ਮਾਂ ਦੀ ਲਾਸ਼ ਤੇ ਰੋਣ ਦਾ ਕਰਦਾ ਸੀ ਨਾਟਕ, ਵਹੁਟੀ ਨਾਲ ਮਿਲਕੇ ਲੈ ਲਈ ਮਾਂ ਦੀ ਜਾਨ

ਪਿਛਲੇ ਦਿਨੀਂ ਅਮਲੋਹ ਥਾਣੇ ਅਧੀਨ ਪੈਂਦੇ ਇਲਾਕੇ ਵਿੱਚ ਭੋਲੀ ਨਾਮ ਦੀ ਬਜ਼ੁਰਗ ਔਰਤ ਦੀ ਜਾਨ ਜਾਣ ਦਾ ਮਾਮਲਾ ਪੁਲਿਸ ਨੇ ਟ੍ਰੇਸ ਕਰ ਲਿਆ ਹੈ। ਔਰਤ ਦੀ ਜਾਨ ਲੈਣ ਵਾਲੇ ਕੋਈ ਹੋਰ ਨਹੀਂ ਸਗੋਂ ਮ੍ਰਿਤਕਾ ਦਾ ਪੁੱਤਰ ਹਨੀ ਗੋਇਲ ਅਤੇ ਨੂੰਹ ਆਰਤੀ ਹੀ ਨਿਕਲੇ ਹਨ। ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰ ਕੇ ਰਿਮਾਂਡ ਹਾਸਲ ਕਰ ਲਿਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਿਤਕਾ ਭੋਲੀ ਮੁਦਈ ਧਰਮਵੀਰ ਗੋਇਲ ਦੀ ਪਤਨੀ ਸੀ।

ਜਿਸ ਦੀ ਕਿਸੇ ਨੇ ਜਾਨ ਲੈ ਲਈ ਸੀ। ਪੁਲਿਸ ਨੇ 302 ਅਤੇ 34 ਆਈ.ਪੀ.ਸੀ ਦਾ ਮਾਮਲਾ ਦਰਜ ਕੀਤਾ ਸੀ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਮ੍ਰਿਤਕਾ ਦੇ ਪੁੱਤਰ ਨੇ ਲਿਖਾਇਆ ਸੀ ਕਿ 4 ਨਕਾਬਪੋਸ਼ ਪਲੈਟੀਨਾ ਮੋਟਰਸਾਈਕਲ ਉੱਤੇ ਆਏ ਅਤੇ ਉਸ ਦੀ ਮਾਂ ਦੀ ਜਾਨ ਲੈ ਕੇ ਰਫੂਚੱਕਰ ਹੋ ਗਏ ਪਰ ਪੁਲਿਸ ਨੂੰ ਜਾਂਚ ਦੌਰਾਨ ਇਸ ਵਿੱਚ ਕੋਈ ਸੱਚਾਈ ਨਹੀਂ ਲੱਗੀ ਕਿਉਂਕਿ ਔਰਤ ਦੀ ਉਮਰ ਬਹੁਤ ਜ਼ਿਆਦਾ ਸੀ। ਇਸ ਤੋਂ ਬਿਨਾਂ ਜਦੋਂ ਹਨੀ ਉਨ੍ਹਾਂ ਕੋਲ ਆਉੰਦਾ ਸੀ ਤਾਂ ਬਹੁਤ ਕੰਬਦਾ ਸੀ।

ਜਿਸ ਕਰਕੇ ਉਨ੍ਹਾਂ ਨੂੰ ਹਨੀ ਤੇ ਹੀ ਸ਼ੱਕ ਹੋਇਆ। ਪੁਲਿਸ ਅਧਿਕਾਰੀ ਦਾ ਮੰਨਣਾ ਹੈ ਕਿ ਘਟਨਾ ਨੂੰ ਅੰਜਾਮ ਦੇਣ ਮਗਰੋਂ 4 ਵਿਅਕਤੀਆਂ ਦਾ ਇਸ ਗਲੀ ਵਿੱਚੋਂ ਪਲੈਟੀਨਾ ਮੋਟਰਸਾਈਕਲ ਉੱਤੇ ਜਾਣਾ ਨਾਮੁਮਕਿਨ ਹੈ। ਸੀ.ਸੀ.ਟੀ.ਵੀ ਵਿੱਚ ਵੀ ਕੁਝ ਨਜ਼ਰ ਨਹੀਂ ਆਇਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕਾ ਦੇ ਪੁੱਤਰ ਹਨੀ ਗੋਇਲ ਅਤੇ ਨੂੰਹ ਆਰਤੀ ਨੇ ਹੀ ਮਿਲ ਕੇ ਬਜ਼ੁਰਗ ਮਾਤਾ ਦੀ ਜਾਨ ਲਈ ਹੈ। ਇਸ ਪਿੱਛੇ ਉਨ੍ਹਾਂ ਦਾ ਉਦੇਸ਼ ਉਸ ਘਰ ਨੂੰ ਹ ਥਿ ਆ ਉ ਣਾ ਸੀ,

