ਕਨੇਡਾ ਚੋਂ ਸਾਹਮਣੇ ਆਈ ਵੱਡੀ ਖੁਸ਼ਖਬਰੀ ਵਾਲੀ ਗੱਲ, ਸਾਰੇ ਪੰਜਾਬੀਆਂ ਨੂੰ ਚੜਿਆ ਚਾਅ

ਜਿੱਥੇ ਪੰਜਾਬੀ ਲੋਕ ਮਿਹਨਤੀ ਸੁਭਾਅ ਦੇ ਹੋਣ ਵਜੋਂ ਜਾਣੇ ਜਾਂਦੇ ਹਨ ਉਥੇ ਹੀ ਇਹ ਲੋਕ ਆਪਣੀ ਮਾਤ ਭਾਸ਼ਾ ਪੰਜਾਬੀ ਨੂੰ ਪਿਆਰ ਕਰਨ ਵਿਚ ਵੀ ਅੱਗੇ ਹਨ। ਕੈਨੇਡਾ ਦੀ ਵਿਦੇਸ਼ੀ ਧਰਤੀ ਤੇ ਪਹੁੰਚ ਕੇ ਵੀ ਇਹ ਆਪਣੀ ਮਾਤ ਭਾਸ਼ਾ ਨਾਲ ਜੁੜੇ ਹੋਏ ਹਨ। ਇਸ ਸਮੇਂ ਕੈਨੇਡਾ ਦੇ ਵੱਖ ਵੱਖ ਸੂਬਿਆਂ ਵਿਚ 7 ਲੱਖ 63 ਹਜ਼ਾਰ ਲੋਕਾਂ ਦੀ ਮਾਤ ਭਾਸ਼ਾ ਪੰਜਾਬੀ ਹੈ। ਅੰਗਰੇਜ਼ੀ, ਫਰੈਂਚ ਅਤੇ ਮੈਂਡਰਿਨ ਤੋਂ ਬਾਅਦ ਜੇਕਰ ਘਰਾਂ ਵਿਚ ਕੋਈ ਹੋਰ ਭਾਸ਼ਾ, ਮਾਤ ਭਾਸ਼ਾ ਦੇ ਤੌਰ ਤੇ ਬੋਲੀ ਜਾਂਦੀ ਹੈ ਤਾਂ ਉਹ ਪੰਜਾਬੀ ਹੈ।

ਇਹ ਵੀ ਸਮਝਿਆ ਜਾ ਰਿਹਾ ਹੈ ਕਿ ਮੈਂਡਰਿਨ ਭਾਸ਼ਾ ਤੋਂ ਜ਼ਿਆਦਾ ਲੋਕ ਪੰਜਾਬੀ ਬੋਲਣ ਵਾਲੇ ਹਨ ਅਤੇ ਪੰਜਾਬੀ ਭਾਸ਼ਾ ਕੈਨੇਡਾ ਵਿੱਚ ਤੀਜੇ ਸਥਾਨ ਤੇ ਹੈ। ਮੰਨਿਆ ਜਾ ਰਿਹਾ ਹੈ ਕਿ 7.30 ਲੱਖ ਲੋਕ ਮੈੰਡਰਿਨ ਭਾਸ਼ਾ ਦੀ ਵਰਤੋਂ ਕਰਦੇ ਹਨ ਜਦਕਿ 7.63 ਲੱਖ ਤੋਂ ਵੀ ਜ਼ਿਆਦਾ ਲੋਕ ਆਪਣੀ ਮਾਤ ਭਾਸ਼ਾ ਪੰਜਾਬੀ ਮੰਨਦੇ ਹਨ। ਉਹ ਆਪਣੇ ਘਰ ਵਿਚ ਆਪਸ ਵਿਚ ਪੰਜਾਬੀ ਭਾਸ਼ਾ ਵਿੱਚ ਗੱਲਬਾਤ ਕਰਦੇ ਹਨ। ਜੇਕਰ ਕੈਨੇਡਾ ਦੇ ਵੱਖ ਵੱਖ ਸੂਬਿਆਂ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਓਂਟਾਰੀਓ ਵਿੱਚ 3.03 ਲੱਖ ਲੋਕਾਂ ਦੀ ਮਾਤ ਭਾਸ਼ਾ ਪੰਜਾਬੀ ਹੈ।

ਬ੍ਰਿਟਿਸ਼ ਕੋਲੰਬੀਆ ਵਿਚ 2.71 ਲੱਖ ਲੋਕ ਆਪਣੀ ਮਾਤ ਭਾਸ਼ਾ ਪੰਜਾਬੀ ਲਿਖਵਾਉਂਦੇ ਹਨ। ਇਸ ਤਰ੍ਹਾਂ ਹੀ ਐਲਬਰਟਾ ਵਿਚ 103965 ਲੋਕ ਅਤੇ ਮੈਨੀਟੋਬਾ ਵਿਚ 37870 ਲੋਕ ਆਪਣੇ ਪਰਿਵਾਰਾਂ ਵਿਚ ਪੰਜਾਬੀ ਭਾਸ਼ਾ ਵਿੱਚ ਗੱਲ ਕਰਦੇ ਹਨ। ਜੇਕਰ ਕਿਊਬੈਕ ਦੀ ਗੱਲ ਕਰੀਏ ਤਾਂ ਇੱਥੇ 27460 ਵਿਅਕਤੀਆਂ ਦੀ ਮਾਤ ਭਾਸ਼ਾ ਪੰਜਾਬੀ ਹੈ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਹਨ।

Leave a Reply

Your email address will not be published.