ਨਿਹੰਗ ਸਿੰਘ ਨਾਲ ਵੱਡੀ ਜੱਗੋਂ ਤੇਰਵੀਂ, ਨਹਿਰ ਕੋਲੋਂ ਮਿਲੀ ਲਾਸ਼

ਪੁਲਿਸ ਜ਼ਿਲ੍ਹਾ ਖੰਨਾ ਦੇ ਸ਼ਹਿਰ ਦੋਰਾਹਾ ਤੋਂ ਇਕ ਨਿਹੰਗ ਸਿੰਘ ਦੀ ਮ੍ਰਿਤਕ ਦੇਹ ਮਿਲੀ ਹੈ। ਜਿਸ ਤੇ ਕਿਸੇ ਤਿੱਖੀ ਚੀਜ਼ ਨਾਲ ਵਾਰ ਕੀਤੇ ਹੋਏ ਹਨ। ਪੁਲਿਸ ਨੇ ਮ੍ਰਿਤਕ ਦੇਹ ਕਬਜ਼ੇ ਵਿੱਚ ਲੈ ਲਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਨਿਹੰਗ ਸਿੰਘ ਦਾ ਨਾਮ ਗੁਰਮੇਲ ਸਿੰਘ ਸੀ ਜੋ ਕਿ ਨਾਭਾ ਦਾ ਰਹਿਣ ਵਾਲਾ ਸੀ। ਉਸ ਦੀ ਉਮਰ ਲਗਭਗ 50 ਸਾਲ ਸੀ। ਉਸ ਨੇ ਪੁਲ ਦੇ ਹੇਠ ਆਪਣੀ ਰਿਹਾਇਸ਼ ਕੀਤੀ ਹੋਈ ਸੀ ਅਤੇ ਕਾਫੀ ਦੇਰ ਤੋਂ ਇੱਥੇ ਹੀ ਰਹਿ ਰਿਹਾ ਸੀ।

ਸਵੇਰੇ 6-30 ਵਜੇ ਇਕ ਵਿਅਕਤੀ ਉਸ ਲਈ ਚਾਹ ਲੈ ਕੇ ਆਇਆ। ਉਸ ਨੇ ਦੇਖਿਆ ਕਿ ਗੁਰਮੇਲ ਸਿੰਘ ਮ੍ਰਿਤਕ ਹਾਲਤ ਵਿੱਚ ਪਿਆ ਸੀ। ਉਸ ਦੇ ਸਰੀਰ ਤੇ ਤਿੱਖੀ ਚੀਜ਼ ਦੇ ਨਿਸ਼ਾਨ ਸਨ। ਜਿਸ ਕਰਕੇ ਉਸ ਨੇ ਸਥਾਨਕ ਲੋਕਾਂ ਨੂੰ ਇਸ ਬਾਰੇ ਦੱਸਿਆ। ਇਸ ਵਿਅਕਤੀ ਨੇ ਰਾਜਗੜ੍ਹ ਰਹਿੰਦੇ ਇਕ ਹੋਰ ਨਿਹੰਗ ਸਿੰਘ ਬਲਵਿੰਦਰ ਸਿੰਘ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ। ਜਦੋਂ ਪੁਲਿਸ ਨੂੰ ਇਸ ਮਾਮਲੇ ਦੀ ਇਤਲਾਹ ਮਿਲੀ ਤਾਂ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ।

ਪੁਲਿਸ ਦੁਆਰਾ ਆਲੇ ਦੁਆਲੇ ਦੇ ਸੀ.ਸੀ.ਟੀ.ਵੀ ਚੈੱਕ ਕੀਤੇ ਜਾ ਰਹੇ ਹਨ ਤਾਂ ਕਿ ਪਤਾ ਲੱਗ ਸਕੇ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕ ਕੌਣ ਹਨ। ਸੁਣਨ ਵਿੱਚ ਇਹ ਵੀ ਆ ਰਿਹਾ ਹੈ ਕਿ 2 ਵਿਅਕਤੀ ਮ੍ਰਿਤਕ ਗੁਰਮੇਲ ਸਿੰਘ ਨੂੰ ਮਿਲਣ ਆਏ ਸਨ। ਮਾਮਲੇ ਦੀ ਸਚਾਈ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਜਲਦੀ ਹੀ ਫੜ ਲਏ ਜਾਣਗੇ।

Leave a Reply

Your email address will not be published.