ਇਸ ਜਗ੍ਹਾ ਆਇਆ ਹੜ੍ਹ, ਸਭ ਕੁਝ ਹੋਇਆ ਖਤਮ, ਲੱਖਾਂ ਘਰ ਹੋਏ ਤਬਾਹ

ਪਾਕਿਸਤਾਨ ਦੇ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ। ਜੂਨ ਮਹੀਨੇ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਆਏ ਹੜ੍ਹਾਂ ਨੇ ਸਿੰਧ, ਬਲੋਚਿਸਤਾਨ ਅਤੇ ਖੈਬਰ ਪਖਤੂਨਵਾ ਸੂਬਿਆਂ ਵਿੱਚ ਭਾਰੀ ਨੁ ਕ ਸਾ ਨ ਕੀਤਾ ਹੈ। ਇਸ ਦਾ ਅਸਰ ਲਹਿੰਦੇ ਪੰਜਾਬ ਅਤੇ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਵਿੱਚ ਵੀ ਦੇਖਣ ਨੂੰ ਮਿਲਿਆ ਹੈ। ਹੁਣ ਤਕ ਪੂਰੇ ਪਾਕਿਸਤਾਨ ਵਿੱਚ ਹੜ੍ਹਾਂ ਕਾਰਨ 1100 ਤੋਂ ਵੱਧ ਇਨਸਾਨੀ ਜਾਨਾਂ ਜਾ ਚੁੱਕੀਆਂ ਹਨ। ਲੋਕਾਂ ਦੇ ਕਈ ਲੱਖ ਮਕਾਨ ਢਹਿ ਚੁੱਕੇ ਹਨ।

ਕਿੰਨੇ ਹੀ ਪਸ਼ੂ ਪਾਣੀ ਵਿੱਚ ਰੁੜ੍ਹ ਗਏ। ਕਈ ਹਜ਼ਾਰ ਕਿਲੋਮੀਟਰ ਸੜਕਾਂ ਅਤੇ 150 ਦੇ ਲਗਭਗ ਪੁਲ ਨੁ ਕ ਸਾ ਨੇ ਗਏ। 20 ਲੱਖ ਏਕੜ ਦੇ ਕਰੀਬ ਫ਼ਸਲ ਬ ਰ ਬਾ ਦ ਹੋ ਚੁੱਕੀ ਹੈ। ਕਰੋੜਾਂ ਲੋਕ ਹੜ੍ਹ ਕਾਰਨ ਪ੍ਰਭਾਵਤ ਹੋਏ ਹਨ। ਲੋਕਾਂ ਦੇ ਰਹਿਣ ਲਈ ਸਿੰਧ ਸੂਬੇ ਵਿਚ 10 ਲੱਖ ਤੰਬੂ ਮੰਗਵਾਏ ਗਏ ਸਨ। ਪਾਕਿਸਤਾਨ ਸਰਕਾਰ ਵੱਲੋਂ ਮੁਲਕ ਵਿੱਚ ਰਾਸ਼ਟਰੀ ਐਮਰਜੈਂਸੀ ਐਲਾਨੀ ਜਾ ਚੁੱਕੀ ਹੈ। ਸਰਕਾਰ ਨੇ ਮਿੱਤਰ ਮੁਲਕਾਂ ਨੂੰ ਮਦਦ ਕਰਨ ਦੀ ਅਪੀਲ ਕੀਤੀ ਹੈ। ਪਿਛਲੇ ਦਿਨੀਂ ਯੂ ਕੇ ਵੱਲੋਂ ਪਾਕਿਸਤਾਨ ਸਰਕਾਰ ਨੂੰ 1.5 ਮਿਲੀਅਨ

ਪੌਂਡ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਸੀ। ਇਹ ਐਲਾਨ ਯੂ.ਕੇ ਦੀ ਮਹਾਰਾਣੀ ਐਲਿਜ਼ਬੈੱਥ ਵੱਲੋਂ ਕੀਤਾ ਗਿਆ ਸੀ। ਹੁਣ ਕੈਨੇਡਾ ਸਰਕਾਰ ਵੀ ਪਾਕਿਸਤਾਨ ਦੀ ਮਦਦ ਲਈ ਅੱਗੇ ਆਈ ਹੈ। ਕੈਨੇਡਾ ਦੇ ਕੌਮਾਂਤਰੀ ਵਿਕਾਸ ਮੰਤਰੀ ਹਰਜੀਤ ਸੱਜਣ ਨੇ ਪਾਕਿਸਤਾਨ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ 5 ਮਿਲੀਅਨ ਭਾਵ 50 ਲੱਖ ਡਾਲਰ ਸਹਾਇਤਾ ਵਜੋਂ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਹੋਰ ਮੁਲਕਾਂ ਨੂੰ ਵੀ ਇਸ ਔ ਖੇ ਸਮੇਂ ਪਾਕਿਸਤਾਨ ਦੀ ਮਾਲੀ ਮਦਦ ਕਰਨ ਲਈ ਕਿਹਾ ਹੈ।

Leave a Reply

Your email address will not be published. Required fields are marked *