ਮਾਂ ਗਈ ਹੋਈ ਸੀ ਗੁਆਂਢੀਆਂ ਦੇ ਘਰ, ਪੁੱਤ ਨੇ ਪਿੱਛੇ ਤੋਂ ਉਡਾਈ ਘਰ ਦੀ ਛੱਤ

ਅਮਲ ਦੀ ਲੋਰ ਵਿੱਚ ਇਨਸਾਨ ਨਫ਼ੇ ਨੁ ਕ ਸਾ ਨ ਨੂੰ ਭੁੱਲ ਜਾਂਦਾ ਹੈ। ਉਸ ਨੂੰ ਚੰਗੇ ਮੰਦੇ ਵਿਚ ਫਰਕ ਨਜ਼ਰ ਨਹੀਂ ਆਉੰਦਾ। ਉਹ ਕਈ ਵਾਰ ਅਜਿਹਾ ਕਾਰਾ ਕਰ ਬੈਠਦਾ ਹੈ, ਜੋ ਨਹੀਂ ਕਰਨਾ ਚਾਹੀਦਾ ਸੀ। ਮਾਮਲਾ ਗੁਰਦਾਸਪੁਰ ਨਾਲ ਸਬੰਧਤ ਹੈ। ਜਿੱਥੇ ਅਮਲ ਦੀ ਲੋਰ ਵਿਚ ਇਕ ਨੌਜਵਾਨ ਨੇ ਪਹਿਲਾਂ ਆਪਣੀ ਮਾਂ ਨਾਲ ਤੂੰ ਤੂੰ ਮੈਂ ਮੈਂ ਕੀਤੀ। ਉਸ ਦਾ ਮੋਬਾਈਲ ਭੰ ਨਿ ਆ ਅਤੇ ਫਿਰ ਸਿਲੰਡਰ ਨੂੰ ਅੱਗ ਲਗਾ ਕੇ ਸਾਰਾ ਘਰ ਹੀ ਸਾੜ ਦਿੱਤਾ। ਪੁਲਿਸ ਨੇ ਨੌਜਵਾਨ ਨੂੰ ਕਾਬੂ ਕਰ ਲਿਆ ਹੈ।

ਬਜ਼ੁਰਗ ਔਰਤ ਦਾ ਰੋ ਰੋ ਬੁਰਾ ਹਾਲ ਹੈ। ਇਸ ਬਜ਼ੁਰਗ ਔਰਤ ਦੇ ਦੱਸਣ ਮੁਤਾਬਕ ਉਹ ਆਪਣੇ ਪੁੱਤਰ ਲਈ ਆਂਡੇ ਲੈਣ ਗਈ ਸੀ। ਉਸ ਨੂੰ ਪਤਾ ਸੀ ਕਿ ਉਸ ਦੇ ਪੁੱਤਰ ਨੂੰ ਲੋਰ ਵਿੱਚ ਆਉਣਾ ਹੈ ਅਤੇ ਆ ਕੇ ਆਂਡਿਆਂ ਦੀ ਭੁਰਜੀ ਮੰਗਣੀ ਹੈ। ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦਾ ਪੁੱਤਰ ਕਿਸੇ ਹੋਰ ਲੜਕੇ ਨਾਲ ਆ ਰਿਹਾ ਸੀ। ਜਦੋਂ ਉਸ ਨੇ ਬੂਹਾ ਖੋਲ੍ਹਿਆ ਤਾਂ ਮਾਂ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਉਹ ਇੱਥੇ ਹੀ ਹੈ। ਇਸ ਗੱਲ ਤੇ ਹੀ ਪੁੱਤਰ ਉਨ੍ਹਾਂ ਦੇ ਗਲ ਪੈ ਗਿਆ ਅਤੇ ਕਹਿਣ ਲੱਗਾ

ਕਿ ਉਸ ਨੂੰ ਆਵਾਜ਼ ਕਿਉਂ ਦਿੱਤੀ ਹੈ? ਉਸ ਨੇ ਮਾਂ ਨੂੰ ਇੱਥੋਂ ਤੱਕ ਆਖ ਦਿੱਤਾ ਕਿ ਉਹ ਉਸ ਦੀ ਮਾਂ ਨਹੀਂ ਅਤੇ ਘਰ ਨਾ ਵੜੇ। ਜਿਸ ਕਰਕੇ ਉਹ ਗੁਆਂਢੀਆਂ ਦੇ ਘਰ ਚਲੀ ਗਈ। ਬਜ਼ੁਰਗ ਔਰਤ ਦਾ ਕਹਿਣਾ ਹੈ ਕਿ ਇਸ ਤੋਂ ਮਗਰੋਂ ਪਤਾ ਨਹੀਂ ਪੁੱਤਰ ਨੇ ਸਿਲੰਡਰ ਨੂੰ ਕੀ ਕੀਤਾ। ਬਜ਼ੁਰਗ ਔਰਤ ਤੋਂ ਰੋਂਦੇ ਹੋਏ ਗੱਲ ਵੀ ਨਹੀਂ ਹੋ ਰਹੀ ਸੀ। ਇਕ ਹੋਰ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਔਰਤ ਦੇ ਪੁੱਤਰ ਨੇ ਬਹੁਤ ਗ਼ਲਤ ਕੰਮ ਕੀਤਾ ਹੈ। ਉਸ ਨੇ ਅਮਲ ਦੀ ਲੋਰ ਵਿੱਚ ਸਿਲੰਡਰ ਨੂੰ ਅੱਗ ਲਗਾ ਦਿੱਤੀ।

ਸਿਲੰਡਰ ਫਟਣ ਕਾਰਨ ਸਾਰਾ ਘਰ ਸੜ ਗਿਆ। ਉਸ ਸਮੇਂ ਘਰ ਵਿਚ ਕੋਈ ਨਹੀਂ ਸੀ। ਮਾਂ ਗੁਆਂਢੀਆਂ ਦੇ ਘਰ ਗਈ ਹੋਈ ਸੀ। ਇਸ ਵਿਅਕਤੀ ਦੇ ਦੱਸਣ ਮੁਤਾਬਕ ਇਹ ਨੌਜਵਾਨ ਸ਼ਾਦੀਸ਼ੁਦਾ ਨਹੀਂ ਹੈ। ਇਸ ਵਿਅਕਤੀ ਨੇ ਮੰਗ ਕੀਤੀ ਹੈ ਕਿ ਇਸ ਔਰਤ ਦੀ ਮਦਦ ਕੀਤੀ ਜਾਵੇ। ਹੋਰ ਨਹੀਂ ਤਾਂ ਉਸ ਨੂੰ ਇੱਕ ਕਮਰਾ ਹੀ ਬਣਾ ਕੇ ਦਿੱਤਾ ਜਾਵੇ। ਉਸ ਨੇ ਸਮਾਜ ਸੇਵੀਆਂ ਨੂੰ ਮਦਦ ਦੀ ਬੇਨਤੀ ਕੀਤੀ ਹੈ। ਇਸ ਵਿਅਕਤੀ ਨੇ ਦੱਸਿਆ ਹੈ ਕਿ ਉਨ੍ਹਾਂ ਨੇ 100 ਨੰਬਰ ਤੇ ਫੋਨ ਕਰ ਦਿੱਤਾ ਸੀ। ਪੁਲਿਸ ਆਈ ਅਤੇ ਮੁੰਡੇ ਨੂੰ ਫੜ ਕੇ ਲੈ ਗਈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.