ਕਲਯੁਗੀ ਦੋਸਤ ਦੀ ਕਰਤੂਤ ਦਾ ਲੱਗ ਗਿਆ ਪਤਾ, ਕੁਹਾੜੀ ਨਾਲ ਵੱਢੇਆ ਨੌਜਵਾਨ ਮੁੰਡਾ

ਕਈ ਵਿਅਕਤੀ ਪੁੱਠੇ ਸਿੱਧੇ ਕੰਮ ਕਰਦੇ ਵਕਤ ਇਹ ਸੋਚਦੇ ਹਨ ਕਿ ਉਨ੍ਹਾਂ ਨੂੰ ਕੋਈ ਨਹੀਂ ਦੇਖਦਾ ਪਰ ਉਹ ਇਹ ਭੁੱਲ ਜਾਂਦੇ ਹਨ ਕਿ ਕਾਨੂੰਨ ਦੇ ਹੱਥ ਬਹੁਤ ਲੰਮੇ ਹਨ। ਪੁਲਿਸ ਨੂੰ ਧੋਖਾ ਦੇਣਾ ਕੋਈ ਸੌਖਾ ਕੰਮ ਨਹੀਂ। ਦੇਰ ਸਵੇਰ ਅਜਿਹਾ ਵਿਅਕਤੀ ਪੁਲਿਸ ਦੇ ਧੱਕੇ ਚੜ੍ਹ ਹੀ ਜਾਂਦਾ ਹੈ। ਪਿਛਲੇ ਦਿਨੀਂ ਨਾਭਾ ਵਿੱਚ ਹਾਈ ਕੋਰਟ ਤੋਂ ਇਕ ਨੌਜਵਾਨ ਦੀ ਮ੍ਰਿਤਕ ਦੇਹ ਮਿਲੀ ਸੀ। ਇਸ ਮਾਮਲੇ ਦੀ ਕੋਤਵਾਲੀ ਪੁਲਿਸ ਜਾਂਚ ਕਰ ਰਹੀ ਸੀ।

ਅਖੀਰ ਪੁਲਿਸ ਨੇ ਘਟਨਾ ਲਈ ਜ਼ਿੰਮੇਵਾਰ ਮ੍ਰਿਤਕ ਦੇ ਦੋਸਤ ਨੂੰ ਕਾਬੂ ਕਰ ਲਿਆ ਅਤੇ 302 ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਪਿਛਲੇ ਦਿਨੀਂ ਨਾਭਾ ਦੇ ਹਾਈ ਕੋਰਟ ਤੋਂ ਇਕ ਨੌਜਵਾਨ ਤੇ ਮ੍ਰਿਤਕ ਦੇਹ ਮਿਲੀ ਸੀ। ਜਿਸ ਤੇ ਤਿੱਖੀ ਚੀਜ਼ ਨਾਲ ਵਾਰ ਕੀਤੇ ਹੋਏ ਸਨ। ਪੁਲਿਸ ਨੇ 48 ਘੰਟਿਆਂ ਵਿਚ ਮਾਮਲਾ ਟ੍ਰੇਸ ਕਰ ਲਿਆ ਹੈ। ਇਸ ਮਾਮਲੇ ਵਿੱਚ ਸ਼ੁਭਮ ਕੁਮਾਰ ਪੁੱਤਰ ਤਿਲਕ ਰਾਜ ਨੂੰ ਕਾਬੂ ਕੀਤਾ ਗਿਆ ਹੈ।

ਜੋ ਕਿ ਪਾਂਡੂਸਰ ਮੁਹੱਲੇ ਦਾ ਰਹਿਣ ਵਾਲਾ ਹੈ। ਉਸ ਦੀ ਉਮਰ 24 ਸਾਲ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਵੀ ਇਸੇ ਮੁਹੱਲੇ ਦਾ ਰਹਿਣ ਵਾਲਾ ਸੀ ਅਤੇ ਦੋਵੇਂ ਇੱਕ ਦੂਜੇ ਨੂੰ ਜਾਣਦੇ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਸੀਸੀਟੀਵੀ ਦੀ ਫੁਟੇਜ ਦੇ ਅਧਾਰ ਤੇ ਸ਼ੁਭਮ ਕੁਮਾਰ ਨੂੰ ਕਾਬੂ ਕੀਤਾ ਗਿਆ ਹੈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਪਹਿਲਾਂ ਉਨ੍ਹਾਂ ਨੇ ਇਕੱਠਿਆਂ ਦਾ ਰੂ ਪੀਤੀ। ਇਸ ਦੌਰਾਨ ਲੋਰ ਵਿੱਚ ਇਹ ਆਪਸ ਵਿੱਚ ਤੂੰ ਤੂੰ ਮੈਂ ਮੈਂ ਹੋ ਗਏ।

ਸ਼ੁਭਮ ਕੁਮਾਰ ਉੱਥੋਂ ਆ ਗਿਆ ਅਤੇ ਦੁਬਾਰਾ ਜਾ ਕੇ ਕੁਹਾੜੀ ਦਾ ਵਾਰ ਕਰਕੇ ਆਪਣੇ ਦੋਸਤ ਦੀ ਜਾਨ ਲੈ ਲਈ। ਜਿਸ ਥਾਂ ਤੋਂ ਮ੍ਰਿਤਕ ਦੇਹ ਮਿਲੀ ਹੈ, ਉਸ ਥਾਂ ਤੇ ਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਹੈ ਕਿ ਫੜਿਆ ਗਿਆ ਵਿਅਕਤੀ ਇਕੱਲਾ ਹੀ ਘਟਨਾ ਲਈ ਜ਼ਿੰਮੇਵਾਰ ਹੈ। ਸੀਸੀਟੀਵੀ ਦੀ ਫੁਟੇਜ ਵਿੱਚ ਉਹ ਇਕੱਲਾ ਹੀ ਜਾਂਦਾ ਦਿਖਾਈ ਦਿੰਦਾ ਹੈ। ਪੁਲਿਸ ਨੇ 302 ਦਾ ਮਾਮਲਾ ਦਰਜ ਕੀਤਾ ਹੈ। ਇਸ ਨੌਜਵਾਨ ਤੇ ਪਹਿਲਾਂ ਵੀ ਥਾਣਾ ਗੰਡਾਖੇਡ਼ੀ ਵਿਚ ਇਕ ਮਾਮਲਾ ਦਰਜ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.