ਰੇਲਗੱਡੀ ਹੇਠਾਂ ਆਉਣ ਨਾਲ ਮਾਂ ਪੁੱਤ ਦੀ ਹੋਈ ਮੋਤ, ਸਾਰੇ ਪਾਸੇ ਛਾਈ ਸੋਗ ਦੀ ਲਹਿਰ

ਜਿੱਥੇ ਹਰ ਰੋਜ਼ ਸੜਕ ਹਾਦਸੇ ਵਾਪਰਨ ਦੀਆਂ ਘਟਨਾਵਾਂ ਦੇਖਣ ਸੁਣਨ ਨੂੰ ਮਿਲਦੀਆਂ ਹਨ, ਉੱਥੇ ਹੀ ਕਈ ਵਿਅਕਤੀ ਟਰੇਨਾਂ ਦੀ ਲਪੇਟ ਵਿਚ ਆ ਕੇ ਜਾਨ ਗਵਾ ਰਹੇ ਹਨ। ਹਾਲਾਂਕਿ ਕਿਸੇ ਨੂੰ ਰੇਲਵੇ ਲਾਈਨ ਤੋਂ ਲੰਘਣ ਦੀ ਆਗਿਆ ਨਹੀਂ ਹੈ। ਰੇਲਵੇ ਫਾਟਕ ਵੀ ਉਸ ਸਮੇਂ ਹੀ ਕਰਾਸ ਕੀਤਾ ਜਾ ਸਕਦਾ ਹੈ, ਜਦੋਂ ਫਾਟਕ ਖੁੱਲ੍ਹਾ ਹੋਵੇ ਪਰ ਅਸੀਂ ਦੇਖਦੇ ਹਾਂ ਕਿ ਅਕਸਰ ਹੀ ਲੋਕ ਰੇਲਵੇ ਲਾਈਨਾਂ ਤੋਂ ਲੰਘਦੇ ਰਹਿੰਦੇ ਹਨ। ਕਈ 2 ਪਹੀਆ ਵਾਹਨ ਵਾਲੇ ਤਾਂ ਰੇਲਵੇ ਫਾਟਕ ਬੰਦ ਹੋਣ ਸਮੇਂ ਫਾਟਕ ਦੇ ਹੇਠਾਂ

ਤੋਂ ਆਪਣਾ ਵਾਹਨ ਕੱਢ ਕੇ ਲੈ ਜਾਂਦੇ ਹਨ। ਰੇਲਵੇ ਪੁਲਿਸ ਚੌਕੀ ਫਿਲੌਰ ਅਧੀਨ ਪੈਂਦੀ ਰੇਲਵੇ ਲਾਈਨ ਤੇ ਇਕ ਔਰਤ ਅਤੇ ਇਕ ਬੱਚੇ ਦੀਆਂ ਮ੍ਰਿਤਕ ਦੇਹਾਂ ਬਰਾਮਦ ਹੋਈਆਂ ਹਨ। ਇਨ੍ਹਾਂ ਦੀ ਸ਼ਨਾਖਤ ਨਹੀਂ ਹੋ ਸਕੀ। ਇਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਫਿਲੌਰ ਦੇ ਸਿਵਲ ਹਸਪਤਾਲ ਵਿਚ ਰਖਵਾਇਆ ਗਿਆ ਹੈ। ਰੇਲਵੇ ਪੁਲਿਸ ਮਾਮਲੇ ਦੀ ਪਡ਼ਤਾਲ ਕਰ ਰਹੀ ਹੈ ਅਤੇ 174 ਸੀ.ਆਰ.ਪੀ.ਸੀ ਦੀ ਕਾਰਵਾਈ ਕੀਤੀ ਜਾ ਰਹੀ ਹੈ। ਮੌਕੇ ਤੇ ਪਹੁੰਚੇ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ

ਕਿ ਉਨ੍ਹਾਂ ਨੂੰ 10-33 ਵਜੇ ਰੇਲਵੇ ਵੱਲੋਂ ਇਕ ਮੈਸੇਜ ਆਇਆ ਸੀ। ਜਿਸ ਵਿੱਚ ਦੱਸਿਆ ਗਿਆ ਸੀ ਕਿ ਗੱਡੀ ਨੰਬਰ 04654 ਦੀ ਲਪੇਟ ਵਿੱਚ ਆਉਣ ਕਾਰਨ ਇਕ ਔਰਤ ਅਤੇ ਇਕ ਬੱਚੇ ਦੀ ਜਾਨ ਗਈ ਹੈ। ਮੈਸੇਜ ਮਿਲਣ ਤੋਂ ਬਾਅਦ ਉਹ ਘਟਨਾ ਸਥਾਨ ਤੇ ਪਹੁੰਚੇ ਹਨ। ਅਧਿਕਾਰੀ ਦਾ ਕਹਿਣਾ ਹੈ ਕਿ ਦੇਖਣ ਤੋਂ ਇਹ ਪਰਵਾਸੀ ਮਜ਼ਦੂਰ ਜਾਪਦੇ ਹਨ। ਔਰਤ ਦੀ ਉਮਰ 35-36 ਸਾਲ ਹੈ ਜਦਕਿ ਲੜਕੇ ਦੀ ਉਮਰ 6-7 ਸਾਲ ਹੈ। ਇਨ੍ਹਾਂ ਦੀ ਸ਼ਨਾਖਤ ਨਹੀਂ ਹੋ ਸਕੀ

ਅਤੇ ਨਾ ਹੀ ਇਨ੍ਹਾਂ ਤੋਂ ਕੋਈ ਪਛਾਣ ਪੱਤਰ ਹੀ ਮਿਲਿਆ ਹੈ। ਅਧਿਕਾਰੀ ਦੇ ਦੱਸਣ ਮੁਤਾਬਕ ਮਹਿਲਾ ਮੁਲਾਜ਼ਮਾਂ ਨੂੰ ਬੁਲਾ ਕੇ ਮ੍ਰਿਤਕ ਦੇਹਾਂ ਦੀ ਤਲਾਸ਼ੀ ਵੀ ਕਰਵਾਈ ਗਈ ਹੈ। ਮਿ੍ਤਕ ਦੇਹਾਂ ਨੂੰ 72 ਘੰਟੇ ਲਈ ਸਿਵਲ ਹਸਪਤਾਲ ਫਿਲੌਰ ਦੀ ਮੋ ਰ ਚ ਰੀ ਵਿਚ ਰਖਵਾਇਆ ਜਾਵੇਗਾ। ਇਨ੍ਹਾਂ ਦੀ ਸ਼ਨਾਖਤ ਕਰਵਾਉਣ ਲਈ ਹੋਰ ਵੀ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।

Leave a Reply

Your email address will not be published.