ਚੱਲਦੇ ਵਿਆਹ ਚੋਂ ਪੁਲਿਸ ਨੇ ਵਿਚੋਲੇ ਸਮੇਤ ਚੁੱਕੀ ਲਾੜੀ, ਲਾੜੀ ਦੀ ਸੱਚਾਈ ਜਾਣਕੇ ਰਿਸ਼ਤੇਦਾਰਾਂ ਦੇ ਉੱਡੇ ਹੋਸ਼

ਕੁਝ ਲੋਕਾਂ ਨੇ ਤਾਂ ਧਨ ਇਕੱਠਾ ਕਰਨ ਦੇ ਕਈ ਤਰ੍ਹਾਂ ਦੇ ਧੰਦੇ ਚਲਾਏ ਹੋਏ ਹਨ। ਜਿਸ ਅਧੀਨ ਇਹ ਲੋਕ ਭੋਲੇ ਭਾਲੇ ਲੋਕਾਂ ਨੂੰ ਚੂਨਾ ਲਾ ਜਾਂਦੇ ਹਨ। ਅਸੀਂ ਦੇਖਦੇ ਹਾਂ ਕਿ ਜਦੋਂ ਕਿਸੇ ਲੜਕੇ ਦੀ ਵਿਆਹ ਦੀ ਉਮਰ ਟੱਪ ਜਾਂਦੀ ਹੈ ਤਾਂ ਉਹ ਵਿਚੋਲਿਆਂ ਨੂੰ ਲਾਲਚ ਦੇ ਕੇ ਰਿਸ਼ਤਾ ਸਿਰੇ ਚੜ੍ਹਾਉਣ ਦੀ ਸਕੀਮ ਬਣਾਉਂਦੇ ਹਨ ਪਰ ਕਈ ਵਾਰ ਉਨ੍ਹਾਂ ਨਾਲ ਧੋ ਖਾ ਹੋ ਜਾਂਦਾ ਹੈ। ਇਹ ਘਟਨਾ ਥਾਣਾ ਫਿਰੋਜ਼ਪੁਰ ਕੈਂਟ ਅਧੀਨ ਪੈਂਦੇ ਇਲਾਕੇ ਵਿਚ ਵਾਪਰੀ ਹੈ। ਜਿੱਥੇ ਹਰਿਆਣਾ ਤੋਂ ਆਏ ਇੱਕ ਪਰਿਵਾਰ ਨਾਲ ਧੋਖਾ ਹੋ ਗਿਆ।

ਅਸਲ ਵਿੱਚ ਫਤਿਹਾਬਾਦ ਦੇ ਇਕ ਲੜਕੇ ਦੇ ਜੀਜੇ ਨੇ ਆਪਣੇ ਕਿਸੇ ਦੋਸਤ ਨੂੰ ਆਪਣੇ ਸਾਲੇ ਲਈ ਰਿਸ਼ਤਾ ਲੱਭਣ ਲਈ ਕਿਹਾ। ਇਸ ਵਿਚੋਲੇ ਦੋਸਤ ਨੇ 31 ਹਜ਼ਾਰ ਰੁਪਏ ਦੀ ਮੰਗ ਕੀਤੀ ਅਤੇ ਇਨ੍ਹਾਂ ਦਾ ਸੌਦਾ ਹੋ ਗਿਆ। ਜਦੋਂ ਫਤਿਹਾਬਾਦ ਤੋਂ ਬਰਾਤ ਫਿਰੋਜ਼ਪੁਰ ਕੈਂਟ ਪਹੁੰਚੀ ਤਾਂ ਕੁੜੀ ਵਾਲਿਆਂ ਨੇ ਅਦਾਲਤੀ ਵਿਆਹ ਕਰਨ ਦੀ ਬਜਾਏ ਮੰਦਰ ਵਿਚ ਵਿਆਹ ਕਰਨ ਦੀ ਸਲਾਹ ਦਿੱਤੀ। ਜਿਸ ਕਰਕੇ ਦੋਵੇਂ ਪਰਿਵਾਰ ਮੰਦਰ ਵਿੱਚ ਪਹੁੰਚ ਗਏ। ਪੰਡਤ ਨੇ ਲਾੜਾ ਅਤੇ ਲਾੜੀ ਦੇ ਦਸਤਾਵੇਜ਼ ਮੰਗਵਾ ਲਏ।

