ਸੜਕ ਦੇ ਕਿਨਾਰੇ ਸੁੱਤੇ ਪਏ ਸੀ ਧਰਨਾਕਾਰੀ, ਕਾਰ ਵਾਲੇ ਨੇ ਉੱਪਰ ਚੜ੍ਹਾ ਦਿੱਤੀ ਆਈ ਟਵੰਟੀ

ਇਹ ਘਟਨਾ ਸ਼ਾਹੀ ਸ਼ਹਿਰ ਪਟਿਆਲਾ ਦੀ ਹੈ। ਜਿੱਥੇ ਦਾ ਰੂ ਦੀ ਲੋਰ ਵਿੱਚ ਆਈ ਟਵੰਟੀ ਕਾਰ ਚਾਲਕ ਨੇ ਰਾਤ ਸਮੇਂ 7 ਵਿਅਕਤੀਆਂ ਤੇ ਗੱਡੀ ਚੜ੍ਹਾ ਦਿੱਤੀ। ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਇਨ੍ਹਾਂ ਵਿੱਚੋਂ 4 ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਜਦਕਿ 3 ਅਜੇ ਵੀ ਹਸਪਤਾਲ ਵਿਚ ਭਰਤੀ ਹਨ। ਇੱਥੇ ਮਿੰਨੀ ਸਕੱਤਰੇਤ ਦੇ ਨੇੜੇ ਜੰਗਲਾਤ ਵਿਭਾਗ ਦੇ ਕੱਚੇ ਕਾਮਿਆਂ ਦੁਆਰਾ ਲਗਭਗ ਪੌਣੇ 2 ਮਹੀਨੇ ਤੋਂ ਧ ਰ ਨਾ ਦਿੱਤਾ ਜਾ ਰਿਹਾ ਹੈ। ਇਨ੍ਹਾਂ ਕਾਮਿਆਂ ਨੂੰ 6 ਮਹੀਨੇ ਤੋਂ ਤਨਖਾਹ ਨਹੀਂ ਮਿਲੀ।

ਇਹ ਲੋਕ ਆਪਣੀ ਤਨਖਾਹ ਦੀ ਮੰਗ ਕਰ ਰਹੇ ਹਨ। ਤਨਖਾਹ ਬਿਨਾਂ ਉਹ ਆਪਣਾ ਪਰਿਵਾਰ ਕਿਵੇਂ ਚਲਾਉਣਗੇ? ਜਦੋਂ ਇੱਥੇ ਰਾਤ ਨੂੰ ਡੇਢ ਵਜੇ ਇਕ ਦਰਜਨ ਵਿਅਕਤੀ ਸੌਂ ਰਹੇ ਸਨ ਤਾਂ ਇੱਕ ਨੌਜਵਾਨ ਆਈ ਟਵੰਟੀ ਕਾਰ ਲੈ ਕੇ ਆਇਆ। ਉਹ ਦਾ ਰੂ ਦੀ ਲੋਰ ਵਿੱਚ ਸੀ। ਜਿਸ ਕਰ ਕੇ ਗੱਡੀ ਬੇ ਕਾ ਬੂ ਹੋ ਕੇ ਇਨ੍ਹਾਂ ਧਰ ਨਾ ਕਾਰੀਆਂ ਦੇ ਉੱਪਰੋਂ ਹੋ ਕੇ ਅੱਗੇ ਲੰਘ ਗਈ। ਜਦੋਂ ਕਾਰ ਚਾਲਕ ਨੂੰ ਆਪਣੀ ਗ਼ ਲ ਤੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਗੱਡੀ ਬੈਕ ਕੀਤੀ।

ਜਿਸ ਨਾਲ ਗੱਡੀ ਇੱਕ ਵਾਰ ਫੇਰ ਇਨ੍ਹਾਂ ਵਿਅਕਤੀਆਂ ਦੇ ਉੱਪਰੋਂ ਲੰਘ ਗਈ। ਇਸ ਤਰ੍ਹਾਂ 7 ਵਿਅਕਤੀਆਂ ਦੇ ਸੱ ਟਾਂ ਲੱਗੀਆਂ। ਇਸ ਕਾਰ ਨੇ ਇੱਥੇ ਖੜ੍ਹੇ ਇਕ ਮੋਟਰਸਾਈਕਲ ਨੂੰ ਵੀ ਨੁ ਕ ਸਾ ਨ ਪਹੁੰਚਾਇਆ ਹੈ। ਇਸ ਤੋਂ ਬਾਅਦ ਕਾਰ ਚਾਲਕ ਕਾਰ ਨੂੰ ਭਜਾ ਕੇ ਲੈ ਗਿਆ। ਉਸ ਨੇ ਇਨ੍ਹਾਂ ਲੋਕਾਂ ਦਾ ਹਾਲ ਜਾਣਨ ਦੀ ਵੀ ਕੋਸ਼ਿਸ਼ ਨਹੀਂ ਕੀਤੀ। ਇਨ੍ਹਾਂ ਲੋਕਾਂ ਦੇ ਇੰਨੇ ਦਿਨਾਂ ਤੋਂ ਇੱਥੇ ਬੈਠੇ ਹੋਣ ਦੇ ਬਾਵਜੂਦ ਵੀ ਸਰਕਾਰ ਨੇ ਇਨ੍ਹਾਂ ਦੀ ਗੱਲ ਨਹੀਂ ਸੁਣੀ। ਜਿੱਥੇ ਇਨ੍ਹਾਂ ਨੂੰ ਸਰਕਾਰ ਨਾਲ ਸ਼ਿਕਵਾ ਹੈ

ਉੱਥੇ ਹੀ ਪੁਲਿਸ ਨਾਲ ਵੀ ਸ਼ਿਕਵਾ ਹੈ ਜਿਨ੍ਹਾਂ ਨੇ ਅਜੇ ਤੱਕ ਇਸ ਹਾਦਸੇ ਸਬੰਧੀ ਮਾਮਲਾ ਵੀ ਦਰਜ ਨਹੀਂ ਕੀਤਾ। ਹੁਣ ਪਤਾ ਲੱਗਾ ਹੈ ਕਿ ਵਿਧਾਇਕ ਬਲਵੀਰ ਸਿੰਘ ਨੇ ਇਨ੍ਹਾਂ ਕੱਚੇ ਕਾਮਿਆਂ ਨੂੰ ਭਰੋਸਾ ਦਿਵਾਇਆ ਹੈ ਕਿ ਮੰਤਰੀ ਨਾਲ ਗੱਲ ਕਰਕੇ ਉਹ ਜਲਦੀ ਹੀ ਉਨ੍ਹਾਂ ਦੀ ਬਕਾਇਆ ਤਨਖਾਹ ਦਿਵਾਉਣ ਦੀ ਕੋਸ਼ਿਸ਼ ਕਰਨਗੇ। ਇਸ ਦੇ ਨਾਲ ਹੀ ਜਿਨ੍ਹਾਂ ਵਿਅਕਤੀਆਂ ਦੇ ਸੱ ਟਾਂ ਲੱਗੀਆਂ ਹਨ, ਉਨ੍ਹਾਂ ਦੀ ਵੀ ਮਦਦ ਕੀਤੀ ਜਾਵੇਗੀ।

Leave a Reply

Your email address will not be published.