ਵਿਆਹੁਤਾ ਨੇ ਤੀਜੀ ਮੰਜਿਲ ਤੋਂ ਮਾਰੀ ਛਾਲ, ਪਤਨੀ ਨੂੰ ਚੁੱਕ ਪਤੀ ਭੱਜਿਆ ਹਸਪਤਾਲ

ਗੁਰਦਾਸਪੁਰ ਦੇ ਪਾਹੜਾ ਪਿੰਡ ਦੀ ਇਕ ਔਰਤ ਸੰਦੀਪ ਕੌਰ ਨੇ ਤੀਜੀ ਮੰਜ਼ਿਲ ਤੋਂ ਛਾਲ ਲਗਾ ਦਿੱਤੀ ਹੈ। ਜਿਸ ਕਾਰਨ ਉਸ ਦੇ ਸੱ ਟਾਂ ਲੱਗੀਆਂ ਹਨ। ਇਸ ਔਰਤ ਨੇ ਆਪਣੇ ਪਤੀ, ਭਰਾ ਅਤੇ ਭਰਜਾਈ ਉੱਤੇ ਦੋਸ਼ ਲਗਾਏ ਹਨ। ਇਸ ਨੇ ਆਪਣੇ ਪਤੀ ਤੇ ਤਲਾਕ ਅਤੇ ਖ਼ਰਚੇ ਦਾ ਕੇਸ ਵੀ ਲਗਾਇਆ ਹੈ। ਸੰਦੀਪ ਕੌਰ ਨੇ ਜਾਣਕਾਰੀ ਦਿੱਤੀ ਕਿ ਉਸ ਦੇ ਪੇਕੇ ਪਿੰਡ ਝਾਵਰ ਵਿਚ ਹਨ ਅਤੇ ਉਹ ਪਾਹੜਾ ਪਿੰਡ ਵਿਆਹੀ ਹੋਈ ਹੈ। ਉਸ ਦਾ ਪਤੀ ਸਰੀਏ ਦਾ ਕੰਮ ਕਰਦਾ ਹੈ। ਸੰਦੀਪ ਕੌਰ ਨੇ ਦੋਸ਼ ਲਗਾਇਆ ਹੈ

ਕਿ ਉਸ ਦਾ ਪਤੀ ਉਸ ਦੀ ਖਿੱਚ ਧੂਹ ਕਰਦਾ ਹੈ। ਜਿਸ ਕਾਰਨ ਉਸ ਨੇ ਕਈ ਵਾਰ ਥਾਣੇ ਦਰਖਾਸਤ ਦਿੱਤੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਬਾਅਦ ਉਸ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਵੀ ਦਰਖਾਸਤ ਵੀ ਦਿੱਤੀ ਪਰ ਉੱਥੇ ਵੀ ਉਸ ਦੀ ਸੁਣਵਾਈ ਨਹੀਂ ਹੋਈ। ਸੰਦੀਪ ਕੌਰ ਨੇ ਦੱਸਿਆ ਕਿ ਉਹ ਆਪਣੇ ਪੇਕੇ ਗਈ ਤਾਂ ਭਰਾ ਅਤੇ ਭਰਜਾਈ ਨੇ ਧੱ ਕੇ ਦੇ ਕੇ ਕੱਢ ਦਿੱਤੀ। ਇਸ ਤੋਂ ਬਾਅਦ ਉਹ ਆਪਣੇ ਤਿੰਨੇ ਬੱਚਿਆਂ ਨੂੰ ਲੈ ਕੇ ਅਲੱਗ ਰਹਿਣ ਲੱਗੀ।

10-15 ਦਿਨ ਪਹਿਲਾਂ ਉਸ ਨੇ ਖਰਚੇ ਦਾ ਕੇਸ ਲਗਾਇਆ ਸੀ ਅਤੇ ਹੁਣ 2 ਦਿਨ ਪਹਿਲਾਂ ਤਲਾਕ ਦਾ ਕੇਸ ਲਗਾ ਦਿੱਤਾ ਹੈ। ਉਸ ਦਾ ਭਰਾ, ਭਰਜਾਈ ਅਤੇ ਪਤੀ ਤਿੰਨੇ ਉਸ ਕੋਲ ਆਏ। ਉਸ ਨੇ ਉਨ੍ਹਾਂ ਨੂੰ ਚਲੇ ਜਾਣ ਲਈ ਕਿਹਾ। ਇਹ ਤਿੰਨੇ ਉਸ ਦੀ ਜਾਨ ਲੈਣਾ ਚਾਹੁੰਦੇ ਸਨ। ਇਸ ਲਈ ਉਸ ਨੇ ਆਪਣੇ ਬਚਾਅ ਲਈ ਛਾਲ ਲਗਾ ਦਿੱਤੀ। ਸੰਦੀਪ ਕੌਰ ਦੇ ਪਤੀ ਜੀਤ ਨੇ ਦੱਸਿਆ ਹੈ ਕਿ ਉਹ ਪਾਹੜਾ ਪਿੰਡ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਪਤਨੀ 10-15 ਦਿਨ ਪਹਿਲਾਂ ਰੁੱਸ ਕੇ ਇੱਥੇ ਆ ਗਈ।

