ਜਲੰਧਰ ਦੇ ਇਸ ਹਸਪਤਾਲ ਚ ਹੋਈ ਔਰਤ ਦੀ ਮੋਤ, ਪਰਿਵਾਰ ਨੇ ਮੌਕੇ ਤੇ ਬੁਲਾ ਲਿਆ ਵਿਧਾਇਕ

ਆਮ ਤੌਰ ਤੇ ਡਾਕਟਰਾਂ ਨੂੰ ਦੂਜਾ ਰੱਬ ਕਿਹਾ ਜਾਂਦਾ ਹੈ। ਜਿੱਥੇ ਰੱਬ ਕੋਲ ਦੁਆ ਕੀਤੀ ਜਾਂਦੀ ਹੈ ਉੱਥੇ ਹੀ ਡਾਕਟਰਾਂ ਦੁਆਰਾ ਦਵਾਈ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਕਿਸੇ ਦੀ ਜਾਨ ਬਚਾਉਣ ਵਿਚ ਡਾਕਟਰ ਦਾ ਅਹਿਮ ਰੋਲ ਹੁੰਦਾ ਹੈ ਪਰ ਕੁਝ ਡਾਕਟਰਾਂ ਨੇ ਧਨ ਕਮਾਉਣਾ ਹੀ ਮੁੱਖ ਉਦੇਸ਼ ਸਮਝ ਲਿਆ ਹੈ। ਉਹ ਧਨ ਪ੍ਰਾਪਤੀ ਲਈ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ। ਜਲੰਧਰ ਦੇ ਰਾਮਾਮੰਡੀ ਸਥਿਤ ਜੌਹਲ ਹਸਪਤਾਲ ਵਿਚ ਉਸ ਸਮੇਂ ਘਸਮਾਣ ਪੈ ਗਿਆ।

ਜਦੋਂ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੂਰਾਲ ਨੇ ਆਪਣੇ ਸਮਰਥਕਾਂ ਸਮੇਤ ਹਸਪਤਾਲ ਪਹੁੰਚ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਪੁਲਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ। ਦਰਅਸਲ ਮੰਗਲਵਾਰ ਨੂੰ ਇਕ ਵਿਅਕਤੀ ਆਪਣੀ ਗਰਭਵਤੀ ਪਤਨੀ ਨੂੰ ਇਸ ਹਸਪਤਾਲ ਵਿੱਚ ਲੈ ਕੇ ਆਇਆ ਸੀ। ਪਤੀ ਦਾ ਦੋਸ਼ ਹੈ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਬਿਨਾਂ ਪੁੱਛੇ ਉਨ੍ਹਾਂ ਦੀ ਪਤਨੀ ਦੇ 2 ਅ ਪ ਰੇ ਸ਼ ਨ ਕਰ ਦਿੱਤੇ। ਮਿਲੀ ਜਾਣਕਾਰੀ ਮੁਤਾਬਕ ਬੁੱਧਵਾਰ ਰਾਤ ਔਰਤ ਨੇ ਇਕ ਬੱਚੇ ਨੂੰ ਜਨਮ ਦਿੱਤਾ।

ਔਰਤ ਦਾ ਪਤੀ ਡਾਕਟਰਾਂ ਤੋਂ ਨਵ ਜਨਮੇ ਬੱਚੇ ਬਾਰੇ ਪੁੱਛਦਾ ਰਿਹਾ। ਕਿਸੇ ਨੇ ਇਸ ਵਿਅਕਤੀ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਅਤੇ ਔਰਤ ਦਾ ਦੂਸਰਾ ਆਪ੍ਰੇਸ਼ਨ ਕਰ ਦਿੱਤਾ। ਅਖੀਰ ਪਤੀ ਆਪਣੀ ਪਤਨੀ ਦਾ ਹਾਲ ਜਾਨਣ ਲਈ ਜਦੋਂ ਅੰਦਰ ਪਹੁੰਚਿਆ ਤਾਂ ਦੇਖਿਆ ਉਸ ਦੀ ਪਤਨੀ ਨੂੰ ਮਸ਼ੀਨਾਂ ਤੇ ਰੱਖਿਆ ਹੋਇਆ ਸੀ। ਇਸ ਤੋਂ ਬਾਅਦ ਕਿਸੇ ਸਮੇਂ ਔਰਤ ਅੱਖਾਂ ਮੀਟ ਗਈ। ਸਵੇਰ ਸਮੇਂ ਡਾਕਟਰ ਇਸ ਆਦਮੀ ਨੂੰ ਕਹਿਣ ਲੱਗੇ ਕਿ ਇੱਕ ਲੱਖ 28 ਹਜ਼ਾਰ ਰੁਪਏ ਹਸਪਤਾਲ ਨੂੰ ਦੇ ਕੇ ਆਪਣੀ ਪਤਨੀ ਦੀ ਮ੍ਰਿਤਕ ਦੇਹ ਲੈ ਜਾਵੇ।

ਇਸ ਵਿਅਕਤੀ ਨੇ ਜਲੰਧਰ ਪੱਛਮੀ ਦੇ ਵਿਧਾਇਕ ਨਾਲ ਡਾਕਟਰ ਦੀ ਫੋਨ ਤੇ ਗੱਲ ਕਰਵਾਈ ਪਰ ਕਿਹਾ ਜਾ ਰਿਹਾ ਹੈ ਕਿ ਡਾਕਟਰ ਦਾ ਵਿਧਾਇਕ ਨਾਲ ਗੱਲ ਕਰਨ ਦਾ ਤਰੀਕਾ ਠੀਕ ਰਹੀ ਸੀ। ਜਿਸ ਤੋਂ ਬਾਅਦ ਵਿਧਾਇਕ ਆਪਣੇ ਸਮਰਥਕਾਂ ਸਮੇਤ ਹਸਪਤਾਲ ਪਹੁੰਚ ਗਏ ਅਤੇ ਪ੍ਰਦਰਸ਼ਨ ਸ਼ੁਰੂ ਹੋ ਗਿਆ। ਜਦੋਂ ਇਸ ਗੱਲ ਦਾ ਪਤਾ ਪੁਲਿਸ ਨੂੰ ਲੱਗਾ ਤਾਂ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ। ਉਨ੍ਹਾਂ ਨੇ ਮਾਮਲਾ ਸ਼ਾਂਤ ਕਰਵਾਇਆ ਅਤੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਤੋਂ ਬਾਅਦ ਹੀ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *