ਇਹ ਵੀਰ ਸਕੂਟਰ ਉੱਤੇ ਕਰਦਾ ਹੈ ਸਟੰਟ, ਦੇਖ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ

ਅਸੀਂ ਆਮ ਤੌਰ ਤੇ ਮੈਦਾਨਾਂ ਵਿੱਚ ਤਾਂ ਕਈ ਲੋਕਾਂ ਨੂੰ ਮੋਟਰਸਾਈਕਲ ਉੱਤੇ ਸਟੰਟ ਕਰਦੇ ਦੇਖਿਆ ਹੈ ਪਰ ਚਲਦੇ ਰੋਡ ਉੱਤੇ ਸਕੂਟਰ ਉੱਤੇ ਸਟੰਟ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਅੱਜ ਤੁਹਾਨੂੰ ਅਸੀਂ ਮਿਲਾਉਣ ਜਾ ਰਹੇ ਹਾਂ ਸ੍ਰੀ ਚਮਕੌਰ ਸਾਹਿਬ ਦੇ ਰਹਿਣ ਵਾਲੇ ਬੌਬੀ ਸਿੰਘ ਨਾਲ। ਜੋ 12-13 ਸਾਲ ਤੋਂ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਿਹਾ ਹੈ। ਬੌਬੀ ਸਿੰਘ ਸਕੂਟਰ ਤੇ ਪਿੰਡਾਂ ਵਿੱਚ ਘੁੰਮ ਫਿਰ ਕੇ ਚੱਪਲਾਂ ਵੇਚਣ ਦਾ ਕੰਮ ਕਰਦਾ ਹੈ।

ਪਹਿਲਾਂ ਉਨ੍ਹਾਂ ਦੀ ਰਿਹਾਇਸ਼ ਜਲੰਧਰ ਵਿੱਚ ਸੀ ਪਰ ਹੁਣ ਕੁਝ ਸਾਲਾਂ ਤੋਂ ਸ੍ਰੀ ਚਮਕੌਰ ਸਾਹਿਬ ਵਿੱਚ ਹੈ। ਜਦੋਂ ਜਲੰਧਰ ਵਿੱਚ ਰਹਿੰਦੇ ਵਕਤ ਬੌਬੀ ਸਿੰਘ ਕਿਸੇ ਨੂੰ ਮੋਟਰਸਾਈਕਲ ਤੇ ਸਟੰਟ ਕਰਦੇ ਦੇਖਦਾ ਸੀ ਤਾਂ ਉਸ ਦੇ ਮਨ ਵਿੱਚ ਵੀ ਅਜਿਹਾ ਕਰਨ ਦਾ ਵਿਚਾਰ ਆਉਂਦਾ ਸੀ। ਜਿਸ ਕਰਕੇ ਉਸ ਨੇ ਵੀ ਇਹ ਕਲਾ ਹਾਸਲ ਕੀਤੀ। ਪਹਿਲਾਂ ਉਹ ਬੁਲਟ ਮੋਟਰਸਾਈਕਲ ਤੇ ਸਟੰਟ ਕਰਦਾ ਸੀ। ਉਸ ਨੇ ਹੋਰ ਕਈਆਂ ਨੂੰ ਇਹ ਕਲਾ ਸਿਖਾਈ ਵੀ ਹੈ। ਬੌਬੀ ਸਿੰਘ ਕੋਲ,

ਬੁਲੇਟ ਮੋਟਰਸਾਈਕਲ ਤੇ ਪੌੜੀ ਬੰਨ੍ਹ ਕੇ, ਉਸ ਪੌੜੀ ਤੇ ਖੜ੍ਹ ਕੇ ਢੋਲ ਵਜਾਉਂਦੇ ਹੋਏ ਬੁਲੇਟ ਚਲਾਉਣ ਦੀ ਕਲਾ ਹੈ। ਇਸ ਤੋਂ ਬਿਨਾਂ ਸਕੂਟਰ ਤੇ 2 ਸਵਾਰੀਆਂ ਬਿਠਾ ਕੇ ਅਤੇ ਖ਼ੁਦ ਖੜ੍ਹ ਕੇ ਸਕੂਟਰ ਚਲਾਉਣ ਦੀ ਸਮਰੱਥਾ ਵੀ ਬੌਬੀ ਸਿੰਘ ਵਿੱਚ ਹੈ। ਅਸੀਂ ਜਾਣਦੇ ਹਾਂ ਕਿ ਸਕੂਟਰ ਦਾ ਇੰਜਣ ਇੱਕ ਪਾਸੇ ਹੁੰਦਾ ਹੈ। ਜਿਸ ਕਰਕੇ ਸਕੂਟਰ ਦਾ ਬੈਲੇਂਸ ਬਰਾਬਰ ਰੱਖਣਾ ਕੋਈ ਸੌਖਾ ਕੰਮ ਨਹੀਂ ਪਰ ਬੌਬੀ ਸਿੰਘ ਕੋਲ ਕਲਾ ਹੈ ਕਿ ਖੜ੍ਹ ਕੇ ਸਕੂਟਰ ਜਾਂ ਮੋਟਰਸਾਈਕਲ ਚਲਾਉਂਦੇ ਸਮੇਂ ਉਹ ਕਿਸੇ ਵੀ ਵਾਹਨ ਦੇ

ਕੋਲੋਂ ਲੰਘ ਸਕਦਾ ਹੈ। ਉਹ ਮੋਟਰਸਾਈਕਲ ਜਾਂ ਸਕੂਟਰ ਦੇ ਹੈਂਡਲ ਨੂੰ ਹੱਥ ਨਹੀਂ ਲਗਾਵੇਗਾ। ਭਾਵੇਂ ਬੌਬੀ ਸਿੰਘ ਅਨਪੜ੍ਹ ਹੈ ਪਰ ਉਸ ਨੂੰ ਰਾਜਨੀਤੀ ਬਾਰੇ ਵੀ ਕੁਝ ਗਿਆਨ ਹੈ। ਬੌਬੀ ਸਿੰਘ ਨੂੰ ਅਜੋਕੇ ਰਾਜਨੀਤਕ ਆਗੂਆਂ ਨਾਲ ਵੀ ਸ਼ਿਕਵਾ ਹੈ। ਜਿਨ੍ਹਾਂ ਨੇ ਪੰਜਾਬ ਦਾ ਕੁਝ ਨਹੀਂ ਸਵਾਰਿਆ ਅਤੇ ਨਾ ਹੀ ਹੁਣ ਸਵਾਰ ਰਹੇ ਹਨ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.