ਮੂਸੇਵਾਲੇ ਦੇ ਗੀਤਾਂ ਤੇ ਇਕੱਠੇ ਨੱਚਦੇ ਦਿਖੇ ਭਾਰਤ ਤੇ ਪਾਕਿਸਤਾਨ ਦੇ ਫੌਜੀ ਜਵਾਨ

ਸੰਗੀਤ ਰੂਹ ਦੀ ਖੁਰਾਕ ਹੈ। ਇਸ ਨੂੰ ਮੁਲਕਾਂ ਦੀਆਂ ਹੱਦਾਂ ਵੀ ਕੈਦ ਨਹੀਂ ਕਰ ਸਕਦੀਆਂ। ਸੰਗੀਤ ਦੇ ਚਲਦੇ ਆਪਮੁਹਾਰੇ ਹੀ ਹਰ ਕਿਸੇ ਦੇ ਕਦਮ ਉੱਠ ਜਾਂਦੇ ਹਨ। ਸੰਗੀਤ ਹਰ ਕਿਸਮ ਦੀਆਂ ਵਲਗਣਾਂ ਨੂੰ ਤੋੜ ਦਿੰਦਾ ਹੈ। ਇਸ ਦੀ ਝਲਕ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਉੱਤੇ ਐਲਓਸੀ ਤੇ ਦੇਖਣ ਨੂੰ ਮਿਲੀ। ਜਿੱਥੇ ਦੋਵੇਂ ਮੁਲਕਾਂ ਦੀਆਂ ਚੌਕੀਆਂ ਹਨ। ਇਨ੍ਹਾਂ ਦੋਵੇਂ ਮੁਲਕਾਂ ਦੇ ਆਪਸੀ ਸਬੰਧਾਂ ਬਾਰੇ ਵੀ ਅਸੀਂ ਭਲੀ ਭਾਂਤ ਜਾਣਦੇ ਹਾਂ ਪਰ ਸੰਗੀਤ ਵੱਲ ਤਾਂ ਹਰ ਕੋਈ ਆਪਮੁਹਾਰੇ ਹੀ ਖਿੱਚਿਆ ਚਲਿਆ ਆਉਂਦਾ ਹੈ।

ਇੱਥੇ ਦੱਸਣਾ ਬਣਦਾ ਹੈ ਕਿ ਜਦੋਂ ਸਰਹੱਦੀ ਚੌਕੀ ਤੇ ਭਾਰਤੀ ਫ਼ੌਜੀ ਜਵਾਨਾਂ ਦੁਆਰਾ ਸਿੱਧੂ ਮੂਸੇ ਵਾਲੇ ਦਾ ਗੀਤ ‘ਬੰਬੀਹਾ ਬੋਲੇ’ ਉੱਚੀ ਆਵਾਜ਼ ਵਿੱਚ ਲਗਾ ਕੇ ਭੰਗੜਾ ਪਾਇਆ ਜਾ ਰਿਹਾ ਸੀ ਤਾਂ ਪਾਕਿਸਤਾਨੀ ਫੌਜੀਆਂ ਦੇ ਵੀ ਪੈਰ ਥਿਰਕਣੋਂ ਨਾ ਰਹਿ ਸਕੇ। ਉਨ੍ਹਾਂ ਨੇ ਵੀ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਪਤਾ ਲੱਗਦਾ ਹੈ ਕਿ ਸੰਗੀਤ ਦੀ ਕੋਈ ਭਾਸ਼ਾ ਨਹੀਂ ਹੁੰਦੀ। ਜੇਕਰ ਭਾਸ਼ਾ ਹੈ ਤਾਂ ਪ੍ਰੇਮ ਦੀ ਭਾਸ਼ਾ ਹੈ। ਸੰਗੀਤ ਪ੍ਰੇਮ ਕਰਨਾ ਸਿਖਾਉਂਦਾ ਹੈ।

ਸੰਗੀਤ ਆਪਸ ਵਿੱਚ ਜੋਡ਼ਦਾ ਹੈ, ਤੋਡ਼ਦਾ ਨਹੀਂ। ਅਸੀਂ ਭਾਵੇਂ ਇਕ ਦੂਜੇ ਦੀ ਭਾਸ਼ਾ ਨੂੰ ਨਾ ਸਮਝ ਸਕੀਏ ਪਰ ਸੰਗੀਤ ਦੀ ਸਮਝ ਹਰ ਕਿਸੇ ਨੂੰ ਆ ਜਾਂਦੀ ਹੈ। ਅਸੀਂ ਲੋਕਾਂ ਨੂੰ ਉਨ੍ਹਾਂ ਗਾਣਿਆਂ ਤੇ ਨੱਚਦੇ ਦੇਖ ਸਕਦੇ ਹਾਂ, ਜਿਨ੍ਹਾਂ ਦੀ ਭਾਸ਼ਾ ਬਾਰੇ ਉਨ੍ਹਾਂ ਨੂੰ ਕੋਈ ਗਿਆਨ ਨਹੀਂ ਹੁੰਦਾ ਪਰ ਪਾਕਿਸਤਾਨ ਤਾਂ ਕਿਸੇ ਸਮੇਂ ਭਾਰਤ ਦਾ ਹੀ ਹਿੱਸਾ ਸੀ। ਸਾਡਾ ਸੱਭਿਆਚਾਰ ਵੀ ਸਾਂਝਾ ਹੈ।

Leave a Reply

Your email address will not be published.