ਜਿਸ ਵਿੱਚ ਉਹ ਰਹਿ ਰਹੇ ਹਨ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਘਰ ਵਿਚ ਇਕ ਪੇਟੀ ਅਤੇ ਬੈੱਡ ਪਿਆ ਸੀ। ਇਨ੍ਹਾਂ ਦੇ ਵਿਚਕਾਰ ਮ੍ਰਿਤਕਾ ਖੜ੍ਹੀ ਸੀ। ਉਸ ਸਮੇਂ ਘਰ ਵਿਚ ਮਿ੍ਤਕਾ, ਹਨੀ ਗੋਇਲ ਅਤੇ ਆਰਤੀ ਤਿੰਨੇ ਹੀ ਸਨ। ਮ੍ਰਿਤਕਾ ਦਾ ਪਤੀ ਅਤੇ ਛੋਟਾ ਪੁੱਤਰ ਗੋਰਾ ਘਰ ਤੋਂ ਬਾਹਰ ਸਨ। ਘਟਨਾ ਤੋਂ ਪਹਿਲਾਂ ਘਰ ਦੇ ਤਿੰਨੇ ਮੈਂਬਰਾਂ ਵਿਚਕਾਰ ਤੂੰ ਤੂੰ ਮੈਂ ਮੈਂ ਹੋਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਤੋਂ ਪਹਿਲਾਂ ਆਰਤੀ ਅਤੇ ਹਨੀ ਨੇ ਘਰ ਵਿੱਚ ਦੋਵੇਂ ਕੂਲਰ ਚਲਾ ਦਿੱਤੇ ਤਾਂ ਕਿ ਆਵਾਜ਼ ਬਾਹਰ ਨਾ ਜਾਵੇ। ਆਰਤੀ ਪਹਿਲਾਂ ਥੱਲੇ ਆਈ।

ਉਸ ਨੇ ਆਪਣੀ ਸੱਸ ਤੇ ਵਾਰ ਕੀਤੇ ਅਤੇ ਹਨੀ ਨੇ ਆਪਣੀ ਮਾਂ ਦਾ ਮੂੰਹ ਬੰਦ ਕਰ ਦਿੱਤਾ। ਮ੍ਰਿਤਕਾ ਦੀ ਜਾਨ ਲੈਣ ਉਪਰੰਤ ਇਨ੍ਹਾਂ ਨੇ ਉਸ ਨੂੰ ਬੈੱਡ ਤੇ ਲਿਟਾ ਦਿੱਤਾ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਨ੍ਹਾਂ ਨੇ 7-30 ਵਜੇ ਘਟਨਾ ਨੂੰ ਅੰਜਾਮ ਦਿੱਤਾ ਅਤੇ 10-30 ਵਜੇ 108 ਨੰਬਰ ਤੇ ਐਂ ਬੂ ਲੈਂ ਸ ਨੂੰ ਫੋਨ ਕਰ ਦਿੱਤਾ ਪਰ 100 ਨੰਬਰ ਤੇ ਪੁਲਿਸ ਨੂੰ ਫੋਨ ਨਹੀਂ ਕੀਤਾ। ਪੁਲਿਸ ਨੇ ਇਨ੍ਹਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ। ਘਟਨਾ ਦੌਰਾਨ ਵਰਤੀ ਗਈ ਤਿੱਖੀ ਚੀਜ਼ ਇਨ੍ਹਾਂ ਤੋਂ ਬਰਾਮਦ ਕਰਨੀ ਬਾਕੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *