9 ਸਾਲਾ ਪੁੱਤ ਸਾਹਮਣੇ ਮਾਂ ਨਾਲ ਕੀਤਾ ਮਾੜਾ ਕੰਮ, ਵਿਰੋਧ ਕਰਨ ਤੇ ਚੱਲਦੀ ਟ੍ਰੇਨ ਚੋਂ ਦਿੱਤਾ ਧੱਕਾ

ਕਈ ਲੋਕਾਂ ਨੇ ਆਚਰਣ ਪੱਖੋਂ ਇੰਨੀ ਸ਼ਰਮ ਲਾਹ ਰੱਖੀ ਹੈ ਕਿ ਇਨ੍ਹਾਂ ਕਾਰਨ ਔਰਤਾਂ ਇਕੱਲੀਆਂ ਘਰ ਤੋਂ ਬਾਹਰ ਨਹੀਂ ਨਿਕਲ ਸਕਦੀਆਂ। ਰੇਲਵੇ ਸਟੇਸ਼ਨ ਟੋਹਾਣਾ ਤੋਂ 2 ਕਿਲੋ ਮੀਟਰ ਦੇ ਫਰਕ ਨਾਲ ਰੇਲਵੇ ਟਰੈਕ ਨੇੜੇ ਝਾ ੜੀ ਆਂ ਵਿੱਚੋਂ ਇਕ ਔਰਤ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ। ਉਸ ਦੇ ਸਿਰ ਵਿੱਚ ਸੱ ਟ ਲੱਗਣ ਕਾਰਨ ਉਸ ਦੀ ਜਾਨ ਗਈ ਜਾਪਦੀ ਹੈ। ਔਰਤ ਦੀ ਪਛਾਣ ਮਨਦੀਪ ਕੌਰ ਪਤਨੀ ਹਰਜਿੰਦਰ ਸਿੰਘ ਵਜੋਂ ਹੋਈ ਹੈ। ਜੋ ਕਿ ਟੋਹਾਣਾ ਦੇ ਤੂਰ ਨਗਰ ਦੀ ਰਹਿਣ ਵਾਲੀ ਸੀ।

ਉਸ ਦੀ ਉਮਰ 30 ਸਾਲ ਸੀ। ਜਦੋਂ ਔਰਤ ਨਾਲ ਵਾਪਰੀ ਘਟਨਾ ਦਾ ਖੁਲਾਸਾ ਹੋਇਆ ਤਾਂ ਸਭ ਦੇ ਮੂੰਹ ਖੁੱਲ੍ਹੇ ਹੀ ਰਹਿ ਗਏ। ਮਿਲੀ ਜਾਣਕਾਰੀ ਮੁਤਾਬਕ ਔਰਤ ਆਪਣੇ 9 ਸਾਲਾ ਪੁੱਤਰ ਸਮੇਤ ਆਪਣੇ ਪੇਕੇ ਖਰੰਤੀ ਗਈ ਹੋਈ ਸੀ। ਉੱਥੋਂ ਉਹ ਟ੍ਰੇਨ ਵਿਚ ਸਵਾਰ ਹੋ ਕੇ ਆਪਣੇ ਪੁੱਤਰ ਸਮੇਤ ਆਪਣੇ ਸਹੁਰੇ ਘਰ ਨੂੰ ਆ ਰਹੀ ਸੀ। ਉਸ ਦਾ ਪਤੀ ਹਰਜਿੰਦਰ ਸਿੰਘ ਟੋਹਾਣਾ ਰੇਲਵੇ ਸਟੇਸ਼ਨ ਤੇ ਆਪਣੇ ਪੁੱਤਰ ਅਤੇ ਪਤਨੀ ਦੀ ਉਡੀਕ ਕਰ ਰਿਹਾ ਸੀ। ਰਸਤੇ ਵਿਚ ਟਰੇਨ ਵਿਚ ਇਕ ਨੌਜਵਾਨ ਮਨਦੀਪ ਕੌਰ ਨਾਲ

ਗ ਲ ਤ ਹਰਕਤਾਂ ਕਰਨ ਲੱਗਾ। ਜਦੋਂ ਮਨਦੀਪ ਕੌਰ ਨੇ ਇਸ ਨੌਜਵਾਨ ਨੂੰ ਝਿ ੜ ਕਿ ਆ ਤਾਂ ਉਸ ਨੇ ਮਨਦੀਪ ਕੌਰ ਨੂੰ ਚੱਲਦੀ ਟਰੇਨ ਵਿੱਚੋਂ ਧੱਕਾ ਦੇ ਦਿੱਤਾ। ਜਦੋਂ ਟ੍ਰੇਨ ਟੋਹਾਣਾ ਰੇਲਵੇ ਸਟੇਸ਼ਨ ਤੇ ਪਹੁੰਚੀ ਤਾਂ ਹਰਜਿੰਦਰ ਸਿੰਘ ਨੇ ਦੇਖਿਆ ਕਿ ਉਨ੍ਹਾਂ ਦਾ ਬੱਚਾ ਟ੍ਰੇਨ ਦੀ ਤਾਕੀ ਵਿੱਚ ਖੜਾ ਉਤਰਨ ਲਈ ਕਾਹਲੀ ਕਰ ਰਿਹਾ ਸੀ। ਜਦੋਂ ਰੇਲ ਰੁਕੀ ਤਾਂ ਹਰਜਿੰਦਰ ਸਿੰਘ ਨੇ ਆਪਣੇ ਪੁੱਤਰ ਨੂੰ ਉਸ ਦੀ ਮਾਂ ਬਾਰੇ ਪੁੱਛਿਆ। ਬੱਚੇ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਕਿਸੇ ਨੌਜਵਾਨ ਨੇ ਉਸ ਦੀ ਮਾਂ ਨੂੰ ਚੱਲਦੀ ਟਰੇਨ ਵਿੱਚੋਂ ਧੱ ਕਾ ਦੇ ਦਿੱਤਾ ਹੈ।

ਇਸ ਤੋਂ ਬਾਅਦ ਪਰਿਵਾਰ ਸਾਰੀ ਰਾਤ ਮਨਦੀਪ ਕੌਰ ਨੂੰ ਰੇਲਵੇ ਟਰੈਕ ਤੇ ਲੱਭਦਾ ਰਿਹਾ। ਸਵੇਰੇ ਮਨਦੀਪ ਕੌਰ ਦੀ ਮ੍ਰਿਤਕ ਦੇਹ ਟੋਹਾਣਾ ਰੇਲਵੇ ਸਟੇਸ਼ਨ ਤੋਂ 2 ਕਿਲੋਮੀਟਰ ਦੇ ਫ਼ਰਕ ਨਾਲ ਰੇਲਵੇ ਟਰੈਕ ਨੇੜੇ ਝਾ ੜੀ ਆਂ ਵਿਚ ਪਈ ਮਿਲੀ। ਰੇਲਵੇ ਪੁਲਿਸ ਨੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋ ਸ ਟ ਮਾ ਰ ਟ ਮ ਲਈ ਭੇਜ ਦਿੱਤਾ। ਜਦੋਂ ਹਰਜਿੰਦਰ ਸਿੰਘ ਨੇ ਬੱਚੇ ਦੁਆਰਾ ਦੱਸੀ ਗਈ ਗੱਲ ਰੇਲਵੇ ਪੁਲਿਸ ਨੂੰ ਸੁਣਾਈ ਤਾਂ ਘਟਨਾ ਲਈ ਜ਼ਿੰਮੇਵਾਰ ਨੌਜਵਾਨ ਫੜਿਆ ਗਿਆ।

ਅਸਲ ਵਿੱਚ ਮਨਦੀਪ ਕੌਰ ਨੂੰ ਧੱ ਕਾ ਦੇਣ ਤੋਂ ਬਾਅਦ ਇਸ ਨੌਜਵਾਨ ਨੇ ਖ਼ੁਦ ਵੀ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਇਸੇ ਕੋਸ਼ਿਸ਼ ਵਿਚ ਉਹ ਚਲਦੀ ਗੱਡੀ ਤੋਂ ਡਿੱਗ ਪਿਆ। ਜਦੋਂ ਰੇਲਵੇ ਪੁਲਿਸ ਨੇ ਮਿ੍ਤਕਾ ਦੇ ਬੱਚੇ ਨੂੰ ਇਕ ਨੌਜਵਾਨ ਦੀ ਫੋਟੋ ਦਿਖਾਈ ਤਾਂ ਬੱਚੇ ਨੇ ਝੱਟ ਪਛਾਣ ਲਿਆ ਕਿ ਇਹ ਉਹੀ ਨੌਜਵਾਨ ਹੈ ਜਿਸ ਨੇ ਉਸ ਦੀ ਮਾਂ ਮਨਦੀਪ ਕੌਰ ਨੂੰ ਚੱਲਦੀ ਟਰੇਨ ਵਿਚੋਂ ਧੱਕਾ ਦਿੱਤਾ ਸੀ। ਇਸ ਤਰ੍ਹਾਂ ਇਹ ਨੌਜਵਾਨ ਫੜਿਆ ਗਿਆ। ਇਸ ਦੀ ਕਰਤੂਤ ਕਾਰਨ ਬੱਚਾ ਆਪਣੀ ਮਾਂ ਤੋਂ ਵਾਂਝਾ ਹੋ ਗਿਆ। ਪੁਲਿਸ ਕਾਰਵਾਈ ਕਰ ਰਹੀ ਹੈ।

Leave a Reply

Your email address will not be published. Required fields are marked *