ਸ਼ਰੇਆਮ ਘਰ ਚ ਵੜੇ ਇਹ ਮੁੰਡੇ, ਦਾਦੇ ਸਾਹਮਣੇ ਪੋਤੇ ਨਾਲ ਕਰਤਾ ਵੱਡਾ ਕਾਂਡ

ਤਰਨਤਾਰਨ ਦੇ ਰਹਿਣ ਵਾਲੇ ਬਜ਼ੁਰਗ ਦੀਦਾਰ ਸਿੰਘ ਦੇ ਘਰ ਤੋਂ ਰਾਤ ਸਮੇਂ ਕੁਝ ਨਾਮਲੂਮ ਵਿਅਕਤੀਆਂ ਦੁਆਰਾ ਧੱ ਕੇ ਨਾਲ ਸੋਨਾ ਅਤੇ ਕੀਮਤੀ ਸਾਮਾਨ ਲਿਜਾਣ ਘਰ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਇਨ੍ਹਾਂ ਦਾ ਸੋਨੇ ਦਾ ਕਾਰੋਬਾਰ ਹੈ ਅਤੇ ਰਾਤ ਸਮੇਂ ਦੁਕਾਨ ਤੋਂ ਸੋਨਾ ਘਰ ਲੈ ਆਉਂਦੇ ਸੀ। ਰਾਤ ਸਮੇਂ ਕੁਝ ਵਿਅਕਤੀ ਆ ਕੇ ਇਨ੍ਹਾਂ ਤੋਂ ਸਾਰਾ ਸਾਮਾਨ ਲੈ ਗਏ। ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਪਰਿਵਾਰ ਦੀ ਬਜ਼ੁਰਗ ਔਰਤ ਨੇ ਜਾਣਕਾਰੀ ਦਿੱਤੀ ਹੈ ਕਿ ਰਾਤ ਇੱਕ ਵਜੇ ਦੇ ਲਗਭਗ 4-5 ਵਿਅਕਤੀ

ਉਨ੍ਹਾਂ ਦੇ ਘਰ ਆ ਵੜੇ। ਇਨ੍ਹਾਂ ਦੇ ਚਿਹਰੇ ਢਕੇ ਹੋਏ ਸੀ। ਸਿਰਫ ਅੱਖਾਂ ਹੀ ਨੰਗੀਆਂ ਸਨ। ਇਨ੍ਹਾਂ ਨੇ ਹੱਥਾਂ ਉੱਤੇ ਦਸਤਾਨੇ ਪਹਿਨੇ ਹੋਏ ਸੀ। ਬਜ਼ੁਰਗ ਔਰਤ ਦੇ ਦੱਸਣ ਮੁਤਾਬਕ ਇਨ੍ਹਾਂ ਕੋਲ ਤਿੱਖੀਆਂ ਚੀਜ਼ਾਂ, ਸੱ ਬ ਲ ਅਤੇ ਹੋਰ ਚੀਜ਼ਾਂ ਵੀ ਸੀ। ਇਹ ਉੱਚੇ ਲੰਮੇ ਜਵਾਨ ਸਨ। ਜਦਕਿ ਇਕ ਦਾ ਕੱਦ ਛੋਟਾ ਸੀ। ਇਨ੍ਹਾਂ ਨੇ ਉਸ ਦੇ ਪਤੀ ਦੀ ਅੱਖ ਤੇ ਵਾਰ ਵੀ ਕੀਤਾ। ਇਹ ਘਰ ਵਿਚੋਂ ਸੋਨਾ ਅਤੇ 3 ਮੋਬਾਈਲ ਲੈ ਗਏ। ਇਕ ਮੋਬਾਈਲ ਕੱਪੜੇ ਨਾਲ ਢਕ ਕੇ ਪੌੜੀਆਂ ਵਿੱਚ ਰੱਖ ਗਏ। ਔਰਤ ਨੇ ਰੋਂਦੇ ਹੋਏ

