ਹਸਪਤਾਲ ਚ ਹੋਈ 31 ਸਾਲਾ ਔਰਤ ਦੀ ਮੋਤ, ਇਕੱਠੇ ਹੋਏ ਇਲਾਕਾ ਵਾਸੀਆਂ ਨੇ ਲਗਾ ਦਿੱਤਾ ਧਰਨਾ

ਫਿਲੌਰ ਦੇ ਜੋਤੀ ਹਸਪਤਾਲ ਵਿੱਚ 31 ਸਾਲਾ ਇਕ ਔਰਤ ਮੀਨਾ ਰਾਣੀ ਦੀ ਜਾਨ ਜਾਣ ਤੋਂ ਬਾਅਦ ਪਰਿਵਾਰ ਨੇ ਡਾਕਟਰਾਂ ਤੇ ਅ ਣ ਗ ਹਿ ਲੀ ਦਾ ਦੋਸ਼ ਲਾਉਂਦੇ ਹੋਏ ਹਸਪਤਾਲ ਅੱਗੇ ਧਰਨਾ ਲਗਾ ਦਿੱਤਾ। ਡਾਕਟਰਾਂ ਵੱਲੋਂ ਕਿਸੇ ਕਿਸਮ ਦੀ ਕੁ ਤਾ ਹੀ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਮੌਕੇ ਤੇ ਪਹੁੰਚੇ ਸੀਨੀਅਰ ਪੁਲਿਸ ਅਧਿਕਾਰੀ ਨੇ ਮ੍ਰਿਤਕ ਦੇਹ ਦਾ ਡਾਕਟਰਾਂ ਦੇ ਬੋਰਡ ਦੁਆਰਾ ਮੈਡੀਕਲ ਕਰਵਾਉਣ ਦੀ ਗੱਲ ਆਖੀ ਹੈ। ਮ੍ਰਿਤਕਾ ਮੀਨਾ ਰਾਣੀ ਦੇ ਪਤੀ ਸੁਖਵਿੰਦਰ ਕੁਮਾਰ ਨੇ ਦੱਸਿਆ ਹੈ

ਕਿ ਉਹ 9-30 ਵਜੇ ਰਾਤ ਨੂੰ ਆਪਣੀ ਪਤਨੀ ਦੀ ਧੜਕਣ ਵਧ ਜਾਣ ਕਾਰਨ ਉਸ ਨੂੰ ਜੋਤੀ ਹਸਪਤਾਲ ਵਿਚ ਲਿਆਏ ਸੀ। 2 ਮਹੀਨੇ ਪਹਿਲਾਂ ਹੀ ਉਸ ਨੇ ਬੱਚੇ ਨੂੰ ਜਨਮ ਦਿੱਤਾ ਹੈ। 5 ਸਾਲ ਬਾਅਦ ਬੱਚਾ ਹੋਇਆ ਹੈ। ਸੁਖਵਿੰਦਰ ਦਾ ਕਹਿਣਾ ਹੈ ਕਿ ਉਹ ਡਾਕਟਰਾਂ ਨੂੰ ਅੱਜ ਸ਼ਾਮ ਤੋਂ ਵਾਰ ਵਾਰ ਕਹਿ ਰਹੇ ਸੀ ਕਿ ਜੇਕਰ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਤਾਂ ਉਹ ਉਨ੍ਹਾਂ ਨੂੰ ਛੁੱਟੀ ਕਰ ਦੇਣ ਪਰ ਡਾਕਟਰਾਂ ਨੇ ਛੁੱਟੀ ਨਹੀਂ ਕੀਤੀ ਅਤੇ ਗਲੂਕੋਸ ਲਗਾਉਂਦੇ ਰਹੇ। ਉਸ ਦਾ ਕੋਈ ਟੈਸਟ ਨਹੀਂ ਕੀਤਾ।

ਉਨ੍ਹਾਂ ਦੀ ਪਤਨੀ ਅੱਖਾਂ ਮੀਟ ਗਈ ਹੈ। ਸੁਖਵਿੰਦਰ ਨੇ ਇਸ ਲਈ ਡਾਕਟਰਾਂ ਨੂੰ ਜ਼ਿੰਮੇਵਾਰ ਦੱਸਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ। ਇਕ ਵਿਅਕਤੀ ਨੇ ਦੱਸਿਆ ਹੈ ਕਿ ਸੁਖਵਿੰਦਰ ਕੁਮਾਰ ਆਪਣੀ ਪਤਨੀ ਮੀਨਾ ਨੂੰ ਇਕ ਦਿਨ ਪਹਿਲਾਂ ਹਸਪਤਾਲ ਲੈ ਕੇ ਆਇਆ ਸੀ। ਉਸ ਦੀ ਉਮਰ 31 ਸਾਲ ਸੀ ਅਤੇ ਧੜਕਣ ਵਧੀ ਹੋਈ ਸੀ। 24 ਘੰਟੇ ਭਰਤੀ ਰੱਖਣ ਤੋਂ ਬਾਅਦ ਸੁਖਵਿੰਦਰ ਕਹਿੰਦਾ ਰਿਹਾ ਕਿ ਜੇਕਰ ਡਾਕਟਰਾਂ ਦੇ ਵੱਸ ਦੀ ਗੱਲ ਨਹੀਂ ਤਾਂ ਉਨ੍ਹਾਂ ਨੂੰ ਰੈਫਰ ਕਰ ਦਿੱਤਾ ਜਾਵੇ ਪਰ ਰੈਫਰ ਨਹੀਂ ਕੀਤਾ ਗਿਆ।

