ਟਰਾਲੀ ਭਰ ਸੰਗਤ ਜਾ ਰਹੀ ਸੀ ਮੱਥਾ ਟੇਕਣ, ਰਸਤੇ ਚ ਵਾਪਰ ਗਿਆ ਵੱਡਾ ਭਾਣਾ

ਉੱਤਰਾਖੰਡ ਵਿਚ ਉੱਤਰ ਪ੍ਰਦੇਸ਼ ਦੀ ਸਰਹੱਦ ਨੇੜੇ ਵਾਪਰੇ ਸੜਕ ਹਾਦਸੇ ਕਾਰਨ ਦੋਵੇਂ ਸੂਬਿਆਂ ਵਿੱਚ ਤ ਰ ਥੱ ਲੀ ਮੱਚ ਗਈ। ਇਸ ਹਾਦਸੇ ਵਿੱਚ ਘਟਨਾ ਸਥਾਨ ਤੇ ਹੀ 5-6 ਜਾਨਾਂ ਚਲੀਆਂ ਅਤੇ ਲਗਭਗ 3 ਦਰਜਨ ਵਿਅਕਤੀਆਂ ਦੇ ਸੱ ਟਾਂ ਲੱਗੀਆਂ ਹਨ। ਕਈਆਂ ਦੀਆਂ ਲੱਤਾਂ-ਬਾਹਵਾਂ ਟੁੱ ਟ ਗਈਆਂ ਅਤੇ ਕਈਆਂ ਦੀ ਹਾਲਤ ਕਾਫੀ ਖਰਾਬ ਦੱਸੀ ਜਾਂਦੀ ਹੈ। ਇਹ ਹਾਦਸਾ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਨੇਡ਼ੇ ਵਾਪਰਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸਿਤਾਰਗੰਜ ਦੇ ਪਿੰਡ ਬਸਗਰ ਤੋਂ ਸੰਗਤ

ਟਰੈਕਟਰ ਟਰਾਲੀ ਤੇ ਸਵਾਰ ਹੋ ਕੇ ਉੱਤਰ ਪ੍ਰਦੇਸ਼ ਸਥਿਤ ਉੱਤਮ ਨਗਰ ਦੇ ਇਤਿਹਾਸਕ ਗੁਰੂ ਘਰ ਜਾ ਰਹੀ ਸੀ। ਸੰਗਤ ਵਿੱਚ ਲਗਭਗ 45 ਸ਼ਰਧਾਲੂ ਸਨ। ਹਰ ਐਤਵਾਰ ਇਸ ਗੁਰਦੁਆਰਾ ਸਾਹਿਬ ਵਿਚ ਭਾਰੀ ਇਕੱਠ ਹੁੰਦਾ ਹੈ। ਦੂਰੋਂ ਨੇੜਿਓਂ ਸੰਗਤ ਮੱਥਾ ਟੇਕਣ ਲਈ ਆਉਂਦੀ ਹੈ। ਇਸ ਐਤਵਾਰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਹੋਣ ਕਾਰਨ ਹੋਰ ਵੀ ਜ਼ਿਆਦਾ ਸੰਗਤ ਇੱਥੇ ਪਹੁੰਚੀ ਸੀ। ਉੱਤਰਾਖੰਡ ਦੇ ਪਿੰਡ ਬਸਗਰ ਤੋਂ ਜਦੋਂ ਇਹ ਸ਼ਰਧਾਲੂ ਟਰੈਕਟਰ ਟਰਾਲੀ ਚ ਸਵਾਰ ਹੋ ਕੇ ਜਾ ਰਹੇ ਸਨ

ਤਾਂ ਪਿੱਛੇ ਤੋਂ ਤੇਜ਼ ਰਫਤਾਰ ਇੱਕ ਟਰੱਕ ਆ ਕੇ ਟਰਾਲੀ ਵਿੱਚ ਵੱਜਾ। ਜਿਸ ਨਾਲ ਤੁਰੰਤ ਟਰਾਲੀ ਪਲਟ ਗਈ। 5-6 ਸ਼ਰਧਾਲੂ ਪਲਟੀ ਹੋਈ ਟਰਾਲੀ ਦੇ ਹੇਠ ਆਉਣ ਨਾਲ ਮੌਕੇ ਤੇ ਹੀ ਅੱਖਾਂ ਮੀਟ ਗਏ। ਕਈਆਂ ਦੀ ਹਾਲਤ ਸੱ ਟਾਂ ਲੱਗਣ ਕਾਰਨ ਬਹੁਤ ਖ਼ਰਾਬ ਹੋ ਗਈ। ਕਈਆਂ ਦੀਆਂ ਲੱਤਾਂ ਬਾਹਾਂ ਟੁੱ ਟ ਗਈਆਂ। ਸੰਗਤ ਦੀਆਂ ਚੀਕਾਂ ਦੂਰ ਦੂਰ ਤਕ ਸੁਣਾਈ ਦਿੰਦੀਆਂ ਸਨ। ਪਤਾ ਲੱਗਣ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਗਿਆ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ।

ਸ਼ਰਧਾਲੂਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਕਿ ਡਾਕਟਰੀ ਸਹਾਇਤਾ ਦਿੱਤੀ ਜਾ ਸਕੇ ਤੇਜ਼ ਹੋਣ ਕਾਰਨ ਟਰੱਕ ਇੰਨੀ ਜ਼ੋਰ ਨਾਲ ਟਰਾਲੀ ਵਿੱਚ ਵੱਜਾ ਕਿ ਪਿਛਲੇ ਪਾਸੇ ਤੋਂ ਟਰਾਲੀ ਬੁਰੀ ਤਰ੍ਹਾਂ ਨੁ ਕ ਸਾ ਨੀ ਗਈ। ਟਰੱਕ ਦੇ ਅਗਲੇ ਹਿੱਸੇ ਦੀ ਵੀ ਹਾਲਤ ਕੋਈ ਵਧੀਆ ਨਹੀਂ ਸੀ। ਦੋਵੇਂ ਵਾਹਨਾਂ ਦੀ ਹਾਲਤ ਦੇਖ ਕੇ ਹਰ ਕੋਈ ਅੰਦਾਜ਼ਾ ਲਗਾ ਰਿਹਾ ਸੀ ਕਿ ਹਾਦਸੇ ਕਾਰਨ ਭਾਰੀ ਨੁਕਸਾਨ ਹੋਇਆ ਹੋਵੇਗਾ। ਇਹ ਸ਼ਰਧਾਲੂ ਬੜੀ ਸ਼ਰਧਾ ਨਾਲ ਸ਼ਬਦ ਪੜ੍ਹਦੇ ਹੋਏ ਜਾ ਰਹੇ ਸਨ। ਕੋਈ ਨਹੀਂ ਸੀ ਜਾਣਦਾ ਕੀ ਭਾਣਾ ਵਾਪਰਨ ਵਾਲਾ ਹੈ?

Leave a Reply

Your email address will not be published. Required fields are marked *