ਇਸ ਜਗ੍ਹਾ ਖੁੱਲ੍ਹਾ ਰਹਿ ਗਿਆ ਫਾਟਕ, ਉਤੋਂ ਆ ਗਈ ਟ੍ਰੇਨ, ਫਸੇ ਵਾਹਨ ਪੈ ਗਈਆ ਭਾਜੜਾਂ

ਅੰਮ੍ਰਿਤਸਰ ਦਾ ਰੇਲਵੇ ਜੌੜਾ ਫਾਟਕ ਅਕਸਰ ਹੀ ਸੁਰਖੀਆਂ ਵਿੱਚ ਰਹਿੰਦਾ ਹੈ। ਇਹ ਉਹੀ ਫਾਟਕ ਹੈ ਜਿੱਥੇ ਸਾਲ 2018 ਵਿੱਚ ਦਸਹਿਰੇ ਵਾਲੇ ਦਿਨ ਵੱਡਾ ਹਾਦਸਾ ਵਾਪਰ ਗਿਆ ਸੀ। ਲੋਕ ਰੇਲਵੇ ਪਟੜੀ ਤੇ ਖੜ੍ਹ ਕੇ ਰਾਵਣ ਨੂੰ ਅੱਗ ਲਗਾਏ ਜਾਣ ਦਾ ਦ੍ਰਿਸ਼ ਦੇਖਦੇ ਰਹੇ ਸੀ ਅਤੇ ਪਟਾਕਿਆਂ ਦੀ ਆਵਾਜ਼ ਵਿੱਚ ਕਿਸੇ ਨੂੰ ਰੇਲ ਦੀ ਅਵਾਜ਼ ਹੀ ਨਹੀਂ ਸੀ ਸੁਣੀ। ਜਿਸ ਕਾਰਨ ਕਾਫ਼ੀ ਜਾਨਾਂ ਅਜਾਈਂ ਚਲੀਆਂ ਗਈਆਂ ਸਨ। ਹੁਣ ਫੇਰ ਕੁਝ ਦਿਨਾਂ ਤੋਂ ਇਹ ਫਾਟਕ ਚਰਚਾ ਵਿੱਚ ਹੈ।

ਚਰਚਾ ਵਿਚ ਆਉਣ ਦਾ ਕਾਰਨ ਇਸ ਰੇਲਵੇ ਫਾਟਕ ਵਿੱਚ ਆ ਰਹੀ ਤਕਨੀਕੀ ਖਰਾਬੀ ਹੈ। ਜਿਸ ਕਾਰਨ ਕਈ ਵਾਰ ਫਾਟਕ ਲੋਡ਼ ਪੈਣ ਤੇ ਬੰਦ ਨਹੀਂ ਹੁੰਦਾ। ਅਜਿਹਾ ਕਈ ਵਾਰ ਹੋ ਚੁੱਕਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਅੰਡਰਬ੍ਰਿਜ ਹੇਠ ਪਾਣੀ ਭਰ ਜਾਣ ਕਾਰਨ ਜ਼ਿਆਦਾਤਰ ਲੋਕ ਜੌੜਾ ਫਾਟਕ ਨੂੰ ਲੰਘ ਰਹੇ ਹਨ। ਜਦੋਂ ਫਾਟਕ ਖੁੱਲ੍ਹਾ ਹੋਣ ਕਾਰਨ ਲੋਕ ਇਥੋਂ ਦੀ ਲੰਘ ਰਹੇ ਸਨ ਤਾਂ ਗੱਡੀ ਆਉਣ ਦਾ ਸਮਾਂ ਹੋ ਗਿਆ। ਰੇਲਵੇ ਕਰਮਚਾਰੀ ਗੇਟਮੈਨ ਵਾਰ ਵਾਰ ਫਾਟਕ ਬੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ

ਪਰ ਫਾਟਕ ਬੰਦ ਨਹੀਂ ਸੀ ਹੋ ਰਿਹਾ। ਦੂਜੇ ਪਾਸੇ ਗੱਡੀ ਬਹੁਤ ਨੇੜੇ ਆ ਚੁੱਕੀ ਸੀ ਅਤੇ ਹਾਰਨ ਵਜਾ ਰਹੀ ਸੀ ਪਰ ਫਾਟਕ ਤੋਂ ਲੰਘਣ ਵਾਲੇ ਲੋਕ ਲੰਘਣੋਂ ਨਹੀਂ ਸੀ ਰੁਕਦੇ। ਗੇਟਮੈਨ ਵੱਲੋਂ ਇਨ੍ਹਾਂ ਨੂੰ ਬਥੇਰਾ ਰੋਕਿਆ ਗਿਆ ਪਰ ਲੋਕ ਕਿੱਥੇ ਮੰਨਦੇ ਹਨ। ਦੋ ਪਹੀਆ ਵਾਹਨ ਚਾਲਕ ਤਾਂ ਫਾਟਕ ਬੰਦ ਹੋਣ ਸਮੇਂ ਵੀ ਫਾਟਕ ਦੇ ਹੇਠੋਂ ਲੰਘਦੇ ਰਹਿੰਦੇ ਹਨ। ਗੇਟਮੈਨ ਹੱਥ ਵਿੱਚ ਲਾਲ ਅਤੇ ਹਰੀ ਝੰਡੀ ਫੜ ਕੇ ਅੱਗੇ ਹੋ ਗਿਆ। ਟ੍ਰੇਨ ਚਾਲਕ ਨੇ ਵੀ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਗੱਡੀ ਰੋਕ ਲਈ। ਗੇਟ ਮੈਨ ਨੇ ਟਰੇਨ ਚਾਲਕ ਨੂੰ ਸਾਰੀ ਕਹਾਣੀ ਦੱਸੀ।

ਤਦ ਤੱਕ ਲੋਕ ਵੀ ਪਾਸੇ ਹਟ ਗਏ ਅਤੇ ਗੱਡੀ ਅੱਗੇ ਲੰਘ ਗਈ। ਰੇਲਵੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਰੇਲਵੇ ਫਾਟਕ ਵਿੱਚ ਵਾਰ ਵਾਰ ਆ ਰਹੀ ਤਕਨੀਕੀ ਖ਼ਰਾਬੀ ਨੂੰ ਚੰਗੀ ਤਰ੍ਹਾਂ ਦੂਰ ਕੀਤਾ ਜਾਵੇ। ਨਹੀਂ ਤਾਂ ਕਿਸੇ ਸਮੇਂ ਵੀ ਕੋਈ ਅ ਣ ਸੁਖਾਵੀਂ ਘਟਨਾ ਵਾਪਰ ਸਕਦੀ ਹੈ। ਅੱਜ ਕੱਲ੍ਹ ਹਰ ਕਿਸੇ ਨੂੰ ਕਾਹਲੀ ਹੈ ਅਤੇ ਇਸ ਕਾਹਲੀ ਦੇ ਚਲਦੇ ਲੋਕ ਫਾਟਕ ਤੋਂ ਲੰਘਣ ਸਮੇਂ ਅੱਗੇ ਪਿੱਛੇ ਨਹੀ ਦੇਖਦੇ। ਸਾਨੂੰ ਖੁਦ ਵੀ ਰੇਲਵੇ ਫਾਟਕ ਪਾਰ ਕਰਦੇ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ।

Leave a Reply

Your email address will not be published. Required fields are marked *