5 ਭੈਣਾਂ ਦੇ ਇੱਕਲੌਤੇ ਭਰਾ ਦੀ ਮੋਤ, ਵੀਡੀਓ ਬਣਾਕੇ ਕੀਤੀ ਸੀ ਇਹ ਮੰਗ

ਬੇਰੁਜ਼ਗਾਰੀ ਇਨਸਾਨ ਤੋਂ ਕੀ ਨਹੀਂ ਕਰਵਾਉਂਦੀ? ਰੁਜ਼ਗਾਰ ਦੀ ਭਾਲ ਵਿੱਚ ਇਨਸਾਨ ਆਪਣਿਆਂ ਨੂੰ ਛੱਡ ਕੇ ਵਿਦੇਸ਼ ਤੱਕ ਚਲਾ ਜਾਂਦਾ ਹੈ। ਇਸ ਤਰਾਂ ਹੀ ਕੁਝ ਲੋਕ ਦੂਸਰੇ ਸੂਬਿਆਂ ਵਿੱਚ ਰੋਜ਼ੀ ਰੋਟੀ ਕਮਾਉਣ ਜਾਂਦੇ ਹਨ। ਉੱਥੇ ਜਾ ਕੇ ਕਿਸ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਣਾ ਹੈ? ਇਹ ਕੋਈ ਨਹੀਂ ਜਾਣਦਾ। ਗੁਰਦਾਸਪੁਰ ਦੇ ਬਲਾਕ ਦੀਨਾਨਗਰ ਵਿੱਚ ਪੈਂਦੇ ਪਿੰਡ ਮੁੰਨਣਾਂ ਵਾਲੀ ਦਾ ਇਕ ਨੌਜਵਾਨ ਦੀਪਕ ਰੁਜ਼ਗਾਰ ਦੇ ਸਿਲਸਿਲੇ ਵਿੱਚ 2 ਸਾਲ ਪਹਿਲਾਂ ਗੁਜਰਾਤ ਚਲਾ ਗਿਆ ਸੀ।

ਉਹ 5 ਭੈਣਾਂ ਦਾ ਇਕਲੌਤਾ ਭਰਾ ਸੀ। ਘਰ ਦੇ ਹਾਲਾਤਾਂ ਕਾਰਨ ਉਸ ਨੂੰ ਗੁਜਰਾਤ ਜਾਣਾ ਪੈ ਗਿਆ। ਉੱਥੇ ਹੀ ਉਸ ਦੀ ਜਾਨ ਚਲੀ ਗਈ ਹੈ। ਦੀਪਕ ਦੀ ਮ੍ਰਿਤਕ ਦੇਹ ਉਸ ਦੇ ਪਿੰਡ ਪਹੁੰਚੀ ਹੈ। ਜਦੋਂ ਉਸ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਉਸ ਦੀਆਂ ਭੈਣਾਂ ਦੀ ਹਾਲਤ ਦੇਖੀ ਨਹੀਂ ਸੀ ਜਾ ਰਹੀ। ਉਹ ਰੋ ਰੋ ਕੇ ਆਪਣੇ ਭਰਾ ਨੂੰ ਆਵਾਜ਼ਾਂ ਦੇ ਰਹੀਆਂ ਸਨ। ਪਰਿਵਾਰ ਇਸ ਘਟਨਾ ਨੂੰ ਹਾਦਸਾ ਨਹੀਂ ਮੰਨ ਰਿਹਾ।

ਉਨ੍ਹਾਂ ਦਾ ਮੰਨਣਾ ਹੈ ਕਿ ਕਿਸੇ ਨੇ ਜਾਣਬੁੱਝ ਕੇ ਦੀਪਕ ਦੀ ਜਾਨ ਲਈ ਹੈ। ਉਨ੍ਹਾਂ ਦੀ ਦਲੀਲ ਹੈ ਕਿ ਇਸ ਘਟਨਾ ਤੋਂ ਕੁਝ ਸਮਾਂ ਪਹਿਲਾਂ ਦੀਪਕ ਨੇ ਇਕ ਵੀਡੀਓ ਸ਼ੇਅਰ ਕੀਤੀ ਸੀ। ਇਸ ਵੀਡੀਓ ਵਿੱਚ ਦੀਪਕ ਨੇ ਅਪੀਲ ਕੀਤੀ ਸੀ ਕਿ ਉਸਦੀ ਮੱਦਦ ਕੀਤੀ ਜਾਵੇ। ਦੀਪਕ ਨੇ ਵੀਡੀਓ ਵਿੱਚ ਕਿਹਾ ਸੀ ਕਿ ਉਸ ਦੀ ਜਾਨ ਲਈ ਜਾ ਸਕਦੀ ਹੈ।

ਆਖ਼ਰ ਉਹੀ ਕੁਝ ਹੋਇਆ ਅਤੇ ਦੀਪਕ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ। ਹੁਣ ਮ੍ਰਿਤਕ ਦੀਪਕ ਦੇ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ।

Leave a Reply

Your email address will not be published. Required fields are marked *