ਗੁਰੂਘਰ ਦੀ ਗੋਲਕ ਚੋਂ ਪੈਸੇ ਕੱਢ ਰਿਹਾ ਸੀ ਸੇਵਾਦਾਰ, ਜੇਬ ਚੋਂ ਨਿਕਲੇ ਪੈਸਿਆਂ ਨਾਲ ਲੱਗ ਗਿਆ ਢੇਰ

ਪਿਛਲੇ ਦਿਨੀਂ ਗੁਰਦੁਆਰਾ ਸ੍ਰੀ ਪਟਨਾ ਸਾਹਿਬ ਤੋਂ ਮੀਡੀਆ ਵਿੱਚ ਆਇਆ ਗਿਆਨੀ ਰਣਜੀਤ ਸਿੰਘ ਦਾ ਮਾਮਲਾ ਅਜੇ ਸ਼ਾਂਤ ਨਹੀਂ ਸੀ ਹੋਇਆ ਕਿ ਇੱਕ ਹੋਰ ਘਟਨਾ ਸਾਹਮਣੇ ਆ ਗਈ। ਇਹ ਘਟਨਾ ਇਕ ਸੇਵਾਦਾਰ ਨਾਲ ਜੁੜੀ ਹੋਈ ਹੈ। ਜਿਸ ਤੇ ਗੁਰੂ ਘਰ ਦੀ ਗੋਲਕ ਵਿਚੋਂ ਕੁਝ ਰਕਮ ਕੱਢ ਲੈਣ ਦੇ ਦੋਸ਼ ਹਨ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਗੁਰੂ ਘਰ ਦੀ ਗੋਲਕ ਦੀ ਰਕਮ ਦੀ ਗਿਣਤੀ ਕੀਤੀ ਜਾ ਰਹੀ ਸੀ। ਕਿਹਾ ਜਾ ਰਿਹਾ ਹੈ ਕਿ ਉਸ ਸਮੇਂ ਇਸ ਸੇਵਾਦਾਰ ਨੇ ਕੁਝ ਰਕਮ ਖਿਸਕਾ ਕੇ

ਆਪਣੀ ਜੇਬ ਵਿੱਚ ਪਾ ਲਈ। ਉੱਥੇ ਹਾਜ਼ਰ ਕੁਝ ਸੇਵਾਦਾਰਾਂ ਨੇ ਇਸ ਦਾ ਭੇਤ ਖੋਲ੍ਹ ਦਿੱਤਾ। ਇਸ ਸੇਵਾਦਾਰ ਦੀ ਤ ਲਾ ਸ਼ੀ ਲਈ ਗਈ। ਤ ਲਾ ਸ਼ੀ ਦੌਰਾਨ ਉਸ ਕੋਲੋਂ 2000 ਦਾ ਇੱਕ ਨੋਟ ਅਤੇ ਹੋਰ 500, 200, 100, 50 ਅਤੇ 10 ਦੇ ਨੋਟ ਬਰਾਮਦ ਹੋਏ। ਇਸ ਸਮੇਂ ਇਸ ਸੇਵਾਦਾਰ ਦੀ ਵੀਡੀਓ ਵੀ ਬਣਾਈ ਗਈ। ਵੀਡੀਓ ਵਿੱਚ ਇਹ ਸੇਵਾਦਾਰ ਮੁਆਫ਼ੀ ਮੰਗਦਾ ਹੋਇਆ ਨਜ਼ਰ ਆਉਂਦਾ ਹੈ। ਇਸ ਤੋਂ ਬਾਅਦ ਇਸ ਸੇਵਾਦਾਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

ਪੁਲਿਸ ਨੇ ਉਸ ਨੂੰ 24 ਘੰਟੇ ਰੱਖਿਆ ਪਰ ਜਦੋਂ ਕਮੇਟੀ ਨੇ ਲਿਖਤੀ ਰੂਪ ਵਿੱਚ ਪੁਲਿਸ ਤੋਂ ਇਸ ਸੇਵਾਦਾਰ ਤੇ ਕਾਰਵਾਈ ਦੀ ਮੰਗ ਨਹੀਂ ਕੀਤੀ ਤਾਂ ਪੁਲਿਸ ਨੇ ਇਸ ਨੂੰ ਛੱਡ ਦਿੱਤਾ। ਹੋਰ ਤਾਂ ਹੋਰ ਕਮੇਟੀ ਨੇ ਇਸ ਸੰਬੰਧੀ ਕੋਈ ਲਿਖਤੀ ਦਰਖਾਸਤ ਹੀ ਨਹੀਂ ਦਿੱਤੀ। ਜਿਸ ਕਰਕੇ ਇਸ ਵਿਅਕਤੀ ਦਾ ਛੁਟਕਾਰਾ ਹੋ ਗਿਆ। ਹਾਲਾਂਕਿ ਵੀਡੀਓ ਵਿੱਚ ਤਾਂ ਇਸ ਸੇਵਾਦਾਰ ਦਾ ਪਛਾਣ ਪੱਤਰ ਵੀ ਦਿਖਾਇਆ ਜਾ ਰਿਹਾ ਹੈ। ਕਮੇਟੀ ਨੇ ਆਪਣੇ ਇਸ ਸੇਵਾਦਾਰ ਤੇ ਕਾਰਵਾਈ ਕਿਉਂ ਨਹੀਂ ਕਰਵਾਈ?

ਇਸ ਬਾਰੇ ਤਾਂ ਕਮੇਟੀ ਵਾਲੇ ਜਾਣਦੇ ਹੋਣਗੇ ਪਰ ਗੁਰੂ ਘਰਾਂ ਵਿੱਚ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਕੋਈ ਸ਼ੁਭ ਸੰਕੇਤ ਨਹੀਂ ਦਿੱਤਾ। ਕਿੰਨੇ ਹੀ ਸ਼ਰਧਾਲੂ ਸ਼ਰਧਾ ਨਾਲ ਗੁਰੂਘਰ ਵਿੱਚ ਆਉਂਦੇ ਹਨ। ਉਹ ਮੱਥਾ ਟੇਕਦੇ ਹਨ ਅਤੇ ਕੁਝ ਰਕਮ ਭੇਟ ਕਰਦੇ ਹਨ। ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਬੰਧ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਹੈ ਤਾਂ ਕਿ ਅੱਗੇ ਤੋਂ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪੈ ਸਕੇ। ਜਦੋਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਸ਼ਰਧਾਲੂਆਂ ਦੇ ਮਨਾਂ ਨੂੰ ਠੇਸ ਪਹੁੰਚਦੀ ਹੈ।

Leave a Reply

Your email address will not be published.