10 ਸਾਲਾਂ ਦੀ ਛੋਟੀ ਧੀ ਨੇ ਗੱਡਤੇ ਝੰਡੇ, ਘਰ ਚ ਵਧਾਈਆਂ ਦੇਣ ਵਾਲਿਆਂ ਦੀਆਂ ਲੱਗੀਆਂ ਲਾਈਨਾਂ

ਅੱਜ ਅਸੀਂ ਗੱਲ ਕਰਦੇ ਹਾਂ 10 ਸਾਲ ਦੀ ਇੱਕ ਬੱਚੀ ਸਮਾਇਰਾ ਮਹਾਜਨ ਦੀ। ਇਹ ਬੱਚੀ ਬਟਾਲਾ ਦੀ ਰਹਿਣ ਵਾਲੀ ਹੈ। ਉਸ ਨੂੰ ਗਾਉਣ ਦਾ ਬੜਾ ਸ਼ੌਕ ਹੈ। ਉਸ ਨੇ ਸੋਨੀ ਤੇ ਸੁਪਰ ਸਟਾਰ ਸਿੰਗਰ 2 ਦੇ ਆਡੀਸ਼ਾਨ ਵਿਚ ਆਨਲਾਈਨ ਹਿੱਸਾ ਲਿਆ। ਇਸ ਤੋਂ ਬਿਨਾਂ ਮੁੰਬਈ ਵੀ ਆਡੀਸ਼ਨ ਦਿੱਤੀ। ਉਸ ਦੀ ਪੇਸ਼ਕਸ਼ ਨੂੰ ਦੇਖ ਕੇ ਕੋਈ ਵੀ ਉਸ ਦੀ ਪ੍ਰਸੰਸਾ ਕਰੇ ਬਿਨਾਂ ਨਹੀਂ ਰਹਿ ਸਕਦਾ। ਕਈਆਂ ਦਾ ਵਿਚਾਰ ਹੈ ਕਿ ਲੜਕੀ ਆਉਣ ਵਾਲੇ ਸਮੇਂ ਵਿੱਚ ਬਟਾਲਾ ਦੀ ਲਤਾ ਮੰਗੇਸ਼ਕਰ ਅਖਵਾਏਗੀ।

ਜਦੋਂ ਇਹ ਬੱਚੀ 6 ਸਾਲ ਦੀ ਸੀ ਤਾਂ ਉਸ ਨੇ ਗਾਣੇ ਗੁਣਗਣਾਉਣੇ ਸ਼ੁਰੂ ਕਰ ਦਿੱਤੇ। ਇਸਦੇ ਨਾਲ ਹੀ ਉਹ ਕੁਝ ਅਜਿਹੀਆਂ ਹਰਕਤਾਂ ਵੀ ਕਰਦੀ ਸੀ, ਜਿਨ੍ਹਾਂ ਨੂੰ ਦੇਖ ਕੇ ਉਸ ਦੇ ਪਿਤਾ ਨੇ ਉਸ ਦੇ ਅੰਦਰਲੇ ਕਲਾਕਾਰ ਨੂੰ ਪਛਾਣਿਆ। ਪਿਤਾ ਨੇ ਸਮਝ ਲਿਆ ਕਿ ਇਹ ਲੜਕੀ ਵੱਡੀ ਹੋ ਕੇ ਇਸ ਖੇਤਰ ਵਿੱਚ ਜ਼ਰੂਰ ਨਾਮ ਖੱਟੇਗੀ। ਇਸ ਲਈ ਉਨ੍ਹਾਂ ਨੇ ਬੱਚੀ ਨੂੰ ਮਿਹਨਤ ਕਰਵਾਉਣੀ ਸ਼ੁਰੂ ਕਰ ਦਿੱਤੀ। ਹਾਲਾਂਕਿ ਬੱਚੀ ਦਾ ਕੋਈ ਉਸਤਾਦ ਨਹੀਂ ਹੈ। ਉਸ ਨੇ ਯੂਟਿਊਬ ਤੋਂ ਹੀ ਜਾਣਕਾਰੀ ਹਾਸਿਲ ਕੀਤੀ ਹੈ।

ਸਮਾਇਰਾ ਮਹਾਜਨ ਦੀ ਗਾਉਣ ਵਿੱਚ ਰੁਚੀ ਦੇਖ ਕੇ ਉਸ ਦੇ ਪਿਤਾ ਨੇ ਆਨਲਾਈਨ ਕੰਪੀਟੀਸ਼ਨ ਵਿਚ ਆਪਣੀ ਬੇਟੀ ਦੀ ਵੀਡੀਓ ਭੇਜ ਦਿੱਤੀ। ਇਸ ਕੰਪੀਟੀਸ਼ਨ ਵਿਚ ਬੱਚੀ ਜੇਤੂ ਰਹੀ। ਫੇਰ ਸੋਨੀ ਤੇ ਸੁਪਰਸਟਾਰ ਸਿੰਗਰ 2 ਦੇ ਆਡੀਸ਼ਨ ਵਿਚ ਆਨਲਾਈਨ ਹਿੱਸਾ ਲਿਆ। ਬੱਚੀ ਦੀ ਪ੍ਰਤਿਭਾ ਦੇਖ ਕੇ ਉਨ੍ਹਾਂ ਨੇ ਫੋਨ ਕਰਕੇ ਬੱਚੀ ਨੂੰ ਬੁਲਾ ਲਿਆ। ਉਥੇ ਉਹ ਕਾਮਯਾਬ ਹੋ ਗਈ। ਇਸ ਤੋਂ ਬਾਅਦ ਉਸ ਨੂੰ ਮੁੰਬਈ ਤੋਂ ਕਾਲ ਆਈ। ਬੱਚੀ ਉਥੇ ਵੀ ਆਡੀਸ਼ਨ ਦੇਣ ਲਈ ਪਹੁੰਚੀ। ਇਹ ਬੱਚੀ ਬਹੁਤ ਜ਼ਿਆਦਾ ਮਿਹਨਤ ਕਰ ਰਹੀ ਹੈ। ਜਿਸ ਕਰਕੇ ਉਹ ਇਸ ਮੁਕਾਮ ਤੇ ਪਹੁੰਚੀ ਹੈ

ਅਤੇ ਸੋਸ਼ਲ ਮੀਡੀਆ ਤੇ ਛਾਈ ਹੋਈ ਹੈ। ਬੱਚੀ ਦੀ ਸਫ਼ਲਤਾ ਪਿੱਛੇ ਉਸ ਦੀ ਮਿਹਨਤ ਦੇ ਨਾਲ ਨਾਲ ਉਸ ਦੇ ਪਿਤਾ ਦਾ ਵੀ ਯੋਗਦਾਨ ਹੈ। ਕਈ ਸਮਾਜ ਸੇਵੀ, ਰਾਜਨੀਤਕ ਅਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਦੁਆਰਾ ਬੱਚੀ ਦੀ ਹੌਸਲਾ ਅਫ਼ਜ਼ਾਈ ਕੀਤੀ ਜਾ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਖੇਤਰ ਵਿੱਚ ਇਸ ਬੱਚੀ ਦਾ ਵਿਸ਼ੇਸ਼ ਸਥਾਨ ਹੋਵੇਗਾ। ਉਹ ਆਪਣੇ ਪਰਿਵਾਰ, ਸ਼ਹਿਰ ਬਟਾਲਾ ਅਤੇ ਪੰਜਾਬ ਦਾ ਨਾਮ ਰੌਸ਼ਨ ਕਰੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *