ਅਮਰੀਕਾ ਤੋਂ ਪੰਜਾਬ ਆਈ ਬੇਬੇ ਨਾਲ, ਕਲਯੁੱਗੀ ਪੁੱਤ ਨੇ ਦੇਖੋ ਕੀ ਕੀਤਾ

ਪੰਜਾਬ ਦੇ ਨਵਾਂਸ਼ਹਿਰ ਤੋਂ ਇਕ ਅਜਿਹੀ ਖਬਰ ਸੁਣਨ ਨੂੰ ਮਿਲੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਨਸਾਨ ਕਿੰਨਾ ਸਵਾਰਥੀ ਹੋ ਗਿਆ ਹੈ। ਧਨ ਦੀ ਖ਼ਾਤਰ ਪੁੱਤ ਨੇ ਉਸ ਬਜ਼ੁਰਗ ਮਾਂ ਦੀ ਖਿੱਚ ਧੂਹ ਕੀਤੀ ਜਿਸ ਤੋਂ ਤੁਰਿਆ ਵੀ ਨਹੀਂ ਜਾਂਦਾ। ਤੁਰਨ ਲਈ ਉਸ ਨੂੰ ਫਹੁੜੀਆਂ ਦਾ ਸਹਾਰਾ ਲੈਣਾ ਪੈਂਦਾ ਹੈ। ਪੁੱਤ ਨੇ ਬੈਟਰੀ ਅਤੇ ਘ ਸੁੰ ਨ ਮੁੱ ਕਿ ਆਂ ਨਾਲ ਆਪਣੀ ਮਾਂ ਦੀਆਂ ਬਾਹਵਾਂ ਤੇ ਨੀਲ ਪਾ ਦਿੱਤੇ। ਜਿਸ ਕਾਰਨ ਮਾਂ ਰਾਤ ਨੂੰ ਹੀ ਪੁੱਤਰ ਦੇ ਘਰ ਤੋਂ ਨਿਕਲ ਗਈ ਅਤੇ ਚੌਕੀਦਾਰ ਦਾ ਸਹਾਰਾ ਲੈ ਕੇ ਕਿਸੇ ਰਿਸ਼ਤੇਦਾਰ ਦੇ ਘਰ ਪਹੁੰਚੀ।

ਮਾਂ ਜੋਗਿੰਦਰ ਕੌਰ 8-10 ਦਿਨ ਪਹਿਲਾਂ ਹੀ ਅਮਰੀਕਾ ਤੋਂ ਆਪਣੇ ਪੁੱਤਰ ਬਲਵਿੰਦਰ ਸਿੰਘ ਨੂੰ ਮਿਲਣ ਆਈ ਸੀ। ਉਸ ਨੂੰ ਕੀ ਪਤਾ ਸੀ ਕਿ ਅੱਗੇ ਬਲਵਿੰਦਰ ਸਿੰਘ ਨੇ ਉਸ ਨਾਲ ਕਿਸ ਤਰ੍ਹਾਂ ਦਾ ਸਲੂਕ ਕਰਨਾ ਹੈ? ਜੋਗਿੰਦਰ ਕੌਰ ਦੀਆਂ 4 ਧੀਆਂ ਅਤੇ 3 ਪੁੱਤਰ ਹਨ। 2 ਧੀਆਂ ਅਮਰੀਕਾ ਵਿੱਚ ਅਤੇ ਇੱਕ ਧੀ ਇੰਗਲੈਂਡ ਵਿੱਚ ਰਹਿੰਦੀ ਹੈ। ਜੋਗਿੰਦਰ ਕੌਰ ਅਮਰੀਕਾ ਵਿੱਚ ਆਪਣੀ ਧੀ ਕੋਲ ਰਹਿੰਦੀ ਹੈ। ਉਸ ਨੇ 5 ਮਹੀਨੇ ਤੱਕ ਵਾਪਸ ਅਮਰੀਕਾ ਚਲੇ ਜਾਣਾ ਹੈ।

ਬਲਵਿੰਦਰ ਸਿੰਘ ਮਾਤਾ ਦਾ ਸਭ ਤੋਂ ਛੋਟਾ ਪੁੱਤਰ ਹੈ। ਉਹ ਚਾਹੁੰਦਾ ਸੀ ਕਿ ਮਾਤਾ ਬੈਂਕ ਵਿਚੋਂ ਆਪਣਾ ਸਾਰਾ ਬੈਲੇਂਸ ਕਢਵਾ ਕੇ ਉਸ ਦੇ ਹਵਾਲੇ ਕਰ ਦੇਵੇ। ਬਲਵਿੰਦਰ ਸਿੰਘ ਦਾ ਆਪਣੀ ਪਤਨੀ ਨਾਲੋਂ ਤਲਾਕ ਹੋ ਚੁੱਕਾ ਹੈ। ਮਾਤਾ ਜੋਗਿੰਦਰ ਕੌਰ ਚਾਹੁੰਦੀ ਹੈ ਕਿ ਕਿਸੇ ਤਰ੍ਹਾਂ 5 ਮਹੀਨੇ ਉਹ ਪੰਜਾਬ ਵਿੱਚ ਰਹਿ ਕੇ ਗੁਜ਼ਾਰ ਲਵੇ। ਉਸ ਨੂੰ ਕੋਈ ਕਿਰਾਏ ਦਾ ਮਕਾਨ ਮਿਲ ਜਾਵੇ ਅਤੇ ਕੋਈ ਔਰਤ ਉਸ ਦੀ ਦੇਖਭਾਲ ਕਰਨ ਵਾਲੀ ਮਿਲ ਜਾਵੇ। ਉਸ ਤੋਂ ਬਾਅਦ ਉਹ ਆਪਣੀ ਧੀ ਕੋਲ ਅਮਰੀਕਾ ਚਲੀ ਜਾਵੇਗੀ।

ਜਦੋਂ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਤਾਂ ਪੁਲਿਸ ਮੌਕੇ ਤੇ ਪਹੁੰਚੀ ਪਰ ਬਲਵਿੰਦਰ ਸਿੰਘ ਨੇ ਕੁੰਡਾ ਨਹੀਂ ਖੋਲ੍ਹਿਆ। ਪੁਲਿਸ ਵੱਲੋਂ ਬਜ਼ੁਰਗ ਮਾਤਾ ਨੂੰ ਡਾਕਟਰੀ ਸਹਾਇਤਾ ਦਿਵਾਈ ਜਾ ਰਹੀ ਹੈ ਅਤੇ ਬਲਵਿੰਦਰ ਸਿੰਘ ਦੁਆਰਾ ਦਰਵਾਜ਼ਾ ਖੋਲ੍ਹੇ ਜਾਣ ਉਪਰੰਤ ਉਸ ਤੇ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ। ਬਲਵਿੰਦਰ ਸਿੰਘ ਦੇ ਇਸ ਕਾਰਨਾਮੇ ਦੀ ਹਰ ਕੋਈ ਨਿਖੇਧੀ ਕਰ ਰਿਹਾ ਹੈ।

Leave a Reply

Your email address will not be published. Required fields are marked *