ਇਸ ਤੋਂ ਬਾਅਦ ਮੀਨਾ ਦੀ ਜਾਨ ਚਲੀ ਗਈ। ਇਸ ਵਿਅਕਤੀ ਦਾ ਕਹਿਣਾ ਹੈ ਕਿ ਜਦੋਂ ਪਰਿਵਾਰ ਨੇ ਡਾਕਟਰ ਨੂੰ ਜਾਨ ਜਾਣ ਦਾ ਕਾਰਨ ਪੁੱਛਿਆ ਤਾਂ ਡਾਕਟਰ ਨੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ। ਜਿਸ ਤੋਂ ਬਾਅਦ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਨੇ ਮਿਲ ਕੇ ਧਰਨਾ ਲਗਾ ਦਿੱਤਾ। ਇਸ ਵਿਅਕਤੀ ਦੇ ਦੱਸਣ ਮੁਤਾਬਕ ਪਰਿਵਾਰ ਦੀ ਮੰਗ ਹੈ ਕਿ ਜਾਨ ਜਾਣ ਦੇ ਕਾਰਨ ਬਾਰੇ ਦੱਸਿਆ ਜਾਵੇ। ਜੇਕਰ ਡਾਕਟਰ ਦੀ ਗ ਲ ਤੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇ।

ਪਰਿਵਾਰ ਨੇ ਪੁਲਿਸ ਨੂੰ ਲਿਖਤੀ ਦਰਖਾਸਤ ਦਿੱਤੀ ਹੈ। ਮੌਕੇ ਤੇ ਪਹੁੰਚੇ ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਿਤਕਾ ਨੂੰ ਇਕ ਦਿਨ ਪਹਿਲਾਂ ਇੱਥੇ ਜੋਤੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਸ ਦੀ ਜਾਨ ਚਲੀ ਗਈ ਹੈ। ਪਰਿਵਾਰ ਇਸ ਨੂੰ ਡਾਕਟਰਾਂ ਦੀ ਅ ਣ ਗ ਹਿ ਲੀ ਮੰਨ ਰਿਹਾ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਡਾਕਟਰਾਂ ਦਾ ਇਕ ਬੋਰਡ ਬਣਾ ਕੇ ਮੈਡੀਕਲ ਕਰਵਾਇਆ ਜਾਵੇਗਾ। ਜੇਕਰ ਮਿ੍ਤਕਾ ਦੀ ਜਾਨ ਜਾਣ ਦੇ ਮਾਮਲੇ ਵਿੱਚ ਡਾਕਟਰਾਂ ਦੀ ਜ਼ਿੰਮੇਵਾਰੀ ਸਾਹਮਣੇ ਆਈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਜੇਕਰ ਮੈਡੀਕਲ ਰਿਪੋਰਟ ਤੋਂ ਬਾਅਦ ਡਾਕਟਰਾਂ ਦੀ ਜ਼ਿੰਮੇਵਾਰੀ ਸਾਬਤ ਹੁੰਦੀ ਹੈ ਤਾਂ ਹੀ ਮਾਮਲਾ ਦਰਜ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਧਰਨਾ ਦੇਣ ਵਾਲਿਆਂ ਨੂੰ ਸਮਝਾਇਆ ਕਿ ਹਸਪਤਾਲ ਦਾ ਕੋਈ ਨੁਕਸਾਨ ਨਾ ਕੀਤਾ ਜਾਵੇ। ਹਸਪਤਾਲ ਦੇ ਡਾਕਟਰ ਨੇ ਆਪਣੇ ਤੇ ਲੱਗੇ ਦੋ ਸ਼ਾਂ ਨੂੰ ਨਕਾਰਿਆ ਹੈ। ਉਨ੍ਹਾਂ ਸਪਸ਼ਟ ਕੀਤਾ ਹੈ ਕਿ ਔਰਤ ਦੀ ਜਾਨ ਜਾਣ ਦੇ ਮਾਮਲੇ ਵਿੱਚ ਉਨ੍ਹਾਂ ਦਾ ਕੋਈ ਦੋ ਸ਼ ਨਹੀਂ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.