23 ਸਾਲਾ ਮੁੰਡੇ ਨਾਲ ਵੱਡੀ ਜੱਗੋ ਤੇਰਵੀਂ, ਪਹਿਲਾਂ ਮੁੰਡੇ ਦੀ ਭੈਣ ਨੂੰ..

ਅੰਮ੍ਰਿਤਸਰ ਦੇ ਤਰਨਤਾਰਨ ਰੋਡ ਸਥਿਤ ਖ਼ਾਲਸਾ ਨਗਰ ਵਿੱਚ 6 ਵਿਅਕਤੀਆਂ ਦੁਆਰਾ ਸ਼ਿਵ ਕੁਮਾਰ ਨਾਮ ਦੇ ਨੌਜਵਾਨ ਦੀ ਜਾਨ ਲੈ ਲੈਣ ਦਾ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ ਹੈ। ਮ੍ਰਿਤਕ ਦੀ ਉਮਰ 23 ਸਾਲ ਸੀ ਅਤੇ ਉਹ ਇਕਲੌਤਾ ਭਰਾ ਸੀ। ਉਸ ਦੇ ਸਰੀਰ ਤੇ ਤਿੱਖੀਆਂ ਚੀਜ਼ਾਂ ਨਾਲ ਵਾਰ ਕੀਤੇ ਗਏ ਹਨ। ਉਸ ਸਮੇਂ ਸ਼ਿਵ ਕੁਮਾਰ ਘਰ ਦਾ ਕੋਈ ਸਾਮਾਨ ਲੈਣ ਲਈ ਜਾ ਰਿਹਾ ਸੀ। ਪਰਿਵਾਰ ਨੇ ਲੱਕੀ ਨਾਮ ਦੇ ਨੌਜਵਾਨ ਨੂੰ ਇਸ ਘਟਨਾ ਲਈ ਜ਼ਿੰਮੇਵਾਰ ਠਹਿਰਾਇਆ ਹੈ।

ਜਿਸ ਨੇ ਆਪਣੇ ਹੋਰ 5 ਸਾਥੀਆਂ ਰਿਸ਼ੂ, ਨਿਸ਼ਾਨ, ਟੀਂਡਾ ਅਤੇ ਪਵਨ ਆਦਿ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਅਜੇ ਕੁਝ ਦਿਨ ਪਹਿਲਾਂ ਹੀ ਸ਼ਿਵ ਕੁਮਾਰ ਅਤੇ ਲੱਕੀ ਵਿਚਕਾਰ ਟਕਰਾਅ ਹੋਇਆ ਸੀ। ਜਿਸ ਦੇ ਚੱਲਦੇ ਸ਼ਿਵ ਕੁਮਾਰ ਨੂੰ ਹਫ਼ਤਾ ਭਰ ਲਈ ਜੇ ਲ ਜਾਣਾ ਪਿਆ ਸੀ। ਜਿਸ ਤੋਂ ਬਾਅਦ ਸ਼ਿਵ ਕੁਮਾਰ ਜ਼ਮਾਨਤ ਤੇ ਆਇਆ ਸੀ। ਇਸ ਤੋਂ ਬਾਅਦ ਦੂਜੀ ਧਿਰ ਨੇ ਇਹ ਭਾਣਾ ਵਰਤਾ ਦਿੱਤਾ। ਇਨ੍ਹਾਂ ਦੋਵੇਂ ਧਿਰਾਂ ਵਿਚਕਾਰ ਪੁਰਾਣੀ ਲਾਗ ਡਾਟ ਦੱਸੀ ਜਾ ਰਹੀ ਹੈ।

ਪਤਾ ਲੱਗਾ ਹੈ ਕਿ ਪਿਛਲੇ ਸਮੇਂ ਦੌਰਾਨ ਸ਼ਿਵ ਕੁਮਾਰ ਦੀ ਭੈਣ ਦਾ ਲੱਕੀ ਨਾਲ ਪ੍ਰੇਮ ਚੱਕਰ ਸੀ। ਦੋਵਾਂ ਦੀ ਗੱਲ ਵਿਆਹ ਤੱਕ ਪਹੁੰਚ ਗਈ ਸੀ। ਦੋਵੇਂ ਇੱਕ ਹੀ ਮੁਹੱਲੇ ਦੇ ਰਹਿਣ ਵਾਲੇ ਹਨ। ਲੜਕੀ ਦੇ ਮਾਤਾ ਪਿਤਾ ਵਿਆਹ ਲਈ ਤਿਆਰ ਸਨ ਪਰ ਲੱਕੀ ਨੇ ਵਿਆਹ ਕਰਨ ਤੋਂ ਨਾਂਹ ਕਰ ਦਿੱਤੀ ਸੀ ਅਤੇ ਆਪ ਰਾਜਸਥਾਨ ਚਲਾ ਗਿਆ ਸੀ। ਜਿਸ ਕਰਕੇ ਲੜਕੀ ਨੇ ਕੋਈ ਗ ਲ ਤ ਦਵਾਈ ਖਾ ਕੇ ਆਪਣੀ ਜਾਨ ਦੇ ਦਿੱਤੀ ਸੀ। ਉਸ ਸਮੇਂ ਤੋਂ ਹੀ ਦੋਵੇਂ ਧਿਰਾਂ ਵਿਚਕਾਰ ਕਸ਼ਮਕਸ਼ ਚਲਦੀ ਰਹਿੰਦੀ ਸੀ।

ਮ੍ਰਿਤਕ ਦੇ ਪਰਿਵਾਰ ਦੀਆਂ ਨਜ਼ਰਾਂ ਵਿੱਚ ਲੱਕੀ ਅਮਲ ਦੀ ਵਿਕਰੀ ਦਾ ਕਾਰੋਬਾਰ ਕਰਦਾ ਹੈ। ਉਹ ਆਪਣੇ ਨਾਲ ਹਰ ਸਮੇਂ ਮੁੰਡੇ ਰੱਖਦਾ ਹੈ। ਲੋੜ ਪੈਣ ਤੇ ਉਹ ਰਾਜਸਥਾਨ ਭੱਜ ਜਾਂਦਾ ਹੈ। ਮ੍ਰਿਤਕ ਦੇ ਪਰਿਵਾਰ ਨੂੰ ਪੁਲਿਸ ਨਾਲ ਵੀ ਸ਼ਿਕਵਾ ਹੈ ਕਿ ਵਾਰ ਵਾਰ ਫੋਨ ਕਰਨ ਦੇ ਬਾਵਜੂਦ ਵੀ ਪੁਲਿਸ ਮੌਕੇ ਤੇ ਨਹੀਂ ਪਹੁੰਚੀ ਹੈ। ਉਨ੍ਹਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੁਲਿਸ ਜਾਂਚ ਕਰਨ ਦੀ ਗੱਲ ਆਖ ਰਹੀ ਹੈ। ਪੁਲਿਸ ਦੀ ਦਲੀਲ ਹੈ ਕਿ ਇਸ ਮਾਮਲੇ ਵਿਚ ਬਣਦੀ ਕਾਰਵਾਈ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.