ਦਿੱਲੀ ਏਅਰਪੋਰਟ ਤੇ ਵੀ ਹੁਣ ਲੋਕਾਂ ਨੇ ਲੈ ਦਿੱਤਾ ਧਰਨਾ, ਯਾਤਰੀਆਂ ਨੇ ਆਪਣੇ ਪੈਸੇ ਮੰਗੇ ਵਾਪਿਸ

ਜਰਮਨੀ ਦੇ ਲਿਥਾਂਸਾ ਏਅਰਲਾਈਨਜ਼ ਦੇ ਪਾਇਲਟਾਂ ਵੱਲੋਂ ਕੀਤੀ ਗਈ ਹੜਤਾਲ ਕਾਰਨ ਯਾਤਰੀ ਖੱ ਜ ਲ ਖੁ ਆ ਰ ਹੋਣ ਲੱਗੇ ਹਨ। ਜਰਮਨੀ ਦੇ 500 ਪਾਇਲਟ ਹੜਤਾਲ ਤੇ ਚਲੇ ਗਏ ਹਨ। ਉਹ ਤਨਖਾਹ ਵਧਾਉਣ ਦੀ ਮੰਗ ਕਰ ਰਹੇ ਹਨ। ਜਿਸ ਦੇ ਚੱਲਦੇ ਇਸ ਏਅਰਲਾਈਨਜ਼ ਨੇ ਆਪਣੀਆਂ 800 ਉਡਾਣਾਂ ਰੱਦ ਕਰ ਦਿੱਤੀਆਂ। ਇਸ ਤੋਂ ਬਾਅਦ ਪੂਰੇ ਵਿਸ਼ਵ ਵਿੱਚ ਅਜੀਬ ਸਥਿਤੀ ਬਣ ਗਈ ਹੈ। ਇਸ ਦਾ ਅਸਰ ਇੱਕ ਲੱਖ 30 ਹਜ਼ਾਰ ਯਾਤਰੀਆਂ ਤੇ ਪਿਆ ਹੈ।

ਜਿਨ੍ਹਾਂ ਨੇ ਇਕ ਮੁਲਕ ਤੋਂ ਦੂਸਰੇ ਮੁਲਕ ਵਿੱਚ ਜਾਣਾ ਸੀ। ਇਹ ਲੋਕ ਵੱਖ ਵੱਖ ਹਵਾਈ ਅੱਡਿਆਂ ਤੇ ਰੁਕੇ ਹੋਏ ਹਨ। ਜੇਕਰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਹਾਲਾਤ ਕਾਫ਼ੀ ਖ਼ਰਾਬ ਹਨ। ਇੱਥੇ ਲਗਪਗ 700 ਯਾਤਰੀ ਵਿਦੇਸ਼ ਜਾਣ ਦੀ ਉਡੀਕ ਵਿੱਚ ਹਨ ਪਰ ਉਡਾਣਾਂ ਬੰਦ ਹਨ। ਇਨ੍ਹਾਂ ਵਿੱਚੋਂ ਕਈਆਂ ਨੇ ਜ਼ਰੂਰੀ ਕੰਮ ਜਾਣਾ ਹੈ। ਇਨ੍ਹਾਂ ਵਿੱਚੋਂ ਕਈ ਵਿਦਿਆਰਥੀ ਹਨ ਜੋ ਪੜ੍ਹਾਈ ਦੇ ਸਿਲਸਿਲੇ ਵਿਚ ਜਾ ਰਹੇ ਹਨ।

ਉਡਾਣਾਂ ਦੀ ਸਹੂਲਤ ਨਾ ਹੋਣ ਕਾਰਨ ਇਨ੍ਹਾਂ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ। ਕੋਈ ਚਾਰਾ ਨਾ ਚੱਲਦਾ ਦੇਖ ਇਨ੍ਹਾਂ ਲੋਕਾਂ ਨੇ ਦਿੱਲੀ ਏਅਰਪੋਰਟ ਨੂੰ ਜਾਣ ਵਾਲੀ ਸੜਕ ਤੇ ਜਾਮ ਲਗਾ ਦਿੱਤਾ ਅਤੇ ਨਾ ਅ ਰੇ ਬਾ ਜ਼ੀ ਸ਼ੁਰੂ ਕਰ ਦਿੱਤੀ। ਇਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਦੇ ਵਿਦੇਸ਼ ਜਾਣ ਦਾ ਪ੍ਰਬੰਧ ਕੀਤਾ ਜਾਵੇ। ਅਧਿਕਾਰੀਆਂ ਵੱਲੋਂ ਭਾਵੇਂ ਦੂਸਰੀ ਏਅਰਲਾਈਨਜ਼ ਰਾਹੀਂ 200 ਯਾਤਰੀਆਂ ਦੇ ਜਾਣ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਅਜੇ ਵੀ 500 ਯਾਤਰੀ ਅਟਕੇ ਹੋਏ ਹਨ। ਸਭ ਦੀਆਂ ਨਜ਼ਰਾਂ ਜਰਮਨੀ ਦੇ

ਪਾਇਲਟਾਂ ਦੀ ਹੜਤਾਲ ਵਾਲੇ ਮਸਲੇ ਤੇ ਲੱਗੀਆਂ ਹੋਈਆਂ ਹਨ ਕਿ ਕਦੋਂ ਇਹ ਮਸਲਾ ਹੱਲ ਹੁੰਦਾ ਹੈ? ਕਦੋਂ ਦੁਬਾਰਾ ਉਡਾਣਾਂ ਸ਼ੁਰੂ ਹੋਣ ਦਾ ਐਲਾਨ ਹੁੰਦਾ ਹੈ? ਪਹਿਲਾਂ ਲੰਬਾ ਸਮਾਂ ਕ ਰੋ ਨਾ ਕਾਲ ਦੌਰਾਨ ਉਡਾਣਾਂ ਬੰਦ ਰਹੀਆਂ ਹਨ। ਉਨ੍ਹਾਂ ਦਿਨਾਂ ਵਿਚ ਸਾਰੇ ਕਾਰੋਬਾਰ ਠੱਪ ਹੋ ਗਏ ਸਨ। ਇਸ ਦੇ ਨਾਲ ਨਾਲ ਵਿਦਿਆਰਥੀਆਂ ਦੀ ਪਡ਼੍ਹਾਈ ਦਾ ਵੱਡਾ ਨੁ ਕ ਸਾ ਨ ਹੋਇਆ ਸੀ। ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ ਤੇ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ ਸੀ ਪਰ ਹੁਣ ਨਵੀਂ ਰੁਕਾਵਟ ਖੜ੍ਹੀ ਹੋ ਗਈ ਹੈ।

Leave a Reply

Your email address will not be published.