ਚਿੱਟੇ ਨੇ ਉਜਾੜਤਾ ਚੰਗਾ ਭਲਾ ਹੱਸਦਾ ਵੱਸਦਾ ਘਰ, ਡੇਢ ਸਾਲ ਪਹਿਲਾਂ ਹੋਇਆ ਸੀ ਵਿਆਹ

ਸੂਬੇ ਵਿੱਚ ਅਮਲ ਪਦਾਰਥ ਦੀ ਵਰਤੋਂ ਦੇ ਮਾਮਲੇ ਹਰ ਰੋਜ਼ ਸਾਹਮਣੇ ਆ ਰਹੇ ਹਨ। ਕਦੇ ਕਿਸੇ ਕੋਲੋਂ ਅਮਲ ਪਦਾਰਥ ਫੜਿਆ ਜਾਂਦਾ ਹੈ ਅਤੇ ਕਦੇ ਕਿਸੇ ਦੀ ਜ਼ਿਆਦਾ ਮਾਤਰਾ ਵਿੱਚ ਅਮਲ ਪਦਾਰਥ ਦੀ ਵਰਤੋਂ ਕਰਨ ਨਾਲ ਜਾਨ ਚਲੀ ਜਾਂਦੀ ਹੈ। ਪਿਛਲੇ ਦਿਨੀਂ ਫਿਰੋਜ਼ਪੁਰ ਦੇ ਪਿੰਡ ਸਾਬੂਆਣਾ ਦੇ ਸ਼ਮਸ਼ਾਨ ਘਾਟ ਵਿਚ ਪਿੰਡ ਸਾਮਾਣ ਵਾਲਾ ਦੇ ਰਹਿਣ ਵਾਲੇ 32- 33 ਸਾਲ ਦੇ ਇਕ ਨੌਜਵਾਨ ਦੀ ਮ੍ਰਿਤਕ ਦੇਹ ਮਿਲੀ ਸੀ। ਜ਼ਿਆਦਾ ਅਮਲ ਪਦਾਰਥ ਦੀ ਵਰਤੋਂ ਕਰਨ ਕਰਕੇ ਉਹ ਦਮ ਤੋੜ ਗਿਆ ਸੀ।

ਹੁਣ ਭੋਗਪੁਰ ਸ਼ਹਿਰ ਦੇ ਰੇਲਵੇ ਰੋਡ ਤੇ ਸਬਜ਼ੀ ਦੀ ਦੁਕਾਨ ਕਰਨ ਵਾਲੇ ਇਕ ਨੌਜਵਾਨ ਜਤਿਨ ਅਰੋੜਾ ਦੀ ਘਰ ਵਿੱਚ ਹੀ ਜਾਨ ਜਾਣ ਬਾਰੇ ਪਤਾ ਲੱਗਾ ਹੈ। ਸਮਝਿਆ ਜਾ ਰਿਹਾ ਹੈ ਕਿ ਅਮਲ ਪਦਾਰਥ ਦੀ ਵੱਧ ਮਾਤਰਾ ਵਿੱਚ ਵਰਤੋਂ ਕਰ ਲੈਣ ਨਾਲ ਇਹ ਘਟਨਾ ਵਾਪਰੀ ਹੈ। ਅਜੇ ਡੇਢ ਸਾਲ ਪਹਿਲਾਂ ਹੀ ਜਤਿਨ ਅਰੋੜਾ ਦਾ ਵਿਆਹ ਹੋਇਆ ਸੀ। ਸਮਝਿਆ ਜਾ ਰਿਹਾ ਹੈ ਕਿ ਸ਼ਾਮ ਸਮੇਂ ਜਤਿਨ ਅਰੋੜਾ ਨੇ ਅਮਲ ਪਦਾਰਥ ਖ਼ਰੀਦਿਆ ਸੀ। ਰਾਤ ਸਮੇਂ ਦੁਕਾਨ ਬੰਦ ਕਰਕੇ ਉਹ ਘਰ ਆ ਗਿਆ ਅਤੇ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਿਆ।

ਉਸ ਦੇ ਪਿਤਾ ਹਰ ਰੋਜ਼ ਸਵੇਰੇ ਉੱਠ ਕੇ ਜਲੰਧਰ ਦੀ ਸਬਜ਼ੀ ਮੰਡੀ ਤੋਂ ਸਾਮਾਨ ਲਿਆਉਂਦੇ ਸੀ। ਇਸ ਦਿਨ ਵੀ ਉਹ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਸਬਜ਼ੀ ਮੰਡੀ ਚਲੇ ਗਏ। ਜਦੋਂ ਸਾਮਾਨ ਲੈ ਕੇ 8 ਵਜੇ ਵਾਪਸ ਆਏ ਤਾਂ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਜਗਾਉਣ ਲਈ ਅਵਾਜ਼ ਦਿੱਤੀ ਤਾਂ ਕਿ ਸਮੇਂ ਸਿਰ ਦੁਕਾਨ ਤੇ ਜਾਇਆ ਜਾ ਸਕੇ। ਜਦੋਂ ਪੁੱਤਰ ਨੇ ਕੋਈ ਜਵਾਬ ਨਾ ਦਿੱਤਾ ਤਾਂ ਪਿਤਾ ਉਸਦੇ ਕਮਰੇ ਵਿਚ ਗਏ ਪਰ ਤਦ ਤੱਕ ਭਾਣਾ ਵਾਪਰ ਚੁੱਕਾ ਸੀ।

ਜਤਿਨ ਅਰੋੜਾ ਅੱਖਾਂ ਮੀਟ ਚੁੱਕਾ ਸੀ। ਇਸ ਮਾਮਲੇ ਵਿੱਚ ਪੁਲੀਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ। ਜਦੋਂ ਮਾਤਾ ਪਿਤਾ ਦੇ ਸਾਹਮਣੇ ਉਨ੍ਹਾਂ ਦੇ ਧੀਆਂ ਪੁੱਤਰਾਂ ਨਾਲ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਮਾਤਾ ਪਿਤਾ ਨੂੰ ਬਹੁਤ ਧੱਕਾ ਲੱਗਦਾ ਹੈ। ਉਨ੍ਹਾਂ ਦੇ ਸਾਰੇ ਸੁਪਨੇ ਮਿੱਟੀ ਵਿੱਚ ਮਿਲ ਜਾਂਦੇ ਹਨ। ਉਨ੍ਹਾਂ ਨੇ ਤਾਂ ਆਪਣੀ ਔਲਾਦ ਤੋਂ ਬਹੁਤ ਉਮੀਦਾਂ ਰੱਖੀਆਂ ਹੁੰਦੀਆਂ ਹਨ।

Leave a Reply

Your email address will not be published.