ਫਾਸਟ ਫੂਡ ਵਾਲੀ ਔਰਤ ਦੀ ਕਹਾਣੀ ਸੁਣਕੇ, ਤੁਸੀਂ ਵੀ ਨਹੀਂ ਰੋਕ ਪਾਓਗੇ ਹੰਝੂ

ਇਨਸਾਨ ਦੀ ਜ਼ਿੰਦਗੀ ਵਿੱਚ ਕਈ ਕਿਸਮ ਦੇ ਉਤਰਾਅ ਚੜ੍ਹਾਅ ਆਉਂਦੇ ਹਨ। ਕਈ ਵਿਅਕਤੀ ਤਾਂ ਇਨ੍ਹਾਂ ਹਾਲਾਤਾਂ ਕਾਰਨ ਡੋਲ ਜਾਂਦੇ ਹਨ ਅਤੇ ਕਈ ਅਜਿਹੇ ਵਿਅਕਤੀ ਵੀ ਹਨ ਜੋ ਹਿੰਮਤ ਕਰ ਕੇ ਇਨ੍ਹਾਂ ਹਾਲਾਤਾਂ ਦਾ ਟਾਕਰਾ ਕਰਦੇ ਹਨ। ਹਾਲਾਤਾਂ ਦਾ ਟਾਕਰਾ ਕਰਨ ਵਾਲੇ ਲੋਕ ਹੀ ਸਫਲ ਹੁੰਦੇ ਹਨ। ਅੱਜ ਤੁਹਾਨੂੰ ਅਜਿਹੇ ਹੀ ਇੱਕ ਪਰਿਵਾਰ ਬਾਰੇ ਦੱਸਦੇ ਹਾਂ। 1984 ਵਿੱਚ ਹਿਮਾਚਲ ਪ੍ਰਦੇਸ਼ ਦਾ ਇਕ ਪਰਿਵਾਰ ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਰਹਿ ਰਿਹਾ ਸੀ। 1984 ਵਿੱਚ ਪੰਜਾਬ ਦੇ ਜੋ ਹਾਲਾਤ ਸਨ,

ਉਹ ਅਸੀਂ ਸਾਰੇ ਹੀ ਭਲੀ ਭਾਂਤ ਜਾਣਦੇ ਹਾਂ। ਇਸ ਪਰਿਵਾਰ ਦੇ ਮੁਖੀ ਦੇ ਸਾਹਮਣੇ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਕਿ ਉਸ ਦਾ ਦਿਮਾਗੀ ਸੰਤੁਲਨ ਠੀਕ ਨਾ ਰਿਹਾ। ਉਸ ਨੇ ਅੱਗਾਂ ਲੱਗਦੀਆਂ ਦੇਖੀਆਂ। ਸਿੰਘਾਂ ਦੇ ਪੰਜਾਬ ਪੁਲਿਸ ਦੇ ਅੱਗੇ ਹੱਥ ਖੜ੍ਹੇ ਕਰੇ ਹੋਏ ਦੇਖੇ। ਉਸ ਸਮੇਂ ਇਸ ਵਿਅਕਤੀ ਦਾ ਵੱਡਾ ਪੁੱਤਰ 7 ਸਾਲ ਦਾ, ਧੀ 3 ਸਾਲ ਦੀ ਅਤੇ ਛੋਟਾ ਪੁੱਤਰ ਸਵਾ ਮਹੀਨੇ ਦਾ ਸੀ। ਪਤਨੀ ਦਰਸ਼ਨਾ ਕੁਮਾਰੀ ਨੇ ਆਪਣੇ ਪਤੀ ਨੂੰ ਹਸਪਤਾਲ ਭਰਤੀ ਕਰਵਾਇਆ। ਉਹ ਉੱਥੋਂ ਭੱਜ ਜਾਂਦਾ ਸੀ।