ਉਹ ਆਪਣੇ ਸਾਲੇ ਅਤੇ ਸਾਲੇ ਦੀ ਪਤਨੀ ਨੂੰ ਲੈ ਕੇ ਆਏ ਤਾਂ ਕਿ ਸੰਦੀਪ ਕੌਰ ਨੂੰ ਮਨਾ ਕੇ ਵਾਪਸ ਘਰ ਲਿਆਂਦਾ ਜਾਵੇ। ਜੀਤ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਾਲੇਹਾਰ ਥੱਲੇ ਗੱਡੀ ਵਿੱਚ ਹੀ ਬੈਠੀ ਰਹੀ। ਉਹ ਆਪਣੇ ਸਾਲੇ ਸਮੇਤ ਉਤੇ ਸੰਦੀਪ ਦੇ ਕਮਰੇ ਅੱਗੇ ਪਹੁੰਚੇ। ਦਰਵਾਜ਼ਾ ਬੰਦ ਸੀ ਅਤੇ ਸੰਦੀਪ ਕੌਰ ਕੋਲ ਕੋਈ ਮੁੰਡਾ ਸੀ। ਉਨ੍ਹਾਂ ਨੇ ਦਰਵਾਜ਼ਾ ਖੜਕਾਇਆ ਤਾਂ ਸੰਦੀਪ ਕਹਿਣ ਲੱਗੀ ਕਿ ਉਹ ਦਰਵਾਜ਼ਾ ਖੋਲ੍ਹ ਰਹੀ ਹੈ। ਉਹ ਮੁੰਡਾ ਛਾਲ ਲਗਾ ਕੇ ਪਿੱਛੇ ਨੂੰ ਭੱਜ ਗਿਆ। ਸੰਦੀਪ ਨੇ ਵੀ ਛਾਲ ਲਗਾ ਦਿੱਤੀ ਪਰ ਉਹ ਡਿੱਗ ਪਈ। ਜੀਤ ਦੇ ਦੱਸਣ ਮੁਤਾਬਕ ਉਹ ਚੁੱਕ ਕੇ ਸੰਦੀਪ ਨੂੰ ਹਸਪਤਾਲ ਲੈ ਆਏ।

ਉਨ੍ਹਾਂ ਨੇ ਸੰਦੀਪ ਨੂੰ ਧੱ ਕਾ ਨਹੀਂ ਦਿੱਤਾ ਸਗੋਂ ਹਸਪਤਾਲ ਪੁਚਾਇਆ ਹੈ। ਉਹ ਤਾਂ ਕਮਰੇ ਦੇ ਅੰਦਰ ਵੀ ਨਹੀਂ ਗਏ। ਜੀਤ ਨੇ ਦਲੀਲ ਦਿੱਤੀ ਹੈ ਕਿ ਉਨ੍ਹਾਂ ਦੀ ਸਾਲੇਹਾਰ ਤਾਂ ਗੱਡੀ ਵਿੱਚ ਹੀ ਬੈਠੀ ਰਹੀ। ਉਹ ਸੰਦੀਪ ਦੇ ਕਮਰੇ ਤੱਕ ਗਈ ਹੀ ਨਹੀਂ। ਅਜੇ ਤਕ ਉਨ੍ਹਾਂ ਦੀ ਅਦਾਲਤ ਵਿਚ ਕੋਈ ਪੇਸ਼ੀ ਨਹੀਂ ਹੋਈ। ਇਸ ਤਰਾਂ ਸੰਦੀਪ ਅਤੇ ਉਸ ਦੇ ਪਤੀ ਨੇ ਇਕ ਦੂਜੇ ਤੇ ਦੋਸ਼ ਲਗਾਏ ਹਨ। ਮਾਮਲੇ ਦੀ ਅਸਲ ਸੱਚਾਈ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗੀ। ਇਸ ਮਾਮਲੇ ਵਿੱਚ ਪੁਲਿਸ ਦਾ ਕੋਈ ਬਿਆਨ ਸੁਣਨ ਨੂੰ ਨਹੀਂ ਮਿਲਿਆ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.