ਵਿਆਹ ਕਰਵਾ ਕੇ ਮੁੰਡਾ ਗਿਆ ਸੀ ਕਨੇਡਾ, ਚੱਲਦੇ ਟਰਾਲੇ ਚ ਇਸ ਮੁੰਡੇ ਨੂੰ ਮਿਲੀ ਮੋਤ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਗੋਲਡਨ ਏਰੀਆ ਤੋਂ 35 ਕਿਲੋਮੀਟਰ ਦੇ ਫ਼ਰਕ ਨਾਲ 2 ਟਰੱਕਾਂ ਵਿਚਕਾਰ ਆਹਮੋ ਸਾਹਮਣੇ ਤੋਂ ਟੱਕਰ ਹੋਣ ਦੀ ਜਾਣਕਾਰੀ ਮਿਲੀ ਹੈ। ਟੱਕਰ ਇੰਨੀ ਜ਼ੋਰ ਨਾਲ ਹੋਈ ਕਿ ਦੋਵੇਂ ਟਰੱਕਾਂ ਨੂੰ ਅੱਗ ਲੱਗ ਗਈ। ਮੌਕੇ ਤੇ ਪਹੁੰਚੀ ਗੋਲਡਨ ਫੀਲਡ ਆਰ.ਸੀ.ਐੱਮ.ਪੀ ਅਤੇ ਬ੍ਰਿਟਿਸ਼ ਕੋਲੰਬੀਆ ਹਾਈਵੇਅ ਪਟਰੌਲਿੰਗ ਪਾਰਟੀ ਦੁਬਾਰਾ ਹਿੰਮਤ ਕਰ ਕੇ ਦੋਵੇਂ ਟਰੱਕ ਡਰਾਈਵਰਾਂ ਨੂੰ ਟਰੱਕਾਂ ਵਿਚੋਂ ਬਾਹਰ ਕੱਢਿਆ ਗਿਆ ਪਰ ਤਦ ਤਕ ਭਾਣਾ ਵਾਪਰ ਚੁੱਕਾ ਸੀ।

ਦੋਵੇਂ ਟਰੱਕ ਡਰਾਈਵਰ ਬੁਰੀ ਤਰ੍ਹਾਂ ਝੁ ਲ ਸ ਜਾਣ ਕਾਰਨ ਅੱਖਾਂ ਮੀਟ ਚੁੱਕੇ ਸਨ। ਇਨ੍ਹਾਂ ਵਿਚੋਂ ਇਕ ਟਰੱਕ ਚਾਲਕ ਪੰਜਾਬੀ ਸੀ। ਜਿਸ ਦੀ ਪਛਾਣ ਜਗਸੀਰ ਸਿੰਘ ਪੁੱਤਰ ਕੁਲਵੰਤ ਸਿੰਘ ਵਜੋਂ ਹੋਈ ਹੈ। ਉਹ ਜ਼ਿਲ੍ਹਾ ਮੋਗਾ ਦੇ ਪਿੰਡ ਘੋਲੀਆ ਖੁਰਦ ਨਾਲ ਸਬੰਧਤ ਸੀ। ਜਗਸੀਰ ਸਿੰਘ 10-12 ਸਾਲ ਪਹਿਲਾਂ ਕੈਨੇਡਾ ਗਿਆ ਸੀ। ਉਸ ਦੇ 2 ਬੱਚੇ ਹਨ। ਉਹ ਅਲਬਰਟਾ ਸੂਬੇ ਦੇ ਕੈਲਗਰੀ ਸ਼ਹਿਰ ਵਿਚ ਰਹਿੰਦਾ ਸੀ। ਜਗਸੀਰ ਸਿੰਘ ਤੋਂ ਛੋਟਾ ਉਸ ਦਾ ਇੱਕ ਭਰਾ ਹੈ। ਜੋ ਵਿਆਹਿਆ ਹੋਇਆ ਹੈ ਜਦਕਿ ਭੈਣ ਵਿਆਹੁਣ ਯੋਗ ਹੈ।

ਮ੍ਰਿਤਕ ਦੇ ਮਾਤਾ-ਪਿਤਾ, ਦਾਦਾ-ਦਾਦੀ, ਚਾਚੇ-ਤਾਏ ਸਭ ਕੈਨੇਡਾ ਵਿੱਚ ਹਨ। ਇਨ੍ਹਾਂ ਨੇ ਪੰਜਾਬ ਵਿਚਲੇ ਆਪਣੇ ਘਰ ਦੀ ਦੇਖ ਰੇਖ ਦੀ ਜ਼ਿੰਮੇਵਾਰੀ ਇਕ ਹੋਰ ਪਰਿਵਾਰ ਨੂੰ ਸੌਂਪੀ ਹੋਈ ਹੈ। ਹਾਦਸਾ ਸਵੇਰ ਸਮੇਂ ਵਾਪਰਿਆ ਹੈ। ਉਸ ਸਮੇਂ ਜਗਸੀਰ ਸਿੰਘ ਅਮਰੀਕਾ ਤੋਂ ਟਰੱਕ ਲੈ ਕੇ ਆ ਰਿਹਾ ਸੀ। ਜਦੋਂ ਉਹ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੂਸਰੇ ਟਰੱਕ ਵਿਚ ਪਸ਼ੂ ਲੱਦੇ ਹੋਈ ਸਨ। ਦੋਵੇਂ ਟਰੱਕਾਂ ਨੂੰ ਅੱਗ ਲੱਗ ਗਈ ਅਤੇ ਦੋਵੇਂ ਟਰੱਕਾਂ ਦੇ ਡਰਾਈਵਰ ਮੌਕੇ ਤੇ ਹੀ ਅੱਖਾਂ ਮੀਟ ਗਏ।

ਜਦੋਂ ਇਹ ਖ਼ਬਰ ਜਗਸੀਰ ਸਿੰਘ ਦੇ ਪਿੰਡ ਘੋਲੀਆ ਖੁਰਦ ਪਹੁੰਚੀ ਤਾਂ ਪਿੰਡ ਵਿੱਚ ਸੋ ਗ ਫੈਲ ਗਿਆ। ਸਾਰਾ ਪਿੰਡ ਇਸ ਘਟਨਾ ਤੇ ਅਫਸੋਸ ਜਤਾ ਰਿਹਾ ਹੈ। ਅਜੇ ਇੱਕ ਦਿਨ ਪਹਿਲਾਂ ਹੀ ਮ੍ਰਿਤਕ ਨੇ ਪਿੰਡ ਰਹਿੰਦੇ ਆਪਣੇ ਦੋਸਤ ਮੰਗੇ ਨਾਲ ਫੋਨ ਤੇ ਗੱਲ ਕੀਤੀ ਸੀ। ਉਸ ਨੇ ਪਿੰਡ ਵਿੱਚ ਹੋਣ ਵਾਲੇ ਟੂਰਨਾਮੈਂਟ ਦੇ ਇਸ਼ਤਿਹਾਰ ਵਿੱਚ ਲਗਵਾਉਣ ਲਈ ਆਪਣੀ ਫੋਟੋ ਵੀ ਭੇਜੀ ਸੀ। ਇਸ ਦੇ ਨਾਲ ਹੀ ਟੂਰਨਾਮੈਂਟ ਲਈ ਕੁਝ ਰਕਮ ਭੇਜੀ ਸੀ। ਇਹ ਕੋਈ ਨਹੀਂ ਸੀ ਜਾਣਦਾ ਕਿ ਜਲਦੀ ਹੀ ਭਾਣਾ ਵਾਪਰਨ ਵਾਲਾ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.