ਪਰਿਵਾਰ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਸੀ। ਇਕ ਪਤੀ ਦੀ ਦਵਾਈ ਦਾ ਖਰਚਾ, ਦੂਜਾ ਪਰਿਵਾਰ ਚਲਾਉਣ ਦਾ ਖਰਚਾ, ਤੀਜਾ ਪਤੀ ਦੀ ਸਾਂਭ ਸੰਭਾਲ ਅਤੇ ਚੌਥਾ ਬੱਚਿਆਂ ਦੀ ਸਾਂਭ ਸੰਭਾਲ। ਇਹ ਸਭ ਜ਼ਿੰਮੇਵਾਰੀਆਂ ਦਰਸ਼ਨਾ ਕੁਮਾਰੀ ਤੇ ਆ ਪਈਆਂ। ਜਿਸ ਕਾਰਨ ਉਨ੍ਹਾਂ ਨੇ ਦਿਨ ਸਮੇਂ ਬਿਸਕੁਟਾਂ ਦੀ ਫੈਕਟਰੀ ਵਿੱਚ ਕੰਮ ਕਰਨਾ ਅਤੇ ਰਾਤ ਨੂੰ ਕੰਬਲਾਂ ਦੇ ਡੋਰੇ ਵੱਟਣੇ। ਪਤੀ ਘਰ ਤੋਂ ਹੀ ਲਾਪਤਾ ਹੋ ਗਿਆ। ਜਿਸ ਕਰਕੇ ਦਰਸ਼ਨਾ ਕੁਮਾਰੀ ਦਾ ਪੁੱਤਰ ਛੋਟੀ ਉਮਰ ਵਿੱਚ ਹੀ ਸਾਈਕਲ ਚਲਾ ਕੇ ਆਪਣੇ ਪਿਤਾ ਨੂੰ ਲੁਧਿਆਣਾ,

ਬਟਾਲਾ, ਜਲੰਧਰ ਅਤੇ ਬਿਆਸ ਆਦਿ ਤੱਕ ਲੱਭਦਾ ਰਿਹਾ ਪਰ ਅੱਜ ਤੱਕ ਉਸ ਨੂੰ ਆਪਣਾ ਪਿਤਾ ਨਹੀਂ ਮਿਲਿਆ। ਇਨ੍ਹਾਂ ਹਾਲਾਤਾਂ ਦੇ ਚੱਲਦੇ ਦਰਸ਼ਨਾ ਕੁਮਾਰੀ ਆਪਣੇ ਛੋਟੇ ਪੁੱਤਰ ਦੀ ਸੰਭਾਲ ਨਾ ਕਰ ਸਕੀ ਅਤੇ ਉਸ ਨੂੰ ਪੋਲੀਓ ਹੋ ਗਿਆ। ਅੱਜ ਵੀ ਉਨ੍ਹਾਂ ਦਾ ਪੁੱਤਰ ਦੋਵੇਂ ਲੱਤਾਂ ਤੋਂ ਤੁਰਨ ਤੋਂ ਅਸਮਰੱਥ ਹੈ। ਵੱਡਾ ਪੁੱਤਰ ਦਸਵੀਂ ਜਮਾਤ ਤਕ ਖ਼ੁਦ ਰਿਕਸ਼ਾ ਚਲਾਉਂਦਾ ਰਿਹਾ। ਪਰਿਵਾਰ ਅੱਜ ਵੀ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹੈ। ਪਰਿਵਾਰ ਮਿਲ ਕੇ ਫਾਸਟ ਫੂਡ ਦੀ ਰੇਹੜੀ ਲਗਾ ਰਿਹਾ ਹੈ।

ਉਹ ਮੰਗਣ ਨਾਲੋਂ ਮਿਹਨਤ ਕਰਕੇ ਖਾਣ ਵਿਚ ਵਿਸ਼ਵਾਸ ਰੱਖਦੇ ਹਨ। ਜਿਸ ਕਰਕੇ ਦੋਵੇਂ ਲੱਤਾਂ ਤੋਂ ਅਪਾਹਜ ਛੋਟਾ ਲੜਕਾ ਡੀ.ਜੇ ਦਾ ਕੰਮ ਕਰਦਾ ਹੈ। ਅੱਜ ਵੀ ਜਦੋਂ ਦਰਸ਼ਨਾ ਕੁਮਾਰੀ ਨੂੰ ਪੁਰਾਣੇ ਦਿਨ ਯਾਦ ਆਉਂਦੇ ਹਨ ਤਾਂ ਉਹ ਰੋਣ ਲੱਗਦੀ ਹੈ। ਭਾਵੇਂ ਇਨ੍ਹਾਂ ਦਾ ਆਪਣਾ ਘਰ ਬਾਰ ਨਹੀਂ ਹੈ ਪਰ ਫੇਰ ਵੀ ਇਹ ਪਰਮਾਤਮਾ ਦੇ ਸ਼ੁਕਰਗੁਜ਼ਾਰ ਹਨ। ਜਿਸ ਤਰ੍ਹਾਂ ਹਿੰਮਤ ਕਰਕੇ ਦਰਸ਼ਨਾ ਕੁਮਾਰੀ ਨੇ ਆਪਣੇ ਪਰਿਵਾਰ ਦੀ ਪਾਲਣਾ ਕੀਤੀ ਹੈ, ਉਨ੍ਹਾਂ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.