ਕੁੜੀ ਨੇ ਵਿਆਹ ਤੋਂ ਪਹਿਲਾਂ ਚੁੱਕ ਲਿਆ ਗਲਤ ਕਦਮ, ਪਰਿਵਾਰ ਨੇ ਮੁੰਡੇ ਤੇ ਲਗਾਏ ਦੋਸ਼

ਅੰਮ੍ਰਿਤਸਰ ਵਿਚ ਇਕ ਲੜਕੀ ਨੇ ਲਟਕ ਕੇ ਆਪਣੀ ਜਾਨ ਦੇ ਦਿੱਤੀ ਹੈ। ਲੜਕੀ ਦੇ ਪਰਿਵਾਰ ਵੱਲੋਂ ਆਸ਼ੂ ਨਾਮ ਦੇ ਲੜਕੇ ਤੇ ਦੋਸ਼ ਲਗਾਏ ਜਾ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਲੜਕੀ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਕ ਪੱਤਰ ਵੀ ਲਿਖਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਰਿਹਾ ਹੈ। ਆਸ਼ੂ ਦੇ ਭਰਾ ਮਨੀਸ਼ ਦਾ ਕਹਿਣਾ ਹੈ ਕਿ ਆਸ਼ੂ ਦੁਕਾਨ ਤੇ ਲੱਗਾ ਸੀ। ਜਿੱਥੇ ਹੋਮ ਡਿਲਿਵਰੀ ਦਾ ਕੰਮ ਕਰਦਾ ਸੀ। ਉਸ ਦੀ ਇੱਕ ਲੜਕੀ ਨਾਲ ਗੱਲਬਾਤ ਹੋ ਗਈ।

ਲੜਕੀ ਅਤੇ ਮੁੰਡਾ ਵਿਆਹ ਲਈ ਰਾਜ਼ੀ ਸਨ ਪਰ ਲੜਕੀ ਦੇ ਪਰਿਵਾਰ ਵਾਲੇ ਨਹੀਂ ਸੀ ਮੰਨਦੇ। ਮੁੰਡੇ ਦੇ ਪਰਿਵਾਰ ਵਾਲੇ ਵੀ ਵਿਆਹ ਲਈ ਰਾਜ਼ੀ ਸਨ। ਮੁਨੀਸ਼ ਦੇ ਦੱਸਣ ਮੁਤਾਬਕ ਉਸ ਦੀ ਮਾਂ ਖੁਦ ਲੜਕੀ ਕੋਲ ਗਈ ਅਤੇ ਗੱਲ ਬਾਤ ਕੀਤੀ। ਕੁੜੀ ਵਿਆਹ ਲਈ ਮੰਨ ਗਈ। ਆਸ਼ੂ ਨੇ ਵੀ ਕੁੜੀ ਦੇ ਪਰਿਵਾਰ ਨਾਲ ਗੱਲ ਕੀਤੀ।ਕੁੜੀ ਦਾ ਭਰਾ ਮੁੰਡੇ ਲੈ ਕੇ ਉਨ੍ਹਾਂ ਦੇ ਘਰ ਆ ਗਿਆ। ਉਨ੍ਹਾਂ ਨੇ ਲੜਕੀ ਦੇ ਪਰਿਵਾਰ ਨਾਲ ਫੋਨ ਤੇ ਵੀ ਗੱਲ ਬਾਤ ਕੀਤੀ। ਮੁਨੀਸ਼ ਨੇ ਦੱਸਿਆ ਹੈ

ਕਿ ਕੁੜੀ ਵਾਲਿਆਂ ਨੇ ਆਸ਼ੂ ਤੇ ਪਰਚਾ ਕਰਵਾ ਦਿੱਤਾ ਹੈ। ਮੁਨੀਸ਼ ਨੇ ਇਨਸਾਫ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਲੜਕੀ ਨੇ ਜਾਨ ਦੇ ਦਿੱਤੀ ਹੈ। ਜਦੋਂ ਉਹ ਮੌਕੇ ਤੇ ਗਏ ਤਾਂ ਮ੍ਰਿਤਕ ਦੇਹ ਲਟਕ ਰਹੀ ਸੀ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਲੜਕੀ ਬਿਊਟੀ ਐਵੇਨਿਊ ਵਿੱਚ ਕੰਮ ਕਰਦੀ ਸੀ। ਮ੍ਰਿਤਕਾ ਦੇ ਪਿਤਾ ਨੇ ਆਸ਼ੂ ਨਾਮ ਦੇ ਲੜਕੇ ਤੇ ਦੋਸ਼ ਲਗਾਏ ਹਨ। ਆਸ਼ੂ ਨਵੀਂ ਆਬਾਦੀ ਦਾ ਰਹਿਣ ਵਾਲਾ ਹੈ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਕ ਪੱਤਰ ਵੀ ਬਰਾਮਦ ਹੋਇਆ ਹੈ। ਜਿਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਅਧਾਰ ਤੇ ਆਸ਼ੂ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾਵੇਗਾ। ਪੁਲਿਸ ਨੇ ਅਜੇ ਤਕ ਕਿਸੇ ਨੂੰ ਨਹੀਂ ਫੜਿਆ। ਇਸ ਮਾਮਲੇ ਨੂੰ ਮੁਨੀਸ਼ ਪ੍ਰੇਮ ਸੰਬੰਧਾਂ ਦਾ ਮਾਮਲਾ ਦੱਸ ਰਿਹਾ ਹੈ ਜਦਕਿ ਦੂਸਰੇ ਪਾਸੇ ਮ੍ਰਿਤਕਾ ਦੇ ਪਰਿਵਾਰ ਨੇ ਮੁਨੀਸ਼ ਦੇ ਭਰਾ ਆਸ਼ੂ ਤੇ ਦੋਸ਼ ਲਗਾਏ ਹਨ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.