ਮਾਸੂਮ ਦੀ ਗਰਦਨ ਵੱਢਕੇ ਸੁੱਟਿਆ ਨਾਲੇ ਵਿਚ, ਪਾਣੀ ਅੰਦਰੋਂ ਕੱਢਕੇ ਖੋਲਿਆ ਬੈਗ ਤਾਂ ਉੱਡ ਗਏ ਹੋਸ਼

ਕਈ ਵਿਅਕਤੀ ਅਜਿਹੀਆਂ ਘਟੀਆ ਹਰਕਤਾਂ ਕਰਦੇ ਹਨ, ਜੋ ਕਿਸੇ ਚੰਗੇ ਇਨਸਾਨ ਤੋਂ ਉਮੀਦ ਨਹੀਂ ਕੀਤੀ ਜਾ ਸਕਦੀ। ਸ੍ਰੀ ਮੁਕਤਸਰ ਸਾਹਿਬ ਤੋਂ ਇਕ ਸੂਏ ਦੇ ਪੁਲ ਹੇਠੋਂ ਬੈਗ ਵਿਚ ਪਈ ਇਕ ਬੱਚੇ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ। ਇਸ ਦੀ ਗਰਦਨ ਅਲੱਗ ਕੀਤੀ ਹੋਈ ਹੈ। ਬੱਚੇ ਦੀ ਉਮਰ 5 -6 ਸਾਲ ਦੇ ਲਗਭਗ ਹੈ। ਬੱਚੇ ਦੇ ਸਿਰਫ਼ ਇੱਕ ਕਮੀਜ਼ ਪਹਿਨੀ ਹੋਈ ਹੈ। ਇਹ ਬੈਗ ਸੂਏ ਦੀ ਸਫ਼ਾਈ ਕਰਨ ਵਾਲੇ ਬੇਲਦਾਰਾਂ ਨੂੰ ਮਿਲਿਆ ਹੈ। ਸੋਨੂੰ ਨਾਮ ਦੇ ਨੌਜਵਾਨ ਨੇ ਦੱਸਿਆ ਹੈ ਕਿ ਉਹ ਸਰਕਾਰੀ ਨੌਕਰੀ ਕਰਦੇ ਹਨ।

ਉਹ ਆਪਣੇ ਪਿਤਾ ਨਾਲ ਡਿਊਟੀ ਤੇ ਸੀ। ਸੁਖਚੈਨ ਅਤੇ ਲਾਲਬਾਈ ਇਲਾਕੇ ਵਿਚ ਉਨ੍ਹਾਂ ਦੀ ਡਿਊਟੀ ਹੈ। ਸੋਨੂ ਦੇ ਦੱਸਣ ਮੁਤਾਬਕ ਜਦੋਂ ਉਹ ਸੁਖਚੈਨ ਮਾਈਨਰ ਤੇ ਬੀਦੋਵਾਲੀ ਪੁਲ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ ਪੁਲ ਹੇਠ ਇਕ ਬੈਗ ਪਿਆ ਦਿਖਾਈ ਦਿੱਤਾ। ਜਦੋਂ ਬੈਗ ਨੂੰ ਪਾਸੇ ਕਰਨ ਲੱਗੇ ਇਸ ਨੂੰ ਖੋਲ੍ਹਿਆ ਤਾਂ ਇਸ ਵਿੱਚ ਬੱਚੇ ਦੀ ਮ੍ਰਿਤਕ ਦੇਹ ਪਈ ਮਿਲੀ। ਦੇਸ ਰਾਜ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਬੇਲਦਾਰ ਵਜੋਂ ਕੰਮ ਕਰਦੇ ਹਨ। ਡਿਊਟੀ ਦੌਰਾਨ ਉਨ੍ਹਾਂ ਦਾ ਪੁੱਤਰ ਵੀ ਉਨ੍ਹਾਂ ਦੇ ਨਾਲ ਸੀ।

ਉਹ ਸੂਏ ਦੀ ਸਫ਼ਾਈ ਕਰਨ ਲਈ ਸੂਏ ਵਿਚੋਂ ਟਾਹਣੀਆਂ ਵਗੈਰਾ ਹਟਾ ਰਹੇ ਸੀ। ਦੇਸ ਰਾਜ ਦਾ ਕਹਿਣਾ ਹੈ ਕਿ ਜਦੋਂ ਉਹ ਇੱਥੇ ਪਹੁੰਚੇ ਤਾਂ ਉਨ੍ਹਾਂ ਨੂੰ ਪੁਲ ਥੱਲੇ ਬੈਗ ਪਿਆ ਦਿਖਾਈ ਦਿੱਤਾ। ਉਨ੍ਹਾਂ ਨੇ ਆਪਣੇ ਪੁੱਤ ਨੂੰ ਬੈਗ ਪਾਸੇ ਕਰਨੇ ਕਿਹਾ। ਉਨ੍ਹਾਂ ਦੇ ਪੁੱਤਰ ਨੇ ਬੈਗ ਖੋਲ੍ਹ ਲਿਆ। ਬੈਗ ਖੋਲ੍ਹਣ ਤੇ ਉਨ੍ਹਾਂ ਨੇ ਦੇਖਿਆ ਕਿ ਬੈਗ ਵਿਚ 5..6 ਸਾਲ ਦੇ ਬੱਚੇ ਦੀ ਮ੍ਰਿਤਕ ਦੇਹ ਪਈ ਸੀ। ਇਸ ਦਾ ਸਿਰ ਕੱਟਿਆ ਸੀ। ਅਜੇ ਤੱਕ ਉਨ੍ਹਾਂ ਕੋਲ ਕੋਈ ਮੁਲਾਜ਼ਮ ਨਹੀਂ ਪਹੁੰਚਿਆ।

ਬੱਚੇ ਦੀ ਮ੍ਰਿਤਕ ਦੇਹ ਮਿਲਣ ਕਾਰਨ ਇਲਾਕੇ ਵਿੱਚ ਇਹ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਜਿੱਥੇ ਲੋਕ ਸੂਏ ਦੇ ਪੁਲ ਵੱਲ ਆਉਣਾ ਸ਼ੁਰੂ ਹੋ ਗਏ ਉੱਥੇ ਹੀ ਹਰ ਕੋਈ ਇਸ ਘਟਨਾ ਦੀ ਨਿਖੇਧੀ ਵੀ ਕਰ ਰਿਹਾ ਸੀ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਨੂੰ ਕਿੰਨੀ ਦੇਰ ਵਿਚ ਟ੍ਰੇਸ ਕਰਦੀ ਹੈ ਅਤੇ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਲਾਖਾਂ ਪਿੱਛੇ ਭੇਜਦੀ ਹੈ? ਪੁਲਿਸ ਦਾ ਇਸ ਮਾਮਲੇ ਸਬੰਧੀ ਕੋਈ ਬਿਆਨ ਸਾਹਮਣੇ ਨਹੀਂ ਆਇਆ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.