ਦੱਸਿਆ ਕਿ 2 ਸਾਲ ਪਹਿਲਾਂ ਉਨ੍ਹਾਂ ਦਾ ਪੁੱਤਰ ਉਨ੍ਹਾਂ ਨੂੰ ਛੱਡ ਗਿਆ ਸੀ। ਹੁਣ ਤਾਂ ਇਨ੍ਹਾਂ ਲੋਕਾਂ ਨੇ ਉਨ੍ਹਾਂ ਦੇ ਘਰ ਵਿਚ ਕੁਝ ਵੀ ਨਹੀਂ ਛੱਡਿਆ। ਬਜ਼ੁਰਗ ਦੀਦਾਰ ਸਿੰਘ ਦਾ ਕਹਿਣਾ ਹੈ ਕਿ ਰਾਤ ਇੱਕ ਵਜੇ ਦੇ ਲਗਭਗ 4-5 ਵਿਅਕਤੀ ਉਨ੍ਹਾਂ ਦੇ ਦੁਆਲੇ ਆ ਖੜ੍ਹੇ। ਇਨ੍ਹਾਂ ਲੋਕਾਂ ਨੇ ਉਨ੍ਹਾਂ ਦੀ ਖਿੱਚ ਧੂਹ ਵੀ ਕੀਤੀ। ਉਨ੍ਹਾਂ ਦੇ ਪੋਤੇ ਤੇ ਗ ਲੀ ਚਲਾਉਣ ਦੀ ਗੱਲ ਵੀ ਆਖੀ। ਬਜ਼ੁਰਗ ਦੀਦਾਰ ਸਿੰਘ ਦੇ ਦੱਸਣ ਮੁਤਾਬਕ ਜਦੋਂ ਇਨ੍ਹਾਂ ਨੂੰ ਅਲਮਾਰੀ ਦੀ ਚਾਬੀ ਨਾ ਦਿੱਤੀ ਗਈ ਤਾਂ ਇਨ੍ਹਾਂ ਨੇ ਸੱਬਲ ਨਾਲ ਅਲਮਾਰੀ ਤੋਡ਼ ਦਿੱਤੀ। ਫਿਰ ਇਨ੍ਹਾਂ ਲੋਕਾਂ ਨੇ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਨੂੰਹ ਦਾ ਸੋਨਾ ਚੁੱਕ ਲਿਆ।

ਦੀਦਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਸੋਨੇ ਦਾ ਕਾਰੋਬਾਰ ਹੈ। ਉਹ ਦੁਕਾਨ ਤੋਂ ਰਾਤ ਸਮੇਂ ਸੋਨਾ ਘਰ ਲੈ ਆਉੰਦੇ ਸੀ। ਉਨ੍ਹਾਂ ਕੋਲ ਬੱਚਿਆਂ ਨੂੰ ਦੇਣ ਲਈ ਵੀ ਇਕ ਰੁਪਿਆ ਤੱਕ ਨਹੀਂ ਰਿਹਾ। ਦੀਦਾਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ 4 ਵਜੇ ਪੁਲਿਸ ਅਧਿਕਾਰੀ ਆਏ ਸੀ ਅਤੇ ਲਿਖ ਕੇ ਲੈ ਗਏ। ਪੁਲੀਸ ਨੇ ਉਨ੍ਹਾਂ ਨੂੰ ਥਾਣੇ ਆ ਕੇ ਦਰਖਾਸਤ ਦੇਣ ਲਈ ਕਿਹਾ ਹੈ। ਦੀਦਾਰ ਸਿੰਘ ਦੀ ਮੰਗ ਹੈ ਕਿ ਇਨ੍ਹਾਂ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ। ਉਨ੍ਹਾਂ ਦਾ ਸਾਮਾਨ ਵਾਪਸ ਮਿਲਣਾ ਚਾਹੀਦਾ ਹੈ। ਇਸ ਮਾਮਲੇ ਵਿੱਚ ਪੁਲਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.