ਮਹਿਲਾ ਵਿਧਾਇਕ ਨਾਲ ਪਤੀ ਕਰ ਗਿਆ ਵੱਡਾ ਕਾਂਡ, ਮੌਕੇ ਦੀ ਬਣ ਗਈ ਸਾਰੀ ਵੀਡੀਓ

ਕੁਝ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ, ਕਿ ਜੇਕਰ ਉਹ ਜਨਤਕ ਹੋ ਜਾਣ ਤਾਂ ਬਹੁਤ ਜ਼ਿਆਦਾ ਫੈਲਦੀਆਂ ਹਨ। ਹਾਲਾਂਕਿ ਜ਼ਿਆਦਾਤਰ ਘਰਾਂ ਵਿੱਚ ਪਤੀ ਪਤਨੀ ਵਿਚਕਾਰ ਤੂੰ ਤੂੰ ਮੈਂ ਮੈਂ ਕਦੇ ਕਦਾਈ ਹੋ ਜਾਂਦੀ ਹੈ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ। ਜੋ ਆਮ ਆਦਮੀ ਪਾਰਟੀ ਦੇ ਬਠਿੰਡਾ ਤੋਂ ਦੋ ਵਾਰ ਵਿਧਾਇਕ ਬਣੇ ਪ੍ਰੋ ਬਲਜਿੰਦਰ ਕੌਰ ਦੇ ਘਰ ਦੀ ਹੈ। ਹਾਲਾਂਕਿ ਇਹ ਵੀਡਿਓ ਇਸੇ ਸਾਲ ਦੇ ਜੁਲਾਈ ਮਹੀਨੇ ਦੀ 10 ਤਾਰੀਖ ਦੀ ਹੈ

ਪਰ ਸੋਸ਼ਲ ਮੀਡੀਆ ਤੇ ਹੁਣ ਦੇਖੀ ਗਈ ਹੈ। ਇਸ ਵੀਡੀਓ ਵਿੱਚ ਪ੍ਰੋਫੈਸਰ ਬਲਜਿੰਦਰ ਕੌਰ ਅਤੇ ਉਨ੍ਹਾਂ ਦੇ ਪਤੀ ਵਿਚਕਾਰ ਕੁੱਝ ਕਿਹਾ ਸੁਣੀ ਹੋ ਰਹੀ ਹੈ। ਕੁਝ ਹੋਰ ਵਿਅਕਤੀ ਵੀ ਇੱਥੇ ਮੌਜੂਦ ਹਨ। ਇਸ ਦੌਰਾਨ ਹੀ ਵਿਧਾਇਕਾ ਦੇ ਪਤੀ ਦਾ ਪਾਰਾ ਹਾਈ ਹੋ ਜਾਂਦਾ ਹੈ ਅਤੇ ਉਹ ਪ੍ਰੋ ਬਲਜਿੰਦਰ ਕੌਰ ਤੇ ਹੱਥ ਚੁੱਕ ਲੈਂਦੇ ਹਨ। ਇੱਥੋਂ ਤੱਕ ਕਿ ਉਨ੍ਹਾਂ ਵੱਲੋਂ ਥੱਪੜ ਵੀ ਜੜ੍ਹ ਦਿੱਤਾ ਜਾਂਦਾ ਹੈ। ਉੱਥੇ ਮੌਜੂਦ ਵਿਅਕਤੀ ਉਨ੍ਹਾਂ ਨੂੰ ਸ਼ਾਂਤ ਕਰਦੇ ਹਨ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਦੇ ਸਾਹਮਣੇ ਵਾਪਰੀ ਹੈ।

ਹੁਣ ਪੌਣੇ 2 ਮਹੀਨੇ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਦੇ ਜ਼ਰੀਏ ਆਮ ਜਨਤਾ ਵਿੱਚ ਪਹੁੰਚ ਗਈ ਹੈ। ਪੰਜਾਬ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ ਬਲਜੀਤ ਕੌਰ ਅਤੇ ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਮੈਨ ਮਨੀਸ਼ਾ ਗੁਲ੍ਹਾਟੀ ਵੱਲੋਂ ਇਸ ਘਟਨਾ ਨੂੰ ਮੰ ਦ ਭਾ ਗਾ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਜੇਕਰ ਇਸ ਮਾਮਲੇ ਦੇ ਸਬੰਧ ਵਿੱਚ ਉਨ੍ਹਾਂ ਕੋਲ ਕੋਈ ਦਰਖਾਸਤ ਆਉਂਦੀ ਹੈ ਤਾਂ ਇਸ ਤੇ ਕਾਰਵਾਈ ਕੀਤੀ ਜਾਵੇਗੀ।

ਅਸੀਂ ਜਾਣਦੇ ਹਾਂ ਕਿ ਪ੍ਰੋ ਬਲਜਿੰਦਰ ਕੌਰ ਜਨਤਾ ਦੇ ਚੁਣੇ ਹੋਏ ਵਿਧਾਇਕ ਹਨ। 2 ਵਾਰ ਜਨਤਾ ਨੇ ਉਨ੍ਹਾਂ ਵਿਚ ਭਰੋਸਾ ਪ੍ਰਗਟਾਇਆ ਹੈ। ਉਨ੍ਹਾਂ ਦਾ ਸਮਾਜ ਵਿੱਚ ਵਿਸ਼ੇਸ਼ ਰੁਤਬਾ ਹੈ। ਆਉਣ ਵਾਲੇ ਦਿਨਾਂ ਵਿਚ ਇਹ ਘਟਨਾ ਕੀ ਰੁਖ਼ ਅਖ਼ਤਿਆਰ ਕਰਦੀ ਹੈ? ਇਹ ਤਾਂ ਸਮਾਂ ਹੀ ਦੱਸੇਗਾ।  ਸੋਸ਼ਲ ਮੀਡੀਆ ਤੇ ਕੋਈ ਵੀ ਮਸਲਾ ਬੜੀ ਤੇਜ਼ੀ ਨਾਲ ਉਛਲਦਾ ਹੈ।

Leave a Reply

Your email address will not be published.