16 ਸਾਲਾ ਕੁੜੀ ਨੇ ਕਰ ਦਿੱਤਾ ਵੱਡਾ ਕਾਂਡ, ਮਾਪਿਆਂ ਦੇ ਲੱਖਾਂ ਰੁਪਏ ਲੈ ਕੇ ਮੁੰਡੇ ਨਾਲ ਹੋਈ ਗਾਇਬ

ਕਪੂਰਥਲਾ ਦੇ ਇਕ ਪਿੰਡ ਦੇ ਇੱਕ ਪਰਿਵਾਰ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਰੋਡ ਜਾਮ ਕਰਕੇ ਧਰਨਾ ਲਗਾ ਦਿੱਤਾ। ਮਾਮਲਾ ਇਸ ਪਰਿਵਾਰ ਦੀ ਨਾਬਾਲਗ ਬੇਟੀ ਨੂੰ ਇੱਕ ਡਾਕਟਰ ਦੁਆਰਾ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਜਾਣ ਦਾ ਹੈ। ਸੀਨੀਅਰ ਪੁਲਿਸ ਅਧਿਕਾਰੀਆਂ ਦੁਆਰਾ ਕਾਰਵਾਈ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਪਰਿਵਾਰ ਨੇ ਧਰਨਾ ਚੁੱਕ ਦਿੱਤਾ। ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਦੀ ਉਮਰ 16 ਸਾਲ ਹੈ। ਪਿੰਡ ਵਿੱਚ ਡਾਕਟਰ ਦੀ ਦੁਕਾਨ ਕਰਨ ਵਾਲਾ ਵਿਅਕਤੀ

ਉਨ੍ਹਾਂ ਦੀ ਧੀ ਨੂੰ ਵਰਗਲਾ ਕੇ ਲੈ ਗਿਆ ਹੈ। ਲੜਕੀ ਘਰ ਵਿਚੋਂ ਸੋਨਾ ਅਤੇ ਨਕਦੀ ਵੀ ਚੁੱਕ ਕੇ ਲੈ ਗਈ ਹੈ। ਇਸ ਔਰਤ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੁੰਡੇ ਤੇ ਪਰਚਾ ਕਰਵਾਇਆ ਹੈ। ਮੁੰਡੇ ਦੇ ਬਾਪ ਨੂੰ ਪੁਲਿਸ ਨੇ ਫੜਿਆ ਹੈ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਜਿਸ ਕਰਕੇ ਪਿੰਡ ਵਾਸੀ ਉਨ੍ਹਾਂ ਦੇ ਨਾਲ ਮਿਲ ਕੇ ਧਰਨਾ ਦੇਣ ਪਹੁੰਚੇ ਹਨ। ਲੜਕੀ ਦੇ ਪਿਤਾ ਨੇ ਜਾਣਕਾਰੀ ਦਿੱਤੀ ਹੈ ਕਿ ਪਿੰਡ ਵਿੱਚ ਡਾਕਟਰ ਦੀ ਦੁਕਾਨ ਕਰਨ ਵਾਲਾ ਮੁੰਡਾ ਉਨ੍ਹਾਂ ਦੀ ਧੀ ਨੂੰ ਲੈ ਗਿਆ ਹੈ। ਲੜਕੀ ਘਰ ਵਿਚੋਂ 5 ਤੋਲੇ ਸੋਨਾ ਅਤੇ 6 ਲੱਖ ਰੁਪਏ ਵੀ ਨਾਲ ਲੈ ਗਈ ਹੈ।

ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਥਾਣਾ ਮੁਖੀ ਵਲੋਂ ਤਾਂ ਉਨ੍ਹਾਂ ਦੀ ਸਪੋਰਟ ਕੀਤੀ ਜਾਂਦੀ ਹੈ ਪਰ ਹੋਰ ਮੁਲਾਜ਼ਮ ਗੌਰ ਨਹੀਂ ਕਰਦੇ। 12 ਦਿਨ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਦੀ ਧੀ ਵਾਪਸ ਨਹੀਂ ਕਰਵਾਈ ਗਈ। ਪੁਲਿਸ ਨੇ ਭਾਵੇਂ ਮੁੰਡੇ ਦੇ ਪਿਤਾ ਨੂੰ ਫੜਿਆ ਹੈ ਪਰ ਉਸ ਨੂੰ ਏ ਸੀ ਕਮਰੇ ਵਿਚ ਬਿਠਾਇਆ ਹੋਇਆ ਸੀ। ਉਨ੍ਹਾਂ ਨੂੰ ਸੀਨੀਅਰ ਪੁਲਿਸ ਅਫ਼ਸਰ ਨੇ ਕਾਰਵਾਈ ਦਾ ਭਰੋਸਾ ਦਿੱਤਾ ਹੈ। ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਦੇ ਦੱਸਣ ਮੁਤਾਬਕ ਇਸ ਪਰਿਵਾਰ ਦੀ ਸੁਣਵਾਈ ਨਹੀਂ ਸੀ ਹੋ ਰਹੀ।

ਚੱਕਾ ਜਾਮ ਕੀਤੇ ਜਾਣ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਨੇ ਕਾਰਵਾਈ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਦੀ ਲੜਕੀ ਵਾਪਸ ਮੰਗਵਾਈ ਜਾਵੇ। ਜੋ ਪੈਸੇ ਅਤੇ ਸੋਨਾ ਲੜਕੀ ਲੈ ਕੇ ਗਈ ਹੈ ਉਹ ਵੀ ਬਰਾਮਦ ਕਰਵਾਇਆ ਜਾਵੇ। ਪੁਲਿਸ ਨੇ ਉਨ੍ਹਾਂ ਨੂੰ ਸਵੇਰੇ 10 ਵਜੇ ਤੱਕ ਹਰ ਹਾਲਤ ਵਿੱਚ ਲੜਕੀ ਬਰਾਮਦ ਕਰਨ ਦਾ ਭਰੋਸਾ ਦਿੱਤਾ ਹੈ। ਮਹਿਲਾ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਲੜਕੀ 18 ਤਾਰੀਖ ਨੂੰ 11 ਵਜੇ ਕਿਸੇ ਲੜਕੇ ਨਾਲ ਘਰੋਂ ਚਲੀ ਗਈ ਸੀ।

ਮੁੰਡਾ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਲੈ ਗਿਆ ਸੀ। ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੂੰ ਕੁਝ ਸੁਰਾਗ ਮਿਲੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਮੁਤਾਬਕ ਲੜਕੀ ਨਾਬਾਲਗ ਹੈ। ਉਸ ਦੀ ਉਮਰ 17 ਸਾਲ ਹੈ। ਪਰਿਵਾਰ ਵੱਲੋਂ ਅੱਜ ਧਰਨਾ ਵੀ ਲਗਾਇਆ ਗਿਆ ਸੀ। ਮਹਿਲਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੜਕੀ ਨੂੰ ਜਲਦੀ ਬ੍ਰਾਮਦ ਕਰ ਲਿਆ ਜਾਵੇਗਾ। ਲੜਕੇ ਦੇ ਪਿਤਾ ਨੂੰ ਫੜ ਲਿਆ ਗਿਆ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.