ਭੇਦਭਰੀ ਹਾਲਤ ਚ ਹੋਈ ਵਿਆਹੁਤਾ ਦੀ ਮੋਤ, ਪਰਿਵਾਰ ਦਾ ਰੋ ਰੋ ਹੋਇਆ ਬੁਰਾ ਹਾਲ

ਹੁਸ਼ਿਆਰਪੁਰ ਦੇ ਇਸਲਾਮਾਬਾਦ ਵਿਚ ਹਰਪ੍ਰੀਤ ਕੌਰ ਨਾਮ ਦੀ ਵਿਆਹੁਤਾ ਦੀ ਜਾਨ ਜਾਣ ਤੋਂ ਬਾਅਦ ਉਸ ਦੇ ਪੇਕੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰ ਰਹੇ ਹਨ। ਮ੍ਰਿਤਕਾ ਹਰਪ੍ਰੀਤ ਕੌਰ ਦੇ ਪੇਕਿਆਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਧੀ ਨੂੰ ਪੱਖੇ ਨਾਲ ਟੰ ਗ ਕੇ ਉਸ ਦੀ ਜਾਨ ਲਈ ਗਈ ਹੈ। ਮ੍ਰਿਤਕਾ ਦੇ ਪੇਕੇ ਫਗਵਾੜਾ ਨੇੜਲੇ ਪਿੰਡ ਖੁਰਮਪੁਰ ਵਿੱਚ ਦੱਸੇ ਜਾਂਦੇ ਹਨ। ਹਰਪ੍ਰੀਤ ਕੌਰ ਦਾ ਪਿਤਾ ਇਸ ਦੁਨੀਆ ਵਿਚ ਨਹੀਂ ਹੈ। ਉਸ ਦਾ ਭਰਾ ਵਿਦੇਸ਼ ਵਿਚ ਹੈ। ਹਰਪ੍ਰੀਤ ਕੌਰ ਦਾ ਵਿਆਹ 2017 ਵਿੱਚ ਹੁਸ਼ਿਆਰਪੁਰ ਦੇ ਅਜੇ ਨਾਲ ਹੋਇਆ ਸੀ।

ਇਨ੍ਹਾਂ ਦੇ ਘਰ 4 ਸਾਲ ਦੀ ਇਕ ਬੇਟੀ ਵੀ ਹੈ। ਪਰਿਵਾਰ ਦਾ ਦੋਸ਼ ਹੈ ਕਿ ਜਦੋਂ ਦਾ ਉਨ੍ਹਾਂ ਨੇ ਹਰਪ੍ਰੀਤ ਕੌਰ ਦਾ ਵਿਆਹ ਕੀਤਾ ਹੈ ਉਸ ਸਮੇਂ ਤੋਂ ਹੀ ਉਸ ਦਾ ਪਤੀ, ਸੱਸ, ਸਹੁਰਾ ਅਤੇ ਦੋਵੇਂ ਨਣਦਾਂ ਉਸ ਨਾਲ ਚੰਗਾ ਸਲੂਕ ਨਹੀਂ ਸੀ ਕਰਦੇ। ਉਸ ਤੋਂ ਵਾਰ ਵਾਰ ਦਾਜ ਦੀ ਮੰਗ ਕੀਤੀ ਜਾਂਦੀ ਸੀ। ਹਰਪ੍ਰੀਤ ਕੌਰ ਆਪਣੀ ਮਾਂ ਦਵਿੰਦਰ ਕੌਰ ਨੂੰ ਜਦੋਂ ਇਹ ਗੱਲਾਂ ਦੱਸਦੀ ਸੀ ਤਾਂ ਦਵਿੰਦਰ ਕੌਰ ਉਸ ਨੂੰ ਸਮਝਾਉਂਦੀ ਸੀ ਕਿ ਉਸ ਦਾ ਪਿਤਾ ਨਹੀਂ ਹੈ। ਇਸ ਲਈ ਉਹ ਕਿਸੇ ਨਾ ਕਿਸੇ ਤਰ੍ਹਾਂ ਪੇਕੇ ਘਰ ਰਹਿ ਕੇ ਸਮਾਂ ਗੁਜ਼ਾਰੇ।

ਹੌਲੀ ਹੌਲੀ ਘਰ ਦਾ ਮਾਹੌਲ ਠੀਕ ਹੋ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਅਜੇ ਨੇ ਆਪਣੀ ਸੱਸ ਦਵਿੰਦਰ ਕੌਰ ਨੂੰ ਫੋਨ ਕੀਤਾ ਕਿ ਹਰਪ੍ਰੀਤ ਕੌਰ ਦੀ ਤਬੀਅਤ ਠੀਕ ਨਹੀਂ ਹੈ। ਇਸ ਲਈ ਹਰਪ੍ਰੀਤ ਕੌਰ ਦੇ ਪੇਕੇ ਵਾਲੇ ਗੱਡੀ ਲੈ ਕੇ ਹੁਸ਼ਿਆਰਪੁਰ ਪਹੁੰਚ ਗਏ। ਇੱਥੇ ਆ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਹਰਪ੍ਰੀਤ ਕੌਰ ਦੀ ਜਾਨ ਜਾ ਚੁੱਕੀ ਹੈ। ਜਦੋਂ ਪਰਿਵਾਰ ਨੇ ਹਸਪਤਾਲ ਵਿੱਚ ਪਹੁੰਚ ਕੇ ਮ੍ਰਿਤਕ ਦੇਹ ਦੇਖੀ ਤਾਂ ਉਸ ਦੇ ਗਲੇ ਉਤੇ ਨਿਸ਼ਾਨ ਸਨ। ਮ੍ਰਿਤਕਾ ਦੇ ਪੇਕੇ ਪਰਿਵਾਰ ਦੀਆਂ ਨਜ਼ਰਾਂ ਵਿੱਚ ਉਨ੍ਹਾਂ ਦੀ ਧੀ ਨੂੰ ਪੱਖੇ ਨਾਲ ਟੰਗ ਕੇ

ਉਸ ਦੀ ਜਾਨ ਲਈ ਗਈ ਹੈ। ਉਹ ਮ੍ਰਿਤਕਾ ਦੇ ਪਤੀ, ਸੱਸ, ਸਹੁਰੇ, ਦੋਵੇਂ ਨਣਦਾਂ ਅਤੇ ਨਣਦੋਈਆਂ ਤੇ ਕਾਰਵਾਈ ਦੀ ਮੰਗ ਕਰ ਰਹੇ ਹਨ। ਘਟਨਾ ਦੀ ਇਤਲਾਹ ਮਿਲਣ ਤੇ ਪੁਲਿਸ ਅਮਨ ਹਸਪਤਾਲ ਪਹੁੰਚ ਗਈ। ਪੁਲਿਸ ਨੇ ਦੇਖਿਆ ਕਿ ਮ੍ਰਿਤਕਾ ਦੀ ਜਾਨ ਲਟਕਣ ਨਾਲ ਗਈ ਹੈ। ਪੁਲਿਸ ਨੇ ਮ੍ਰਿਤਕਾ ਦੀ ਮਾਂ ਦਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *