ਚੰਡੀਗੜ੍ਹ ਚ ਹੋਵੇਗਾ ਹੁਣ ਇਹ ਨਵਾਂ ਕੰਮ, ਮੰਦਰਾਂ ਚ ਫੁੱਲ ਚੜਾਉਣ ਵਾਲੇ ਜਰੂਰ ਪੜ੍ਹਨ

ਚੰਡੀਗੜ੍ਹ ਨਗਰ ਨਿਗਮ ਦੁਆਰਾ ਇੱਕ ਵਿਸ਼ੇਸ਼ ਕਿਸਮ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਉਪਰਾਲੇ ਨਾਲ ਜਿੱਥੇ ਕੂੜੇ ਦੀ ਮਾਤਰਾ ਵਿੱਚ ਕਮੀ ਆਵੇਗੀ, ਉੱਥੇ ਹੀ ਕੁਝ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਵੀ ਮਿਲੇਗਾ। ਇਹ ਮਾਮਲਾ ਰੋਜ਼ਾਨਾ ਮੰਦਰਾਂ ਵਿੱਚ ਚੜ੍ਹਨ ਵਾਲੇ ਫੁੱਲਾਂ ਨਾਲ ਜੁਡ਼ਿਆ ਹੋਇਆ ਹੈ। ਅਸੀਂ ਦੇਖਦੇ ਹਾਂ ਕਿ ਹਰ ਰੋਜ਼ ਸ਼ਰਧਾਲੂ ਆਪਣੀ ਸ਼ਰਧਾ ਮੁਤਾਬਕ ਮੰਦਰਾਂ ਵਿੱਚ ਫੁੱਲ ਚੜ੍ਹਾਉਂਦੇ ਹਨ। ਬਾਅਦ ਵਿੱਚ ਸੁੱਕ ਜਾਣ ਤੇ ਇਨ੍ਹਾਂ ਫੁੱਲਾਂ ਨੂੰ ਆਮ ਤੌਰ ਤੇ ਕੂੜੇ ਵਿੱਚ ਸੁੱਟ ਦਿੱਤਾ ਜਾਂਦਾ ਹੈ।

ਇੱਥੇ ਚੰਡੀਗੜ੍ਹ ਵਿੱਚ ਕਿੰਨੇ ਹੀ ਮੰਦਿਰ ਹਨ। ਸ਼ਰਧਾਲੂ ਲੋਕ ਇਨ੍ਹਾਂ ਮੰਦਰਾਂ ਵਿਚ ਰੋਜ਼ਾਨਾ ਜਿਹੜੇ ਫੁੱਲ ਚੜ੍ਹਾਉਂਦੇ ਹਨ, ਇਕ ਅੰਦਾਜ਼ੇ ਮੁਤਾਬਕ ਇਨ੍ਹਾਂ ਦੀ ਮਾਤਰਾ 5 ਕੁਇੰਟਲ ਦੇ ਲਗਭਗ ਬਣਦੀ ਹੈ। ਨਗਰ ਨਿਗਮ ਦੁਆਰਾ ਫੈਸਲਾ ਕੀਤਾ ਗਿਆ ਹੈ ਕਿ ਕਿਉਂ ਨਾ ਇਨ੍ਹਾਂ ਫੁੱਲਾਂ ਅਗਰਬੱਤੀ ਬਣਾਉਣ ਦਾ ਕੰਮ ਕੀਤਾ ਜਾਵੇ। ਇਸ ਨਾਲ ਇਕ ਪਾਸੇ ਤਾਂ ਕੂੜੇ ਦੀ ਮਾਤਰਾ ਵਿੱਚ ਕਮੀ ਆਵੇਗੀ। ਦੂਜੇ ਪਾਸੇ ਕੁਝ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ। ਇਸ ਉਦੇਸ਼ ਦੀ ਪੂਰਤੀ ਲਈ ਨਗਰ ਨਿਗਮ ਵੱਲੋਂ ਔਰਤਾਂ ਦੇ ਕੁਝ ਸਮੂਹਾਂ ਨੂੰ ਅਗਰਬੱਤੀ ਬਣਾਉਣ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ।

ਨਗਰ ਨਿਗਮ ਵੱਲੋਂ ਇਸ ਕੰਮ ਲਈ ਇਕ ਗੱਡੀ ਖਰੀਦੀ ਜਾ ਰਹੀ ਹੈ। ਇਹ ਗੱਡੀ ਸਾਰੇ ਮੰਦਿਰਾਂ ਵਿੱਚ ਘੁੰਮ ਕੇ ਇਹ ਫੁੱਲ ਇਕੱਠੇ ਕਰੇਗੀ। ਫੇਰ ਇਨ੍ਹਾਂ ਫੁੱਲਾਂ ਤੋਂ ਅਗਰਬੱਤੀ ਤਿਆਰ ਕੀਤੀ ਜਾਵੇਗੀ। ਇਸ ਤਰ੍ਹਾਂ ਇਹ ਫੁੱਲ ਦੁਬਾਰਾ ਫੇਰ ਮੰਦਿਰ ਵਿਚ ਹੀ ਅਗਰਬੱਤੀ ਦੇ ਰੂਪ ਵਿੱਚ ਕੰਮ ਆ ਜਾਣਗੇ। ਜਿਸ ਨਾਲ ਕੂੜਾ ਵੀ ਨਹੀਂ ਫੈਲੇਗਾ ਅਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਵੀ ਮਿਲੇਗਾ। ਫੁੱਲਾਂ ਤੋਂ ਬਣੀ ਅਗਰਬੱਤੀ ਵਧੀਆ ਖ਼ੁਸ਼ਬੋ ਦਿੰਦੀ ਹੈ। ਚੰਡੀਗੜ੍ਹ ਪ੍ਰਸ਼ਾਸਨ ਦਾ ਇਹ ਇੱਕ ਵਧੀਆ ਉਪਰਾਲਾ ਕਿਹਾ ਜਾ ਸਕਦਾ ਹੈ।

Leave a Reply

Your email address will not be published.