ਗੁਰੂਦੁਆਰਾ ਸਾਹਿਬ ਚ ਹੋ ਗਿਆ ਵੱਡਾ ਕਾਂਡ, ਮੌਕੇ ਦੀ ਵੀਡੀਓ ਦੇਖ ਸਾਰਾ ਪੰਜਾਬ ਹੈਰਾਨ

ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ ਅ ਦ ਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸ ਸੰਬੰਧ ਵਿਚ ਤਾਂ ਬਰਗਾੜੀ ਮੋਰਚਾ ਵੀ ਲੱਗਾ ਸੀ ਪਰ ਸਿੱਟਾ ਕੋਈ ਨਹੀਂ ਨਿਕਲਿਆ। ਹੁਣ ਤੱਕ ਸੂਬੇ ਵਿਚ ਕਿੰਨੀਆਂ ਹੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਨ੍ਹਾਂ ਦੀ ਗਿਣਤੀ ਕਰਨੀ ਸੌਖੀ ਨਹੀਂ। ਇੱਥੋਂ ਤੱਕ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਤਕ ਵੀ ਇਹ ਲੋਕ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦੇਣ ਲਈ ਪਹੁੰਚ ਗਏ।

ਆਮ ਤੌਰ ਤੇ ਇਸ ਤਰਾਂ ਦੇ ਹਰ ਮਾਮਲੇ ਦੀ ਜਾਂਚ ਤੋਂ ਬਾਅਦ ਇਕ ਹੀ ਗੱਲ ਸਾਹਮਣੇ ਆਉਂਦੀ ਹੈ ਕਿ ਇਹ ਵਿਅਕਤੀ ਮਾਨਸਿਕ ਤੌਰ ਤੇ ਠੀਕ ਨਹੀਂ ਸੀ। ਇਸ ਦੀ ਉਦਾਹਰਣ ਸ੍ਰੀ ਫਤਿਹਗਡ਼੍ਹ ਸਾਹਿਬ ਦੇ ਪਿੰਡ ਤਰਖਾਣ ਮਾਜਰਾ ਅਤੇ ਜੱਲ੍ਹਾ ਦੀ ਦਿੱਤੀ ਜਾ ਸਕਦੀ ਹੈ। ਤਾਜ਼ੀ ਘਟਨਾ ਸੰਗਰੂਰ ਦੇ ਨੇੜੇ ਪੈਂਦੇ ਮਸਤੂਆਣਾ ਸਾਹਿਬ ਦੇ ਗੁਰਦੁਆਰਾ ਗੁਰਸਾਗਰ ਸਾਹਿਬ ਦੀ ਹੈ। ਜਿੱਥੇ 2 ਦਿਨ ਪਹਿਲਾਂ ਸਵੇਰੇ 5 ਵਜੇ ਇਕ ਨੌਜਵਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ ਅ ਦ ਬੀ ਕਰਨ ਦੀ ਕੋਸ਼ਿਸ਼ ਕੀਤੀ।

ਮਿਲੀ ਜਾਣਕਾਰੀ ਮੁਤਾਬਕ ਪਹਿਲਾਂ ਇਹ ਵਿਅਕਤੀ ਇਕ ਗਾ ਰ ਡ ਨਾਲ ਉਲਝਿਆ। ਉਸ ਤੋਂ ਛੁੱਟ ਕੇ ਇਹ ਭੱਜ ਕੇ ਦਰਬਾਰ ਸਾਹਿਬ ਵਿਚ ਆ ਗਿਆ। ਜਿੱਥੇ ਇਸ ਵਿਅਕਤੀ ਨੇ ਪਾਲਕੀ ਸਾਹਿਬ ਦੇ ਦੁਆਲੇ ਬਣੇ ਜੰਗਲੇ ਨੂੰ ਟੱਪਣ ਦੀ ਕੋਸ਼ਿਸ਼ ਕੀਤੀ। ਇੱਥੇ ਵੀ ਸਮੂਹ ਸੰਗਤ, ਗ੍ਰੰਥੀ ਸਿੰਘਾਂ ਅਤੇ ਗਾ ਰ ਡਾਂ ਨੇ ਇਸ ਵਿਅਕਤੀ ਨੂੰ ਫੜ ਲਿਆ। ਇਸ ਵਿਅਕਤੀ ਨੇ ਜੰਗਲੇ ਨੂੰ ਫੜ ਲਿਆ। ਇਸ ਨੂੰ ਸਾਰੇ ਫੜਕੇ ਖਿੱਚਦੇ ਰਹੇ ਪਰ ਇਸ ਨੇ ਜੰਗਲਾ ਨਹੀਂ ਛੱਡਿਆ ਅਤੇ

ਇਸ ਖਿੱਚੋਤਾਣ ਵਿੱਚ ਜੰਗਲਾ ਵੀ ਉੱਖੜ ਗਿਆ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਈ ਹੈ। ਭਾਵੇਂ ਇਸ ਵਿਅਕਤੀ ਦੇ ਮਨਸੂਬੇ ਕਾਮਯਾਬ ਨਹੀਂ ਹੋਏ ਪਰ ਇਹ ਘਟਨਾ ਕਈ ਸਵਾਲ ਖੜ੍ਹੇ ਕਰਦੀ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਵਾਰ ਵਾਰ ਕਿਉਂ ਵਾਪਰ ਰਹੀਆਂ ਹਨ? ਇਨ੍ਹਾਂ ਪਿੱਛੇ ਕੌਣ ਹੈ? ਇਸ ਮਾਮਲੇ ਦੀ ਜਾਂਚ ਲਈ ਪੁਲਿਸ ਦੇ ਨਾਲ ਹੀ 10-11 ਬੰਦਿਆਂ ਦੀ ਇੱਕ ਕਮੇਟੀ ਬਣਾਈ ਗਈ ਹੈ ਜੋ ਕਿ ਵੱਖ ਵੱਖ ਜਥੇਬੰਦੀਆਂ ਨਾਲ ਸਬੰਧਤ ਹੋਣਗੇ।

Leave a Reply

Your email address will not be published.