ ਮ੍ਰਿਤਕ ਦੇਹ ਗੱਡੀ ਵਿਚੋਂ ਬਾਹਰ ਨਹੀਂ ਕਢਵਾਈ।

ਪੁਲਿਸ ਮੌਕੇ ਤੇ ਪਹੁੰਚ ਗਈ ਹੈ। ਇੱਥੇ ਦੱਸਣਾ ਬਣਦਾ ਹੈ ਕਿ ਇੰਨੇ ਲੰਬੇ ਸਫ਼ਰ ਦੌਰਾਨ ਗੱਡੀ ਚਲਾਉਣ ਕਾਰਨ ਵਾਹਨ ਚਾਲਕਾਂ ਨੂੰ ਨੀਂਦ ਆਉਣਾ ਕੁਦਰਤੀ ਗੱਲ ਹੈ। ਅਜਿਹੇ ਵਿੱਚ ਇੱਕ ਹੋਰ ਡਰਾਈਵਰ ਵਰਗਾ ਹੋਣਾ ਜ਼ਰੂਰੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਇੰਨੇ ਲੰਬੇ ਸਫ਼ਰ ਦੌਰਾਨ ਗੱਡੀ ਚਲਾਉਣ ਕਾਰਨ ਵਾਹਨ ਚਾਲਕਾਂ ਨੂੰ ਨੀਂਦ ਆਉਣਾ ਕੁਦਰਤੀ ਗੱਲ ਹੈ। ਅਜਿਹੇ ਵਿਚ ਇਕ ਹੋਰ ਡਰਾਈਵਰ ਦਾ ਹੋਣਾ ਜ਼ਰੂਰੀ ਹੈ ਤਾਂ ਕਿ ਕੋਈ ਹਾਦਸਾ ਨਾ ਵਾਪਰ ਸਕੇ। ਇਸ ਤੋਂ ਬਿਨਾਂ ਰੋਡ ਤੇ ਗੱਡੀ ਖੜਾਉਣ ਤੋਂ ਵੀਂ ਚਾਲਕਾਂ ਨੂੰ ਪਰਹੇਜ਼ ਕਰਨਾ ਚਾਹੀਦਾ ਹੈ।

Leave a Reply

Your email address will not be published.