ਜਦੋਂ ਪੰਡਤ ਨੇ ਲਾੜੀ ਦੇ ਆਧਾਰ ਕਾਰਡ ਦੀ ਤਸਵੀਰ ਨੂੰ ਧਿਆਨ ਨਾਲ ਦੇਖਿਆ ਤਾਂ ਉਹ ਲਾੜੀ ਦੇ ਚਿਹਰੇ ਨਾਲ ਮੇਲ ਨਹੀਂ ਸੀ ਖਾਂਦੀ। ਕੁਝ ਹੋਰ ਗੌਰ ਕਰਨ ਤੇ ਪੰਡਤ ਨੂੰ ਪਤਾ ਲੱਗਾ ਕਿ ਇਸ ਆਧਾਰ ਕਾਰਡ ਰਾਹੀਂ ਤਾਂ ਉਹ ਇਕ ਦਿਨ ਪਹਿਲਾਂ ਵੀ ਵਿਆਹ ਕਰਵਾ ਚੁੱਕੇ ਹਨ। ਪੰਡਤ ਨੇ ਇਸ ਬਾਰੇ ਲਾੜੇ ਦੀ ਮਾਂ ਨੂੰ ਸੂਹ ਦੇ ਦਿੱਤੀ। ਲਾੜੇ ਵਾਲਿਆਂ ਨੇ ਲੁਕਵੇਂ ਰੂਪ ਵਿੱਚ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ। ਦੇਖਦੇ ਹੀ ਦੇਖਦੇ ਮੰਦਰ ਵਿਚ ਪੁਲਿਸ ਪਹੁੰਚ ਗਈ। ਪੁਲਿਸ ਨੂੰ ਦੇਖ ਕੇ 3 ਵਿਅਕਤੀ ਮੌਕੇ ਤੋਂ ਦੌੜ ਗਏ ਅਤੇ 4 ਪੁਲਿਸ ਦੇ ਕਾਬੂ ਆ ਗਏ। ਪੁਲਿਸ ਨੇ ਦਰਸ਼ਨਾ ਦੇਵੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ।

ਅਸਲ ਵਿੱਚ ਇਹ ਇੱਕ ਗਰੋਹ ਹੈ। ਜੋ ਫਰਜ਼ੀ ਵਿਆਹ ਕਰਦਾ ਹੈ। ਇਹ ਲੜਕੇ ਵਾਲਿਆਂ ਤੋਂ ਵਿਚੋਲਪੁਣੇ ਦੇ ਪੈਸੇ ਲੈ ਲੈਂਦੇ ਹਨ। ਵਿਆਹ ਵਿੱਚ ਲਾੜੀ ਦੇ ਨਕਲੀ ਰਿਸ਼ਤੇਦਾਰ ਹੁੰਦੇ ਹਨ। ਲਾੜੀ ਦੇ ਨਕਲੀ ਮਾਤਾ-ਪਿਤਾ, ਭੈਣ-ਭਰਾ ਅਤੇ ਹੋਰ ਚਾਚੇ-ਤਾਏ ਲਾੜੀ ਨੂੰ ਵਿਦਾ ਕਰਦੇ ਹਨ। ਲਾੜੀ ਕੁਝ ਦਿਨ ਸਹੁਰੇ ਘਰ ਰਹਿਣ ਪਿੱਛੋਂ ਮੌਕਾ ਮਿਲਣ ਤੇ ਉੱਥੋਂ ਨਕਦੀ ਅਤੇ ਗਹਿਣੇ ਚੁੱਕ ਕੇ ਰਫੂ ਚੱਕਰ ਹੋ ਜਾਂਦੀ ਹੈ। ਭਾਵੇਂ ਇਸ ਲਾੜੇ ਦਾ ਵਿਆਹ ਨਹੀਂ ਹੋ ਸਕਿਆ ਪਰ ਉਹ ਮਾਲੀ ਨੁਕਸਾਨ ਤੋਂ ਬਚ ਗਿਆ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

Leave a Reply

Your email address will not be published.