ਪੁੱਤ ਪੈ ਗਿਆ ਪੁੱਠੇ ਕੰਮੀ, ਲੋਕਾਂ ਨੇ ਫੜ ਕੀਤਾ ਪੁਲਿਸ ਹਵਾਲੇ, ਹੁਣ ਮਾਂ ਨੇ ਵੀ ਕਰਤਾ ਇਹ ਕੰਮ

ਜ਼ਿਲ੍ਹਾ ਮੋਗਾ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਜਿਨ੍ਹਾਂ ਵਿਚ ਇਕ ਮਾਂ ਨੇ ਆਪਣੇ ਪੁੱਤਰ ਨੂੰ ਬੰ ਨ੍ਹਿ ਆ ਹੋਇਆ ਹੈ। ਇਸ ਮਾਂ ਨੂੰ ਸ਼ਿਕਵਾ ਹੈ ਕਿ ਉਸ ਦਾ ਪੁੱਤਰ ਅਮਲ ਦੀ ਵਰਤੋਂ ਕਰਦਾ ਹੈ ਅਤੇ ਗਲਤ ਘਟਨਾਵਾਂ ਨੂੰ ਅੰਜ਼ਾਮ ਦਿੰਦਾ ਹੈ। ਕਰਨੈਲ ਸਿੰਘ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ 10 ਵਜੇ ਉਹ ਰੋਟੀ ਖਾ ਰਿਹਾ ਸੀ। 2 ਮੁੰਡੇ ਮੋਟਰਸਾਈਕਲ ਤੇ ਘੁੰਮ ਰਹੇ ਸੀ। ਜਿਨ੍ਹਾਂ ਨੇ ਮੂੰਹ ਲਪੇਟੇ ਹੋਏ ਸੀ। ਇਹ ਮੁੰਡੇ ਉਨ੍ਹਾਂ ਦਾ 2019 ਮਾਡਲ ਡੀਲਕਸ ਮੋਟਰਸਾਈਕਲ ਚੁੱਕ ਕੇ ਲੈ ਗਏ।

ਮੋਟਰਸਾਈਕਲ ਦੀ ਕੀਮਤ ਲਗਭਗ 60 ਹਜ਼ਾਰ ਰੁਪਏ ਸੀ। ਕਰਨੈਲ ਸਿੰਘ ਦਾ ਕਹਿਣਾ ਹੈ ਕਿ ਉਹ ਥਾਣੇ ਗਏ ਸੀ। ਪੁਲਿਸ ਨੇ ਉਨ੍ਹਾਂ ਨੂੰ ਸ਼ਾਮ ਸਮੇਂ ਬੁਲਾਇਆ ਹੈ। ਰਾਮ ਆਸਰਾ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਇਥੇ ਗਾਵਾਂ ਤੋਂ ਰਾਖੀ ਕਰਦੇ ਹਨ ਅਤੇ ਗੱਡੀਆਂ ਵੀ ਚਲਾਉਂਦੇ ਹਨ। ਇੱਥੇ ਮੋਟਰਸਾਈਕਲ ਚਾਲਕਾਂ ਨੇ ਕਈ ਗੇੜੇ ਲਗਾਏ। ਇਕ ਸ਼ੈੱਡ ਥੱਲੇ ਖੜ੍ਹ ਗਿਆ ਅਤੇ ਦੂਸਰਾ ਗੱਡੀ ਵਿਚ ਵੜ ਕੇ ਬੈਟਰੀ ਖੋਲ੍ਹਣ ਲੱਗਾ। ਉਸ ਕੋਲ 13 ਨੰਬਰ ਚਾਬੀ ਅਤੇ ਪਲਾਸ ਸੀ।

ਉਨ੍ਹਾਂ ਨੇ ਇਕੱਠੇ ਹੋ ਕੇ ਉਸ ਨੂੰ ਭੱਜਦੇ ਨੂੰ ਫੜ ਲਿਆ। ਉਸ ਨੂੰ ਪੁਲਿਸ ਹਵਾਲੇ ਕੀਤਾ ਗਿਆ ਹੈ। ਰਾਮ ਆਸਰਾ ਸਿੰਘ ਦਾ ਕਹਿਣਾ ਹੈ ਕਿ ਹੁਣ ਤਕ ਲਗਭਗ 60 ਬੈਟਰੀਆਂ ਖੁੱਲ੍ਹ ਚੁੱਕੀਆਂ ਹਨ। 30-35 ਤਿਰਪਾਲਾਂ ਲਾਪਤਾ ਹਨ। ਇਕ ਬੈਟਰੀ ਦੀ ਕੀਮਤ 7500 ਰੁਪਏ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਕਾਰਵਾਈ ਹੋਣੀ ਚਾਹੀਦੀ ਹੈ। ਪੰਮਾ ਨੇ ਦੱਸਿਆ ਹੈ ਕਿ ਰੋਜ਼ਾਨਾ ਬੈਟਰੀਆਂ ਖੋਲ੍ਹੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਅੱਜ ਘੋੜਾ ਟਰਾਲੇ ਦੀ ਬੈਟਰੀ ਖੋਲ੍ਹਦੇ ਵਿਅਕਤੀ ਨੂੰ ਮੌਕੇ ਤੇ ਕਾਬੂ ਕੀਤਾ ਹੈ।

ਅਨਾਜ ਮੰਡੀ ਦੇ ਨੇਡ਼ੇ ਯੂਨੀਅਨ ਹੈ। ਜਿੱਥੋਂ ਦਿਨ ਵਿੱਚ ਹੀ ਬੈਟਰੀਆਂ ਖੁੱਲ੍ਹ ਜਾਂਦੀਆਂ ਹਨ। ਰਾਤ ਨੂੰ ਤਾਂ ਉਨ੍ਹਾਂ ਵੱਲੋਂ ਪਹਿਰਾ ਲਗਾਇਆ ਜਾਂਦਾ ਹੈ। ਉਨ੍ਹਾਂ ਨੇ ਸੁਆਲ ਕੀਤਾ ਹੈ ਕਿ ਉਨ੍ਹਾਂ ਦੇ ਨੁ ਕ ਸਾ ਨ ਦੀ ਭਰਪਾਈ ਕੌਣ ਕਰੇਗਾ। ਪੰਮੇ ਦੇ ਦੱਸਣ ਮੁਤਾਬਕ ਫੜਿਆ ਗਿਆ ਵਿਅਕਤੀ ਉਸ ਵਿਅਕਤੀ ਦਾ ਨਾਮ ਲੈ ਰਿਹਾ ਹੈ, ਜਿਸ ਨੂੰ ਉਹ ਬੈਟਰੀਆਂ ਵੇਚਦਾ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜੇਕਰ ਉਨ੍ਹਾਂ ਦਾ ਮਸਲਾ ਹੱਲ ਨਾ ਹੋਇਆ ਤਾਂ ਬਾਘਾਪੁਰਾਣਾ ਜਾਮ ਕੀਤਾ ਜਾਵੇਗਾ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.