ਕਨੇਡਾ ਚ ਪੰਜਾਬੀ ਮੁੰਡੇ ਦੇ ਟਰੱਕ ਨੂੰ ਲੱਗੀ ਅੱਗ, ਵਾਪਰਿਆ ਭਾਣਾ, ਹੋਈ ਮੋਤ

ਜ਼ਿਆਦਾਤਰ ਪੰਜਾਬੀ ਲੋਕ ਵਿਦੇਸ਼ਾਂ ਵਿੱਚ ਜਾ ਕੇ ਡਰਾਈਵਰੀ ਕਰਦੇ ਹਨ। ਇਸ ਤਰ੍ਹਾਂ ਸ ਖ ਤ ਮਿਹਨਤ ਕਰਕੇ ਇਹ ਲੋਕ ਆਪਣਾ ਪਰਿਵਾਰ ਪਾਲਦੇ ਹਨ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਗੋਲਡਨ ਏਰੀਆਂ ਤੋਂ 35 ਕਿਲੋਮੀਟਰ ਦੇ ਫਰਕ ਨਾਲ ਦੋ ਟਰੱਕਾਂ ਵਿਚਕਾਰ ਆਹਮੋ ਸਾਹਮਣੇ ਤੋਂ ਟੱਕਰ ਹੋਣ ਦੀ ਜਾਣਕਾਰੀ ਹਾਸਲ ਹੋਈ ਹੈ। ਟੱਕਰ ਇੰਨੀ ਜ਼ੋਰ ਨਾਲ ਹੋਈ ਕਿ ਦੋਵਾਂ ਟਰੱਕਾਂ ਨੂੰ ਅੱਗ ਲੱਗ ਗਈ। ਮੌਕੇ ਤੇ ਪਹੁੰਚੀ ਗੋਲਡਨ ਫੀਲਡ ਆਰ.ਸੀ.ਐੱਮ.ਪੀ ਅਤੇ ਬ੍ਰਿਟਿਸ਼ ਕੋਲੰਬੀਆ ਹਾਈਵੇ ਪੈਟਰੋਲਿੰਗ

ਪਾਰਟੀ ਦੁਆਰਾ ਹਿੰਮਤ ਕਰਕੇ ਦੋਵੇਂ ਟਰੱਕ ਡਰਾਈਵਰਾਂ ਨੂੰ ਟਰੱਕਾਂ ਵਿੱਚੋਂ ਬਾਹਰ ਕੱਢਿਆ ਗਿਆ ਪਰ ਤਦ ਤਕ ਭਾਣਾ ਵਾਪਰ ਚੁੱਕਾ ਸੀ। ਦੋਵੇਂ ਟਰੱਕ ਡਰਾਈਵਰ ਬੁਰੀ ਤਰ੍ਹਾਂ ਝੁ ਲ ਸ ਜਾਣ ਕਾਰਨ ਅੱਖਾਂ ਮੀਟ ਚੁੱਕੇ ਸਨ। ਇਨ੍ਹਾਂ ਵਿਚੋਂ ਇਕ ਟਰੱਕ ਚਾਲਕ ਪੰਜਾਬੀ ਸੀ। ਜਿਸ ਦੀ ਪਛਾਣ ਜਗਸੀਰ ਸਿੰਘ ਗਿੱਲ ਪੁੱਤਰ ਕੁਲਵੰਤ ਸਿੰਘ ਵਜੋਂ ਹੋਈ ਹੈ। ਜੋ ਕਿ ਜ਼ਿਲ੍ਹਾ ਮੋਗਾ ਦੇ ਪਿੰਡ ਘੋਲੀਆ ਖੁਰਦ ਨਾਲ ਸਬੰਧਤ ਸੀ। ਉਸ ਦੀ ਉਮਰ 28 ਸਾਲ ਸੀ। ਉਹ ਆਪਣੀ ਪਤਨੀ ਅਤੇ 2 ਬੱਚਿਆਂ ਸਮੇਤ ਅਲਬਰਟਾ ਸੂਬੇ ਦੇ ਕੈਲਗਰੀ ਸ਼ਹਿਰ ਵਿਚ ਰਹਿ ਰਿਹਾ ਸੀ।

ਹਾਦਸਾ ਐਤਵਾਰ ਸਵੇਰ ਸਮੇਂ ਵਾਪਰਿਆ ਹੈ। ਉਸ ਸਮੇਂ ਜਗਸੀਰ ਸਿੰਘ ਅਮਰੀਕਾ ਤੋਂ ਟਰੱਕ ਲੈ ਕੇ ਆ ਰਿਹਾ ਸੀ। ਜਦੋਂ ਉਹ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟੱਕਰ ਹੋ ਗਈ। ਜਗਸੀਰ ਸਿੰਘ 6 ਸਾਲ ਪਹਿਲਾਂ ਪੰਜਾਬ ਤੋਂ ਕੈਨੇਡਾ ਗਿਆ ਸੀ। ਉੱਥੇ ਉਹ ਟਰੱਕ ਚਲਾਉਂਦਾ ਸੀ। ਜਦੋਂ ਇਸ ਘਟਨਾ ਦੀ ਜਾਣਕਾਰੀ ਉਸ ਦੇ ਪਿੰਡ ਪਹੁੰਚੀ ਤਾਂ ਪਰਿਵਾਰ ਦੇ ਹੋਸ਼ ਉੱਡ ਗਏ। ਉਨ੍ਹਾਂ ਨੂੰ ਚਾਰੇ ਪਾਸੇ ਹਨੇਰਾ ਦਿਖਾਈ ਦੇਣ ਲੱਗਾ। ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।

ਪਿੰਡ ਵਾਸੀ ਇਸ ਪਰਿਵਾਰ ਨਾਲ ਹ ਮ ਦ ਰ ਦੀ ਜਤਾਉਣ ਲਈ ਪਹੁੰਚ ਰਹੇ ਹਨ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਜਾਨ ਗਈ ਹੋਵੇ। ਰੋਜ਼ੀ ਰੋਟੀ ਦੀ ਭਾਲ ਵਿੱਚ ਵਿਦੇਸ਼ ਗਏ ਹੁਣ ਤਕ ਕਿੰਨੇ ਹੀ ਪੰਜਾਬੀ ਸੜਕ ਹਾਦਸਿਆਂ ਵਿੱਚ ਜਾਨਾਂ ਗੁਆ ਚੁੱਕੇ ਹਨ। ਮਾਤਾ ਪਿਤਾ ਚਾਈਂ ਚਾਈਂ ਧੀਆਂ ਪੁੱਤਰਾਂ ਨੂੰ ਵਿਦੇਸ਼ ਤੋਰਦੇ ਹਨ ਪਰ ਜਦ ਅਜਿਹੀ ਘਟਨਾ ਵਾਪਰਦੀ ਹੈ ਤਾਂ ਮਾਤਾ ਪਿਤਾ ਸੋਚਦੇ ਹਨ ਕਿ ਇਸ ਨਾਲੋਂ ਤਾਂ ਚੰਗਾ ਸੀ ਇੱਥੇ ਹੀ ਕੰਮ ਕਰੀ ਜਾਂਦੇ।

Leave a Reply

Your email address will not be published.