ਮਾਸੂਮ ਬੇਟੀਆਂ ਨੂੰ ਸਕੂਲ ਭੇਜ ਮਾਂ ਨੇ ਪਿੱਛੋਂ ਚੁੱਕ ਲਿਆ ਵੱਡਾ ਗਲਤ ਕਦਮ

ਤਰਨਤਾਰਨ ਦੇ ਚੇਲੇ ਪਿੰਡ ਵਿਚ 2 ਬੱਚੀਆਂ ਦੀ ਮਾਂ ਜਸਵੀਰ ਕੌਰ ਦੁਆਰਾ ਘਰ ਵਿਚ ਹੀ ਪੱਖੇ ਨਾਲ ਲਟਕ ਜਾਣ ਦੇ ਦੇਣ ਦਾ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ ਹੈ। ਪੁਲਿਸ ਨੇ ਮ੍ਰਿਤਕਾ ਦੀ ਮਾਂ ਦੇ ਬਿਆਨ ਦਰਜ ਕੀਤੇ ਹਨ ਅਤੇ ਮ੍ਰਿਤਕ ਦੇਹ ਪੋ ਸ ਟ ਮਾ ਰ ਟ ਮ ਲਈ ਭੇਜ ਦਿੱਤੀ ਹੈ। ਮ੍ਰਿਤਕਾ ਦੇ ਪਤੀ ਜਸਵੀਰ ਸਿੰਘ ਨੇ ਦੱਸਿਆ ਹੈ ਕਿ ਉਹ ਮੱਥਾ ਟੇਕਣ ਲਈ ਗਿਆ ਸੀ। ਉਸ ਨੂੰ ਉਸ ਦੀ ਭਰਜਾਈ ਨੇ ਫੋਨ ਕੀਤਾ ਕਿ ਉਸ ਦੀ ਪਤਨੀ ਲਟਕ ਗਈ ਹੈ।

ਉਹ ਤੁਰੰਤ ਘਰ ਆਇਆ ਅਤੇ ਆਪਣੀ ਪਤਨੀ ਨੂੰ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਸਵੀਰ ਸਿੰਘ ਦਾ ਕਹਿਣਾ ਹੈ ਕਿ ਘਰ ਦਾ ਮਾਹੌਲ ਬਿਲਕੁਲ ਠੀਕ ਸੀ। ਕੋਈ ਵਿਵਾਦ ਨਹੀਂ ਸੀ। ਮ੍ਰਿਤਕਾ ਦੀ ਭੈਣ ਦੇ ਦੱਸਣ ਮੁਤਾਬਕ ਪਹਿਲਾਂ ਬੱਚੀਆਂ ਦੇ ਦਾਦਾ ਦਾਦੀ ਦੀ ਮ੍ਰਿਤਕਾ ਨਾਲ ਤੂੰ ਤੂੰ ਮੈਂ ਮੈਂ ਹੋਈ ਹੈ। ਉਹ ਕਹਿੰਦੇ ਸੀ ਕਿ ਮਿ੍ਤਕਾ ਦੀ ਰਾਖੀ ਰੱਖੀ ਜਾਵੇਗੀ। ਜਦੋਂ ਬੱਚੀਆਂ ਸਕੂਲ ਤੋਂ ਆਈਆਂ ਤਾਂ ਉਨ੍ਹਾਂ ਨੇ ਆ ਕੇ ਦੇਖਿਆ ਕਿ ਉਨ੍ਹਾਂ ਦੀ ਮਾਂ ਲਟਕ ਰਹੀ ਸੀ।

ਉਸ ਸਮੇਂ ਬੱਚੀਆਂ ਦਾ ਦਾਦਾ ਘਰ ਵਿਚ ਸੀ। ਉਸ ਨੂੰ ਸਭ ਕਹਾਣੀ ਦਾ ਪਤਾ ਹੋਵੇਗਾ। ਮ੍ਰਿਤਕਾ ਦੀ ਭੈਣ ਦਾ ਕਹਿਣਾ ਹੈ ਕਿ ਬੱਚੀਆਂ ਦੇ ਦਾਦੇ ਨੇ ਹੀ ਚੁੰਨੀ ਕਿਸੇ ਤਿੱਖੀ ਚੀਜ਼ ਨਾਲ ਕੱਟ ਕੇ ਮ੍ਰਿਤਕਾ ਨੂੰ ਥੱਲੇ ਉਤਾਰਿਆ ਹੈ। ਮ੍ਰਿਤਕਾ ਦੀਆਂ 2 ਭੈਣਾਂ ਅਤੇ 2 ਭਰਾ ਹਨ। ਮ੍ਰਿਤਕਾ ਦਾ ਪਤੀ ਟੀ ਵੀ ਰਿਪੇਅਰ ਦਾ ਕੰਮ ਕਰਦਾ ਹੈ। ਸਾਰਾ ਪਰਿਵਾਰ ਘਰ ਤੋਂ ਦੌੜ ਗਿਆ ਹੈ। ਮ੍ਰਿਤਕਾ ਦੀ ਭੈਣ ਨੇ ਦੋਸ਼ ਲਗਾਇਆ ਹੈ ਕਿ 3 ਸਾਲ ਤੋਂ ਉਸ ਨਾਲ ਠੀਕ ਸਲੂਕ ਨਹੀਂ ਸੀ ਹੋ ਰਿਹਾ।

ਮ੍ਰਿਤਕਾ ਦੀ ਬੇਟੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਾਂ ਛੱਤ ਨਾਲ ਲਟਕ ਗਈ ਹੈ। ਪਰਿਵਾਰ ਵਿੱਚ ਕਦੇ ਕਦੇ ਤੂੰ ਤੂੰ ਮੈਂ ਮੈਂ ਹੋ ਜਾਂਦੀ ਸੀ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਜਸਵੀਰ ਕੌਰ ਦੁਆਰਾ ਲਟਕ ਕੇ ਜਾਨ ਦੇ ਦੇਣ ਦੀ ਇਤਲਾਹ ਮਿਲੀ ਸੀ। ਜਦੋਂ ਬੱਚੀਆਂ ਸਕੂਲ ਤੋਂ ਘਰ ਆਈਆਂ ਤਾਂ ਉਨ੍ਹਾਂ ਨੇ ਆਪਣੀ ਮਾਂ ਨੂੰ ਪੱਖੇ ਨਾਲ ਲਟਕਦੇ ਹੋਏ ਦੇਖਿਆ। ਬੱਚੀਆਂ ਦੇ ਰੌਲਾ ਪਾਉਣ ਤੇ ਉਨ੍ਹਾਂ ਦੇ ਦਾਦੇ ਨੇ ਚੁੰਨੀ ਕੱ ਟ ਕੇ ਜਸਵੀਰ ਕੌਰ ਨੂੰ ਥੱਲੇ ਉਤਾਰਿਆ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕਾ ਦੇ ਪੇਕੇ ਪਹੁੰਚ ਚੁੱਕੇ ਹਨ। ਉਸ ਦੀ ਮਾਂ ਦੇ ਬਿਆਨ ਲਿਖੇ ਗਏ ਹਨ। ਪੋ ਸ ਟ ਮਾ ਰ ਟ ਮ ਦੀ ਰਿਪੋਰਟ ਆਉਣ ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.